ਜਲੰਧਰ, 25 ਜਨਵਰੀ (ਐੱਮ. ਐੱਸ. ਲੋਹੀਆ) - ਪੁਲਿਸ ਵਿਭਾਗ 'ਚ ਪ੍ਰਸ਼ੰਸਾਯੋਗ ਸੇਵਾਵਾਂ ਦੇਣ ਲਈ ਇੰਸਪੈਕਟਰ ਪਿ੍ਤਪਾਲ ਸਿੰਘ ਨੂੰ ਪ੍ਰੈਜ਼ੀਡੈਂਟ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ | ਵਰਨਣਯੋਗ ਹੈ ਕਿ ਕਾਉਂਟਰ ਇੰਟੈਲੀਜੈਂਸ 'ਚ ਸ਼ਲਾਘਾਯੋਗ ਸੇਵਾਵਾਂ ਦੇ ਰਹੇ ਇੰਸਪੈਕਟਰ ਪਿ੍ਤਪਾਲ ਸਿੰਘ ਵਲੋਂ ਪੰਜਾਬ 'ਚ ਅਮਨ-ਸ਼ਾਂਤੀ ਬਣਾਈ ਰੱਖਣ ਅਤੇ ਨਸ਼ਿਆਂ ਦੇ ਖ਼ਤਮੇ ਲਈ ਕਈ ਅਹਿਮ ਕਾਰਵਾਈਆਂ 'ਚ ਭਾਗ ਲਿਆ ਗਿਆ ਹੈ ਜਿਸ ਦੌਰਾਨ ਉਨ੍ਹਾਂ ਬਹੁਤ ਹੀ ਸ਼ਲਾਘਾਯੋਗ ਕਾਰਗੁਜ਼ਾਰੀ ਕਰ ਕੇ, ਇਨ੍ਹਾਂ ਕਾਰਵਾਈਆਂ ਨੂੰ ਪੂਰਾ ਕਰਨ ਲਈ ਵੱਡਾ ਯੋਗਦਾਨ ਪਾਇਆ | ਵਿਭਾਗ ਲਈ ਉਨ੍ਹਾਂ ਵਲੋਂ ਦਿੱਤੀਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਕਰਕੇ ਪ੍ਰੈਜ਼ੀਡੈਂਟ ਮੈਡਲ ਲਈ ਉਨ੍ਹਾਂ ਦੇ ਨਾਮ ਦੀ ਸਿਫ਼ਾਰਿਸ਼ ਕੀਤੀ ਗਈ ਸੀ |