ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਐਨ. ਆਰ. ਆਈ. ਦੀ ਬੰਦ ਪਈ ਕੋਠੀ 'ਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ

Ad Position 21
No active advertisement
ਅਜੀਤ ਡੈਸਕ 24-01-2026
ਸ਼ਾਹਕੋਟ, 23 ਜਨਵਰੀ (ਸੁਖਦੀਪ ਸਿੰਘ)- ਸ਼ਾਹਕੋਟ ਵਿਖੇ ਇੱਕ ਐਨ. ਆਰ. ਆਈ. ਦੀ ਬੰਦ ਪਈ ਕੋਠੀ 'ਚ ਚੋਰਾਂ ਵੱਲੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ | ਚੋਰੀ ਦੀ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਅਮਰੀਕ ਸਿੰਘ ਵਾਸੀ ਪਿੰਡ ਤਲਵੰਡੀ ਬੂਟਿਆਂ (ਸ਼ਾਹਕੋਟ) ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ੇਤਦਾਰ ਮਨਿੰਦਰਜੀਤ ਸਿੰਘ ਬਿੱਟੂ ਦੀ ਸਲੈਚਾਂ ਰੋਡ, ਸ਼ਾਹਕੋਟ ਵਿਖੇ ਕੋਠੀ ਹੈ, ਜੋ ਕਿ ਵਿਦੇਸ਼ 'ਚ ਰਹਿੰਦੇ ਹਨ | ਉਨ੍ਹਾਂ ਤੋਂ ਬਾਅਦ ਕੋਠੀ 'ਚ ਸਾਡੇ ਤਾਇਆ ਜੀ ਦਾ ਪਰਿਵਾਰ ਰਹਿੰਦਾ ਹੈ, ਜੋ ਪਿਛਲੇ 5-6 ਦਿਨ ਤੋਂ ਸਾਡੇ ਕੋਲ ਪਿੰਡ ਤਲਵੰਡੀ ਬੂਟਿਆਂ ਆਏ ਹੋਏ ਸਨ | ਉਸ ਨੇ ਦੱਸਿਆ ਕਿ ਅੱਜ ਸਵੇਰੇ ਗੁਆਂਢੀਆਂ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਘਰ ਚੋਰੀ ਹੋ ਗਈ ਹੈ | ਜਦੋਂ ਅਸੀਂ ਘਰ ਆ ਕੇ ਦੇਖਿਆ ਤਾਂ ਘਰ ਦੇ ਸਾਰੇ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਸਨ | ਚੋਰਾਂ ਨੇ ਘਰ ਦੇ ਸਾਰੇ ਕਮਰਿਆਂ ਦੀ ਚੰਗੀ ਤਰ੍ਹਾਂ ਫਰੋਲਾ-ਫਰਾਲੀ ਕਰਕੇ ਇੱਕ ਵੱਡੀ ਐਲ.ਈ.ਡੀ., ਅਲਮਾਰੀਆਂ ਦੇ ਲੋਕਰ ਤੋੜ ਕੇ ਵਿੱਚ ਪਈ 50-60 ਹਜ਼ਾਰ ਰੁਪਏ ਦੀ ਨਕਦੀ, ਕੀਮਤੀ ਸਾਮਾਨ, ਸੀ.ਸੀ.ਟੀ. ਕੈਮਰਿਆਂ ਦਾ ਡੀ.ਵੀ.ਆਰ., ਬਾਥਰੂਮ ਦੀਆਂ ਟੂਟੀਆਂ ਤੇ ਹੋਰ ਬਹੁਤ ਸਾਰਾ ਸਾਮਾਨ ਚੋਰੀ ਕਰ ਲਿਆ | ਉਨ੍ਹਾਂ ਦਾ ਕਰੀਬ 8 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ | ਚੋਰੀ ਦੀ ਘਟਨਾ ਸੰਬੰਧੀ ਸ਼ਾਹਕੋਟ ਪੁਲਿਸ ਨੂੰ ਪਤਾ ਲੱਗਣ 'ਤੇ ਪੁਲਿਸ ਹੈਲਪਲਾਈਨ ਨੰਬਰ-112 ਦੀ ਟੀਮ ਦੇ ਇੰਚਾਰਜ ਏ. ਐਸ. ਆਈ. ਅਵਤਾਰ ਸਿੰਘ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ | ਉਨ੍ਹਾਂ ਦੱਸਿਆ ਕਿ ਚੋਰੀ ਸੰਬੰਧੀ ਰਿਪੋਰਟ ਸ਼ਾਹਕੋਟ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਮੈਡਮ ਜਸਵੀਰ ਕੌਰ ਦੀ ਸੇਵਾ ਮੁਕਤੀ 'ਤੇ ਸਮਾਗਮ ਕਰਵਾਇਆ ਅਗਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ
Ad Position 24
No active advertisement