31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਕੁੱਕੜ ਪਿੰਡ 'ਚ ਹਾਕੀ ਲੀਗ ਦੌਰਾਨ ਫਸਵੇਂ ਮੁਕਾਬਲੇ

Ad Position 21
No active advertisement
ਅਜੀਤ ਡੈਸਕ 01-01-2026
ਜਲੰਧਰ, 31 ਦਸੰਬਰ (ਜਸਪਾਲ ਸਿੰਘ)-ਗੋਬਿੰਦ ਸਪੋਰਟਸ ਕਲੱਬ ਕੁੱਕੜ ਪਿੰਡ ਵਲੋਂ ਸਮੂਹ ਗ੍ਰਾਮ ਪੰਚਾਇਤ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਸਿਕਸ ਏ ਸਾਈਡ ਹਾਕੀ ਲੀਗ ਦੌਰਾਨ ਅੱਜ ਬਹੁਤ ਹੀ ਫਸਵੇਂ ਤੇ ਰੋਮਾਂਚਕ ਮੁਕਾਬਲੇ ਹੋਏ | ਇਸ ਮੌਕੇ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਸ. ਪਰਮਜੀਤ ਸਿੰਘ ਬਾਹੀਆ ਤੇ ਕੁਲਦੀਪ ਸਿੰਘ ਪੰਚ ਨੇ ਦੱਸਿਆ ਕਿ ਇਹ ਟੂਰਨਾਮੈਂਟ ਕਲੱਬ ਦੇ ਪ੍ਰਧਾਨ ਸ. ਸਰਬਜੀਤ ਸਿੰਘ ਬਾਹੀਆ (ਐਸ. ਪੀ.) ਦੀ ਦੇਖ ਰੇਖ ਹੇਠ ਕਰਵਾਇਆ ਜਾ ਰਿਹਾ ਹੈ, ਜਿਸ 'ਚ ਇਲਾਕੇ ਦੀਆਂ ਨਾਮਵਰ ਟੀਮਾਂ ਹਿੱਸਾ ਲੈ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਅੱਜ ਦਾ ਪਹਿਲਾ ਮੈਚ 17 ਸਾਲ ਵਰਗ 'ਚ ਤੇਹਿੰਗ ਤੇ ਮਾਡਲ ਹਾਊਸ ਦੀਆਂ ਟੀਮਾਂ ਵਿਚਕਾਰ ਖੇਡਿਆ, ਜਿਸ 'ਚ ਤੇਹਿੰਗ ਦੀ ਟੀਮ ਨੇ ਮਾਡਲ ਹਾਊਸ ਨੂੰ 6-3 ਨਾਲ ਹਰਾਇਆ | ਇਸੇ ਤਰ੍ਹਾਂ ਦੂਜੇ ਮੈਚ 'ਚ ਜੀ. ਐਸ. ਬੋਧੀ ਕਲੱਬ ਨੇ ਦੁਆਬਾ ਖਾਲਸਾ ਸਕੂਲ ਨੂੰ 4-2 ਨਾਲ ਹਰਾਇਆ | ਜਦਕਿ 14 ਸਾਲ ਵਰਗ 'ਚ ਸੰਸਾਰਪੁਰ ਤੇ ਤੇਹਿੰਗ ਦੀ ਟੀਮ 2-2 ਨਾਲ ਬਰਾਬਰ ਰਹੀ | ਤੀਸਰੇ ਮੈਚ 'ਚ ਧੰਨੋਵਾਲੀ ਨੇ ਚਾਨੀਆ ਨੂੰ 8-0 ਨਾਲ ਹਰਾਇਆ, ਜਦਕਿ ਅਗਲੇ ਮੈਚ 'ਚ ਜੀ. ਐਸ. ਬੋਧੀ ਕਲੱਬ ਨੇ ਸਮਰਾਏ ਜੰਡਿਆਲਾ ਨੂੰ 5-1 ਨਾਲ ਹਰਾਇਆ | ਇਸ ਮੌਕੇ ਸੂਬੇਦਾਰ ਨਰੰਜਣ ਸਿੰਘ, ਕੁਲਦੀਪ ਸਿੰਘ ਪੰਚ, ਵਰਿੰਦਰ ਸਿੰਘ ਰੇਖੀ ਪੰਚ, ਕੁਲਵਿੰਦਰ ਸਿੰਘ, ਸੁੱਚਾ ਸਿੰਘ, ਹਰਪ੍ਰੀਤ ਸਿੰਘ, ਹਰਭਜਨ ਸਿੰਘ, ਸਤਪਾਲ, ਗੁਰਪ੍ਰੀਤ ਸਿੰਘ, ਸੁਨੀਲ ਕੁਮਾਰ, ਗੋਪਾਲ ਦੱਤ, ਮੇਜਰ ਸਿੰਘ, ਗੁਰਜੀਤ ਸਿੰਘ, ਅਵਤਾਰ ਸਿੰਘ ਹਾਕੀ ਕੋਚ ਤੇ ਬਲਵਿੰਦਰ ਸਿੰਘ ਆਦਿ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਲੋੜਵੰਦ ਪਰਿਵਾਰ ਨੂੰ ਸੌਂਪੀਆਂ ਘਰ ਦੀਆਂ ਚਾਬੀਆਂ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼
Ad Position 24