ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 24-01-2026
ਲੋਹੀਆਂ ਖਾਸ, 23 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ ਲੋਹੀਆਂ ਖਾਸ ਵਿਖੇ ਪਿ੍ੰਸੀਪਲ ਅਮਨਪ੍ਰੀਤ ਕÏਰ ਜੀ ਦੀ ਯੋਗ ਅਗਵਾਈ ਹੇਠ ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ ਗਿਆ, ਜਿਸ ਦÏਰਾਨ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ¢ ਸੰਗੀਤ ਅਧਿਆਪਕ ਹਰਦੀਪ ਸਿੰਘ , ਰਾਜਨਪ੍ਰੀਤ ਸਿੰਘ ਅਤੇ ਬੱਚਿਆਂ ਦੁਬਾਰਾ ਬਹੁਤ ਹੀ ਸੁੰਦਰ ਸਰਸਵਤੀ ਵੰਦਨਾ ਦਾ ਗਾਇਨ ਕੀਤਾ ਗਿਆ ਇਸ ਦੇ ਨਾਲ ਹੀ ਮੈਡਮ ਪਿ੍ੰਸੀਪਲ ਵਲੋਂ ਜੋਤੀ ਪ੍ਰਜਵਲਿਤ ਕੀਤੀ ਗਈ¢ਇਸ ਵਿਸ਼ੇਸ਼ ਮੌਕੇ ਸਾਰੇ ਵਿਦਿਆਰਥੀਆਂ ਲਈ ਉਚੇਰੀ ਤੇ ਚੰਗੀ ਵਿੱਦਿਆ ਦੀ ਕਾਮਨਾ ਕੀਤੀ ਗਈ¢ਬਸੰਤ ਪੰਚਮੀ ਨਾਲ ਸੰਬੰਧਿਤ ਕਵਿਤਾਵਾਂ ਗਾਇਨ ਕੀਤੀਆਂ ਗਈਆਂ¢ ਸਕੂਲ ਅਧਿਆਪਕਾ ਦੁਆਰਾ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੇ ਮਹੱਤਵ ਤੋਂ ਜਾਣੂ ਕਰਵਾਉਂਦਿਆਂ ਹੋਇਆਂ ਇਸ ਤਿਉਹਾਰ ਸਬੰਧੀ ਜਾਣਕਾਰੀ ਦਿੱਤੀ ਗਈ ਕਿ ਇਸ ਵਿਸ਼ੇਸ਼ ਰੁੱਤ ਤੋਂ ਸਰਦੀ ਦੀ ਰੁੱਤ ਖਤਮ ਹੁੰਦੀ ਹੈ ਤੇ ਗਰਮੀ ਦੀ ਰੁੱਤ ਸ਼ੁਰੂ ਹੋ ਜਾਂਦੀ ਹੈ ਜਿਵੇਂ ਕਿ ਕਿਹਾ ਜਾਂਦਾ ਹੈ 'ਆਈ ਬਸੰਤ,ਪਾਲਾ ਉਡੰਤ' ਤੇ ਇਸ ਦਿਨ ਖਾਸ ਤੌਰ 'ਤੇ ਸਾਰੇ ਲੋਕ ਪੀਲੇ ਕੱਪੜੇ ਪਹਿਨਦੇ ਹਨ ਤੇ ਪੀਲੇ ਰੰਗ ਦੇ ਪਦਾਰਥ ਤਿਆਰ ਕਰਦੇ ਹਨ¢ ਇਸ ਪ੍ਰੋਗਰਾਮ ਨੂੰ ਹੋਰ ਸੁਨਹਿਰੀ ਬਣਾਉਣ ਲਈ ਸੱਭਿਆਚਾਰਕ ਨਾਚ ਪੇਸ਼ ਕੀਤਾ ਗਿਆ¢ ਸਕੂਲ ਪਿ੍ੰਸੀਪਲ ਅਮਨਪ੍ਰੀਤ ਕੌਰ ਦੁਆਰਾ ਸਮੂਹ ਵਿਦਿਆਰਥੀਆਂ, ਸਟਾਫ਼ ਤੇ ਮਾਪਿਆਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੱਤੀ ਗਈ ਤੇ ਖਾਸ ਤÏਰ 'ਤੇ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਦੀ ਨਿਗਰਾਨੀ ਹੇਠ ਪਤੰਗ ਉਡਾਉਣ ਤੇ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ¢
Ad Position 22
No active advertisement
ਪਿਛਲੀ ਖ਼ਬਰ ਐਨ. ਆਰ. ਆਈ. ਦੀ ਬੰਦ ਪਈ ਕੋਠੀ 'ਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਅਗਲੀ ਖ਼ਬਰ ਸ਼ਾਹਕੋਟ ਵਿਖੇ ਐੱਸ. ਡੀ. ਐੱਮ. ਸ਼ੁਭੀ ਆਂਗਰਾ ਲਹਿਰਾਉਣਗੇ ਤਿਰੰਗਾ
Ad Position 24
No active advertisement