31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸੰਤ ਨਿਰੰਜਨ ਦਾਸ ਨੂੰ ਪਦਮ ਸ੍ਰੀ ਪੁਰਸਕਾਰ ਪ੍ਰਦਾਨ ਕਰਨ 'ਤੇ ਅਮਿਤ ਤਨੇਜਾ ਨੇ ਕੇਂਦਰ ਦਾ ਜਤਾਇਆ ਧੰਨਵਾਦ

Ad Position 21
No active advertisement
ਅਜੀਤ ਡੈਸਕ 26-01-2026
ਜਲੰਧਰ, 25 ਜਨਵਰੀ (ਸ਼ਿਵ)- ਭਾਰਤੀ ਜਨਤਾ ਪਾਰਟੀ ਦੀ ਸੂਬਾ ਕਾਰਜਕਾਰਨੀ ਕਮੇਟੀ ਦੇ ਮੈਂਬਰ ਅਮਿਤ ਤਨੇਜਾ ਨੇ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਨੂੰ ਪਦਮ ਸ੍ਰੀ ਪੁਰਸਕਾਰ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਹ ਪੁਰਸਕਾਰ ਦੇਸ਼ ਦੀ ਮਹਾਨ ਸੰਤ ਪਰੰਪਰਾ, ਸਮਾਜਿਕ ਸਦਭਾਵਨਾ ਤੇ ਨਿਰਸਵਾਰਥ ਸੇਵਾ ਦੀ ਭਾਵਨਾ ਦੀ ਇਤਿਹਾਸਕ ਰਾਸ਼ਟਰੀ ਮਾਨਤਾ ਹੈ | ਅਮਿਤ ਤਨੇਜਾ ਨੇ ਕਿਹਾ ਕਿ ਸੰਤ ਨਿਰੰਜਨ ਦਾਸ ਨੇ ਆਪਣਾ ਪੂਰਾ ਜੀਵਨ ਗੁਰੂ ਰਵਿਦਾਸ ਜੀ ਦੇ ਆਦਰਸ਼ਾਂ ਨੂੰ ਦੇਸ਼ ਤੇ ਵਿਦੇਸ਼ਾਂ ਵਿਚ ਫੈਲਾਉਣ ਲਈ ਸਮਰਪਿਤ ਕੀਤਾ ਹੈ | ਦੇਸ਼ ਵਿਦੇਸ਼ 'ਚ ਉਨ੍ਹਾਂ ਦੇ ਕਰੋੜਾਂ ਸ਼ਰਧਾਲੂਆਂ 'ਚ ਖ਼ੁਸ਼ੀ ਦੀ ਲਹਿਰ ਹੈ |
Ad Position 22
No active advertisement
ਪਿਛਲੀ ਖ਼ਬਰ ਸੁਆਮੀ ਸੰਤ ਦਾਸ ਪਬਲਿਕ ਸਕੂਲ ਦੇ ਵਿਦਿਆਰਥੀ ਨੂੰ ਮੈਰੀਡੇਨ ਬੀਚ ਦੁਬਈ ਵਿਖੇ ਭੰਗੜਾ ਪ੍ਰਦਰਸ਼ਨ ਦਾ ਮੌਕਾ ਮਿਲਿਆ <br/>... ਅਗਲੀ ਖ਼ਬਰ ਤੇਜ਼ ਰਫ਼ਤਾਰ ਕਾਰ ਦੀ ਫ਼ੇਟ ਵੱਜਣ ਨਾਲ ਲੜਕੀ ਦੀ ਮੌਤ
Ad Position 24