30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਗੁਰੂ ਨਾਨਕ ਮੋਦੀਖਾਨਾ ਟਰੱਸਟ ਵਲੋਂ ਲੋੜਵੰਦ ਨੂੰ ਮੋਟਰਸਾਈਕਲ ਰੇਹੜੀ ਭੇਟ

Ad Position 21
No active advertisement
ਅਜੀਤ ਡੈਸਕ 01-01-2026
ਲੋਹੀਆਂ ਖਾਸ, 31 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸਮਾਜ ਸੇਵੀ ਸੰਸਥਾਵਾਂ ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਲੋਹੀਆਂ ਖ਼ਾਸ, ਨਦਰਿ ਕਰਮਿ ਸੇਵਾ ਦਲ ਲੋਹੀਆਂ ਖ਼ਾਸ, ਗੁ: ਸਿੱਖ ਸੈਂਟਰ ਆਫ਼ ਸਿਆਟਲ ਅਮਰੀਕਾ ਅਤੇ ਸੋਚ ਸੈਂਟਰ ਸਿਆਟਲ ਅਮਰੀਕਾ ਵਲੋਂ 'ਮਿਸ਼ਨ ਆਤਮ ਨਿਰਭਰਤਾ' ਤਹਿਤ ਇੱਕ ਲੋੜਵੰਦ ਵਿਅਕਤੀ ਨੂੰ ਰੁਜ਼ਗਾਰ ਸ਼ੁਰੂ ਕਰਨ ਲਈ ਮੋਟਰਸਾਈਕਲ ਰੇਹੜੀ ਬਣਵਾ ਕੇ ਦਿੱਤੀ ਗਈ ਹੈ | ਇਸ ਸਬੰਧੀ ਮੁੱਖ ਸੇਵਾਦਾਰ ਸਤਿੰਦਰ ਸਿੰਘ ਖ਼ਾਲਸਾ, ਦਲਬੀਰ ਸਿੰਘ ਕੰਗ, ਸੁਖਵਿੰਦਰ ਸਿੰਘ ਸੈਂਹਬੀ, ਜਸਪਾਲ ਸਿੰਘ ਧਾਲ਼ੀਵਾਲ਼ (ਧਾਲ਼ੀਵਾਲ਼ ਮੋਟਰਜ਼ ਲੋਹੀਆਂ) ਸੰਤੋਖ ਸਿੰਘ ਪੂਨੀ ਨੇ ਦੱਸਿਆ ਕਿ ਟਰੱਸਟ ਕੋਲ਼ੋਂ ਅੱਜ ਮੋਟਰਸਾਈਕਲ ਰੇਹੜੀ ਪ੍ਰਾਪਤ ਕਰਨ ਵਾਲ਼ੇ ਪਿੰਡ ਦÏਲਤਪੁਰ ਢੱਡਿਆਂ ਦੇ ਵਸਨੀਕ ਪਰਗਣ ਸਿੰਘ ਸੰਨ 2006 'ਚ ਇੱਕ ਹਾਦਸੇ ਦÏਰਾਨ ਇੱਕ ਲੱਤ ਗਵਾ ਲੈਣ ਦੇ ਬਾਵਜੂਦ ਮੋਟਰਸਾਈਕਲ ਰੇਹੜੀ ਨਾਲ਼ ਢੋਆ ਢੁਆਈ ਦਾ ਕੰਮ ਕਰਕੇ ਆਪ ਦਾ ਗੁਜ਼ਾਰਾ ਕਰਦੇ ਸਨ, ਪਰ ਸੰਨ 2020 ਵਿੱਚ ਲਾਕ ਡਾਊਨ ਦÏਰਾਨ ਪਰਿਵਾਰਕ ਹਾਲਾਤਾਂ ਕਾਰਨ ਰੇਹੜੀ ਵੇਚਣ ਲਈ ਮਜਬੂਰ ਹੋ ਗਏ | ਇਸ ਲਈ ਮਿਹਨਤ ਕਰਕੇ ਰੋਟੀ ਕਮਾਉਣ ਦੀ ਭਾਵਨਾ ਅਤੇ ਆਤਮਵਿਸ਼ਵਾਸ ਦੀ ਮਿਸਾਲ ਬਣੇ ਵੀਰ ਪਰਗਣ ਸਿੰਘ ਨੂੰ ਸੰਗਤ ਦੀ 'ਦਸਵੰਧ ਭੇਟਾ' ਦੀ ਮਦਦ ਨਾਲ਼ ਮੋਟਰਸਾਈਕਲ ਰੇਹੜੀ ਦਾ ਮਾਲਕ ਬਣਾ ਦਿੱਤਾ ਗਿਆ ਹੈ | ਇਸ ਮÏਕੇ ਉਕਤ ਤੋਂ ਇਲਾਵਾ ਤਲਵਿੰਦਰ ਸਿੰਘ ਕੰਗ, ਬਖਤਾਵਰ ਸਿੰਘ ਅਤੇ ਗੁਰਜੋਤ ਸਿੰਘ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਸ਼ਵਨੀ ਕੁਮਾਰ ਦੋਨੇਵਾਲ ਲੋਹੀਆਂ ਬਲਾਕ ਕਾਂਗਰਸ (ਐਸ.ਸੀ. ਵਿੰਗ) ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਜਲੰਧਰ ਨੇ 2025 'ਚ ਵਧੀਆ ਪ੍ਰਸ਼ਾਸਨ ਤੇ ਵਿਕਾਸ 'ਚ ਪੁੱਟੀਆਂ ਨਵੀਆਂ ਪੁਲਾਂਘਾਂ
Ad Position 24