ਫਿਲੌਰ, 31 ਦਸੰਬਰ (ਵਿਪਨ ਗੈਰੀ)-ਫਿਲੌਰ ਤੋਂ ਨਕੋਦਰ ਰੋਡ 'ਤੇ ਸਥਿਤ ਹਰੀਪੁਰ ਫਾਟਕ 'ਤੇ ਇਕ ਗਾਜਰਾਂ ਨਾਲ ਭਰਿਆ ਟਰੱਕ ਪਲਟਣ ਦਾ ਸਮਾਚਾਰ ਹੈ | ਜਾਣਕਾਰੀ ਮੁਤਾਬਿਕ ਨਕੋਦਰ ਤੋਂ ਲੁਧਿਆਣਾ ਵੱਲ ਜਾ ਰਿਹਾ ਇਕ ਗਾਜਰਾਂ ਦਾ ਭਰਿਆ ਟਰੱਕ ਧੁੰਦ ਸੰਘਣੀ ਹੋਣ ਕਾਰਨ ਰੇਲਵੇ ਕਰਮਚਾਰੀ ਦੇ ਬਣੇ ਸੁਰੱਖਿਆ ਕਮਰੇ ਵਿਚ ਜਾ ਵੜਿਆ ਹਾਲਾਂਕਿ ਕਿਸੇ ਵੀ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਰੇਲਵੇ ਵਿਭਾਗ ਦਾ ਕਮਰਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ | ਟਰੱਕ ਡਰਾਈਵਰ ਹਮੇਸ਼ ਨੇ ਦੱਸਿਆ ਕਿ ਧੁੰਦ ਕਾਰਨ ਇਹ ਹਾਦਸਾ ਵਾਪਰਿਆ ਹੈ ਜਿਸ ਮਗਰੋਂ ਵਿਭਾਗ ਵਲ਼ੋਂ ਕਰੇਨ ਬੁਲਾਈ ਗਈ ਅਤੇ ਟਰੱਕ ਨੂੰ ਕਮਰੇ ਤੋਂ ਬਾਹਰ ਲਿਆਂਦਾ ਗਿਆ | ਇਸ ਵਾਪਰੀ ਘਟਨਾ ਕਾਰਨ ਰੇਲਵੇ ਲਾਈਨ ਵੀ ਪ੍ਰਭਾਵਿਤ ਹੋਈ ਅਤੇ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ |