ਆਦਮਪੁਰ, 31 ਦਸੰਬਰ (ਰਮਨ ਦਵੇਸਰ)-ਹਲਕਾ ਆਦਮਪੁਰ ਦੇ ਵਿਕਾਸ ਦਾ ਜੋ ਵਾਅਦਾ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਸੀ, ਉਸ ਨੂੰ ਪੂਰਾ ਕਰਦੇ ਹੋਏ 'ਆਪ' ਦੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਕਈ ਸੜਕਾਂ ਅਤੇ ਸੰਪਰਕ ਸੜਕਾਂ ਦਾ ਨੀਂਹ ਪੱਥਰ ਰੱਖੇ ਜਿਸ ਵਿੱਚ ਪਿੰਡ ਡਮੁੰਡਾ ਵਿਖੇ 42.49 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ ਸੰਪਰਕ ਸੜਕਾਂ ਦਾ ਨੀਂਹ ਪੱਥਰ ਰੱਖਿਆ | ਜਿਸ ਵਿੱਚ ਆਦਮਪੁਰ ਕਾਲਰਾ ਮੇਹਟੀਆਣਾ ਤੋ ਡਮੁੰਡਾ 14.38 ਲੱਖ, ਫਿਰਨੀ ਡਮੁੰਡਾ ਸੜਕ 6.91 ਲੱਖ, ਆਦਮਪੁਰ ਕਾਲਰਾ ਮੇਹਟੀਆਣਾ ਤੋ ਚੋਮੋ 8.30 ਲੱਖ, ਫਿਰਨੀ ਚੋਮੋ 6.56 ਲੱਖ, ਫਿਰਨੀ ਖੁਰਦਪੁਰ 6.34 ਲੱਖ ਦਾ ਨਿਰਮਾਣ ਜਲਦ ਹੀ ਸ਼ੁਰੂ ਕੀਤਾ ਜਾਏਗਾ | ਇਸ ਮੌਕੇ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਦੇ ਕੰਮਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇ ਗਈ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਬਜੀਤ ਸਿੰਘ ਪਧਿਆਣਾ ਬਲਾਕ ਸੰਮਤੀ ਮੈਂਬਰ ਦਲਜੀਤ ਸਿੰਘ ਮਿਨਹਾਸ, ਬਲਾਕ ਸੰਮਤੀ ਮੈਂਬਰ ਸਤਨਾਮ ਸਿੰਘ, ਹਰੀ ਸਿੰਘ, ਰਾਜਾ ਡਰੋਲੀ, ਚੇਅਰਮੈਨ ਪਰਮਜੀਤ ਸਿੰਘ ਰਾਜਵੰਸ਼, ਬਲਵੰਤ ਸਿੰਘ, ਜਸਪ੍ਰੀਤ ਚਾਹਲ, ਸਰਪੰਚ ਤਜਿੰਦਰ ਕੌਰ ਡਮੰੁਡਾ ਅਤੇ ਸਮੂਹ ਗ੍ਰਾਮ ਪੰਚਾਇਤ ਅਤੇ ਹੋਰ ਹਾਜ਼ਰ ਸਨ |