ਲੋਹੀਆਂ ਖਾਸ, 31 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਜ਼ਿਲ੍ਹਾ ਕਾਂਗਰਸ ਕਮੇਟੀ ਐਸ.ਸੀ. ਵਿੰਗ ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਚੇਅਰਮੈਨ ਪਰਮਜੀਤ ਗਿੱਲ ਵਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲੋਹੀਆਂ ਬਲਾਕ ਦੇ ਪਿੰਡ ਨਵਾਂ ਪਿੰਡ ਦੋਨੇਵਾਲ ਦੇ ਅਗਾਂਹਵਧੂ ਨÏਜਵਾਨ ਅਸ਼ਵਨੀ ਕੁਮਾਰ ਪੁੱਤਰ ਦਾਰਾ ਰਾਮ ਨੂੰ ਲੋਹੀਆਂ ਬਲਾਕ ਕਾਂਗਰਸ (ਐਸ.ਸੀ ਵਿੰਗ) ਦਾ ਪ੍ਰਧਾਨ ਬਣਾਇਆ ਗਿਆ ਹੈ | ਵਾਲਮੀਕਿ ਮੰਦਰ ਨਵਾਂ ਪਿੰਡ ਦੋਨੇਵਾਲ ਵਿਖੇ ਹੋਏ ਇੱਕ ਸਮਾਗਮ ਦÏਰਾਨ ਜਲੰਧਰ (ਦਿਹਾਤੀ) ਦੇ ਪ੍ਰਧਾਨ ਪਰਮਜੀਤ ਗਿੱਲ ਵਲੋਂ ਅਸ਼ਵਨੀ ਕੁਮਾਰ ਨੂੰ ਨਿਯੁਕਤੀ ਪੱਤਰ ਭੇਟ ਕੀਤਾ ਗਿਆ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਬਲਾਕ ਸੰਮਤੀ ਲਈ ਨਵੇਂ ਚੁਣੇ ਗਏ ਮੈਂਬਰ ਸੰਤੋਖ ਸਿੰਘ ਦੋਨੇਵਾਲ, ਬਜ਼ੁਰਗ ਸਿਆਸੀ ਆਗੂ ਨੰਬਰਦਾਰ ਪਰਮਜੀਤ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ ਚੰਦੀ ਵਲੋਂ ਨਵੇਂ ਬਣੇ ਲੋਹੀਆਂ ਬਲਾਕ ਕਾਂਗਰਸ (ਐਸ.ਸੀ ਵਿੰਗ) ਦੇ ਪ੍ਰਧਾਨ ਅਸ਼ਵਨੀ ਕੁਮਾਰ ਨੂੰ ਵਧਾਈ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ | ਇਸ ਮÏਕੇ ਜ਼ਿਲ੍ਹਾ ਵਾਈਸ ਚੇਅਰਮੈਨ ਸੁਰਜੀਤ ਸਿੰਘ ਸ਼ੇਖੇਵਾਲ, ਦੇਵਰਾਜ ਚੇਅਰਮੈਨ ਬਲਾਕ ਸ਼ਾਹਕੋਟ, ਪ੍ਰੀਤਮ ਸਿੰਘ ਸ਼ੇਖੇਵਾਲ, ਚਰਨਜੀਤ ਨਾਹਰ ਪੰਚ, ਨਰਿੰਦਰ ਕÏਰ ਪੰਚ, ਸੋਨੀਆ, ਚਰਨਜੀਤ, ਗਿਆਨੀ, ਸੋਫੀ ਰਾਮ, ਮਾਣਕ, ਸੁਰਜੀਤ, ਚਰਨਜੀਤ ਸਿੰਘ ਬਿੱਟੀ, ਸਤਨਾਮ ਸਿੰਘ, ਸੋਢੀ ਬਾਬਾ, ਬਿੱਲਾ ਪੇਂਟਰ, ਮੰਗਾ, ਜੋਗਿੰਦਰ, ਅੰਮਿ੍ਤਪਾਲ, ਜੱਸਾ ਸਮੇਤ ਪਿੰਡ ਦੇ ਹੋਰ ਨÏਜਵਾਨ ਵੀ ਹਾਜ਼ਰ ਸਨ |