01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਪੰਚਾਇਤ ਸੈਕਟਰੀ ਆਕਾਸ਼ਦੀਪ ਸ਼ਰਮਾ ਨੂੰ ਗ਼ਮਗੀਨ ਮਾਹੌਲ 'ਚ ਅੰਤਿਮ ਵਿਦਾਇਗੀ

Ad Position 21
No active advertisement
ਅਜੀਤ ਡੈਸਕ 26-01-2026
ਸ਼ਾਹਕੋਟ, 25 ਜਨਵਰੀ (ਬਾਂਸਲ)- ਮਾਤਾ ਸਾਹਿਬ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ (ਸ਼ਾਹਕੋਟ) ਦੇ ਪਿ੍ੰਸੀਪਲ ਰੇਖਾ ਸ਼ਰਮਾ ਦੇ ਪਤੀ ਤੇ ਰਾਕੇਸ਼ ਸ਼ਰਮਾ (ਬੀ.ਐੱਸ.ਐੱਨ.ਐੱਲ.) ਤੇ ਡਾ. ਨਵਨੀਤ ਸ਼ਰਮਾ ਦੇ ਭਰਾ ਆਕਾਸ਼ਦੀਪ ਸ਼ਰਮਾ ਪੰਚਾਇਤ ਸੈਕਟਰੀ ਦਾ ਅੱਜ ਸਵੇਰੇ ਅਚਾਨਕ ਦੇਹਾਂਤ ਹੋ ਗਿਆ | ਉਹ ਕਰੀਬ 52 ਸਾਲ ਦੇ ਸਨ ਅਤੇ ਆਪਣੇ ਪਿੱਛੇ ਪਤਨੀ ਤੇ ਇਕ ਬੇਟੀ ਛੱਡ ਗਏ | ਉਨ੍ਹਾਂ ਨੂੰ ਗ਼ਮਗੀਨ ਮਾਹੌਲ 'ਚ ਮੋਗਾ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਵਿਦਾਇਗੀ ਦਿੱਤੀ ਗਈ | ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਭਤੀਜੇ ਸ਼ੁਭਮ ਸ਼ਰਮਾ ਵੱਲੋਂ ਦਿੱਤੀ ਗਈ | ਇਸ ਮੌਕੇ ਮਾਤਾ ਸਾਹਿਬ ਕੌਰ ਖ਼ਾਲਸਾ ਸਕੂਲ-ਕਾਲਜ ਢੰਡੋਵਾਲ ਦੇ ਪ੍ਰਧਾਨ ਬਲਵਿੰਦਰ ਸਿੰਘ ਚੱਠਾ, ਜਨਰਲ ਸਕੱਤਰ ਡਾ. ਨਗਿੰਦਰ ਸਿੰਘ, ਮੀਤ ਪ੍ਰਧਾਨ ਗੁਰਨਾਮ ਸਿੰਘ ਚੱਠਾ, ਬਲਵੰਤ ਮਲਸੀਆਂ ਸਮੇਤ ਵੱਖ-ਵੱਖ ਸੰਸਥਾਵਾਂ ਵੱਲੋਂ ਮਿ੍ਤਕ ਦੇਹ 'ਤੇ ਦੁਸ਼ਾਲੇ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ | ਅੰਤਿਮ ਸਸਕਾਰ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਜਥੇਦਾਰ ਚਰਨ ਸਿੰਘ ਸਿੰਧੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਸੁਖਦੀਪ ਸਿੰਘ ਸੋਨੂੰ ਕੰਗ ਪੀ.ਏ., ਪ੍ਰਵੀਨ ਗਰੋਵਰ ਐਮ.ਸੀ., ਸੀਨੀਅਰ ਕਾਂਗਰਸੀ ਆਗੂ ਰਾਜੇਸ਼ ਗੁਪਤਾ, ਜਥੇ. ਸੋਹਣ ਸਿੰਘ ਖਹਿਰਾ ਸਰਪੰਚ, ਆਪ ਦੇ ਸ਼ਹਿਰੀ ਪ੍ਰਧਾਨ ਮਨੋਜ ਅਰੋੜਾ, ਅੰਮਿ੍ਤ ਲਾਲ ਕਾਕਾ, ਸੋਨੀ ਬਜਾਜ, ਬੰਟੀ ਬੱਠਲਾ ਪ੍ਰਧਾਨ ਵਾਤਾਵਰਨ ਸੁਧਾਰ ਸੁਸਾਇਟੀ, ਦੀਪਕ ਵਿੱਗ, ਗਗਨਦੀਪ ਸੈਦਪੁਰੀ, ਰੂਪ ਲਾਲ ਸ਼ਰਮਾ, ਮੁਖਤਿਆਰ ਸਿੰਘ ਝੀਤਾ, ਗੁਰਪ੍ਰੀਤ ਸਿੰਘ ਵਿਰਦੀ, ਪੰਚਾਇਤ ਸੈਕਟਰੀ ਵਰੁਣ ਵਿੱਗ, ਪਿ੍ਤਪਾਲ ਸਿੰਘ ਬਾਗਪੁਰ, ਬਲਵਿੰਦਰ ਸਿੰਘ, ਸਾਬਕਾ ਪੰਚਾਇਤ ਅਫ਼ਸਰ ਰਾਮ ਪ੍ਰਕਾਸ਼ ਸਮੇਤ ਵੱਡੀ ਗਿਣਤੀ 'ਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਲੰਧਰ ਪਬਲਿਕ ਸਕੂਲ 'ਚ ਮਨਾਇਆ ਗਣਤੰਤਰ ਦਿਵਸ ਅਗਲੀ ਖ਼ਬਰ ਫਿਲੌਰ 'ਚ ਨਗਰ ਕੀਰਤਨ ਮੌਕੇ ਅੰਬੇਡਕਰ ਸੈਨਾ ਵਲੋਂ ਵਿਸ਼ੇਸ਼ ਸਟੇਜ ਦੀ ਤਿਆਰੀ <br/>
Ad Position 24