01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਜਲੰਧਰ ਪਬਲਿਕ ਸਕੂਲ 'ਚ ਮਨਾਇਆ ਗਣਤੰਤਰ ਦਿਵਸ

Ad Position 21
No active advertisement
ਅਜੀਤ ਡੈਸਕ 26-01-2026
ਲੋਹੀਆਂ ਖਾਸ, 25 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਜਲੰਧਰ ਪਬਲਿਕ ਸਕੂਲ, ਲੋਹੀਆਂ ਖ਼ਾਸ ਵਿਖੇ ਗਣਤੰਤਰ ਦਿਵਸ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਦੇ ਪਿ੍ੰਸੀਪਲ ਤਿਲਕ ਰਾਜ ਅਰੋੜਾ ਅਤੇ ਪਿ੍ੰਸੀਪਲ ਸਰਬਜੀਤ ਕÏਰ ਦੀ ਅਗਵਾਈ ਹੇਠ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ | ਵਿਦਿਆਰਥੀਆਂ ਵੱਲੋਂ ਭਾਰਤੀ ਗਣਤੰਤਰ ਦਿਵਸ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਅਤੇ ਉਨਾਂ ਵੱਲੋਂ ਦੇਸ਼ ਭਗਤੀ ਨਾਲ ਸੰਬੰਧਤ ਭਾਸ਼ਣ, ਗੀਤ, ਕੋਰੀਓਗ੍ਰਾਫੀਆਂ ਆਦਿ ਪੇਸ਼ ਕੀਤੇ ਗਏ | ਇੰਟਰ ਹਾਊਸ ਦੇਸ਼ ਭਗਤੀ ਦੇ ਗੀਤ-ਸੰਗੀਤ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਮਨਰੀਤ ਕੌਰ ਦੁਆਰਾ ਪਹਿਲਾ ਸਥਾਨ, ਪਲਕਦੀਪ ਕੌਰ ਵੱਲੋਂ ਦੂਸਰਾ ਸਥਾਨ ਤੇ ਅਨੁਰੀਤ ਕੌਰ ਤੇ ਕੋਹਿਨੂਰ ਕੌਰ ਦੁਆਰਾ ਤੀਸਰਾ ਸਥਾਨ ਪ੍ਰਾਪਤ ਕੀਤਾ ਗਿਆ | ਸਕੂਲ ਦੇ ਐਮ.ਡੀ. ਰਣਜੀਤ ਸਿੰਘ ਮਰੋਕ ਅਤੇ ਕੁਲਵਿੰਦਰ ਕÏਰ ਮਰੋਕ ਦੁਆਰਾ ਵਿਸ਼ਵ ਦੇ ਸਭ ਤੋਂ ਵੱਡੇ ਭਾਰਤੀ ਸਵਿੰਧਾਨ ਤੇ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ ਗਿਆ | ਇਸ ਮੌਕੇ ਮੈਡਮ ਗੁਰਮੀਤ ਕੌਰ ਵਿਰਕ, ਸੋਨਿਕਾ, ਪਰਮਜੀਤ ਕੌਰ, ਤਜਿੰਦਰਜੀਤ ਕੌਰ, ਪੂਜਾ, ਸਤਵਿੰਦਰ ਜੀਤ, ਸਾਜਨ, ਹਰਜਿੰਦਰ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੇ ਜਾਣਿਆ ਭਾਈ ਹਵਾਰਾ ਦੀ ਮਾਤਾ ਜੀ ਦਾ ਹਾਲ 21 ਫਰਵਰੀ ਨੂੰ ਪਿੰਡ ਹਵਾਰਾ ਵਿਖੇ ਕੀਤਾ... ਅਗਲੀ ਖ਼ਬਰ ਪੰਚਾਇਤ ਸੈਕਟਰੀ ਆਕਾਸ਼ਦੀਪ ਸ਼ਰਮਾ ਨੂੰ ਗ਼ਮਗੀਨ ਮਾਹੌਲ 'ਚ ਅੰਤਿਮ ਵਿਦਾਇਗੀ
Ad Position 24