01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਮਲਸੀਆਂ ਵਿਖੇ ਆਪ ਆਗੂਆਂ ਵਲੋਂ 'ਮੁੱਖ ਮੰਤਰੀ ਸਿਹਤ ਯੋਜਨਾ' ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 26-01-2026
ਮਲਸੀਆਂ, 25 ਜਨਵਰੀ (ਸੁਖਦੀਪ ਸਿੰਘ)- ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਜਸਪਾਲ ਜੱਸਾ ਬਲਾਕ ਪ੍ਰਧਾਨ ਯੂਥ ਵਿੰਗ ਮਲਸੀਆਂ ਦੀ ਅਗਵਾਈ 'ਚ ਕਰਵਾਏ ਸਮਾਗਮ ਦੌਰਾਨ 'ਆਪ' ਆਗੂਆਂ ਵਲੋਂ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਨੂੰ ਮਸ਼ੀਨਾਂ ਵੰਡ ਕੇ ਹਲਕੇ ਦੇ ਪਿੰਡਾਂ 'ਚ ਯੋਜਨਾ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਜਸਪਾਲ ਜੱਸਾ ਬਲਾਕ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਦੇ ਸਹਿਯੋਗ ਨਾਲ ਲਖਬੀਰ ਕੁਮਾਰ ਸਾਹਲਾ ਨਗਰ, ਮਨਪ੍ਰੀਤ ਸਿੰਘ ਆਕਲਪੁਰ ਪੱਤੀ, ਗੁਰਪ੍ਰੀਤ ਸਿੰਘ ਗੋਬਿੰਦ ਨਗਰ, ਲਖਵਿੰਦਰ ਸਿੰਘ ਲਕਸੀਆਂ ਪੱਤੀ, ਗੁਰਜੀਤ ਸਿੰਘ ਖੁਰਮਪੁਰ ਪੱਤੀ, ਮਨਜਿੰਦਰ ਸਿੰਘ ਡਬਰੀ, ਹਰਦੇਵ ਸਿੰਘ ਨਵਾਂ ਕਿਲਾ, ਲਵਪ੍ਰੀਤ ਪਿੰਡ ਕਾਕੜ, ਪਰਮਵੀਰ ਸਿੰਘ ਸਾਦਿਕਪੁਰ, ਲਵਪ੍ਰੀਤ ਸਿੰਘ ਮਲਸੀਆਂ ਨੂੰ ਪਰਚੀਆਂ ਕੱਟਣ ਵਾਸਤੇ ਮਸ਼ੀਨਾਂ ਦਿੱਤੀਆਂ ਗਈਆਂ ਤਾਂ ਕਿ ਇਸ ਯੋਜਨਾ ਦਾ ਲੋਕਾਂ ਨੂੰ ਸਮੇਂ ਸਿਰ ਫਾਇਦਾ ਮਿਲ ਸਕੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਕੀਤੇ ਵਾਅਦਿਆਂ ਨੂੰ ਇੱਕ-ਇੱਕ ਕਰਕੇ ਪੂਰੇ ਕਰ ਰਹੀ ਹੈ | ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਵਲੋਂ ਆਪਣੇ ਹਲਕੇ ਦੇ ਵਿਕਾਸ ਕੰਮਾਂ 'ਚ ਹੋਰ ਤੇਜ਼ੀ ਲਿਆਂਦੀ ਜਾ ਰਹੀ ਹੈ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਹਰਜਿੰਦਰ ਸਿੰਘ ਸੀਚੇਵਾਲ ਹਲਕਾ ਸੰਗਠਨ ਇੰਚਾਰਜ, ਰਜਿੰਦਰ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਸ਼ਮਸ਼ੇਰ ਸਿੰਘ ਹਲਕਾ ਕੋਆਰਡੀਨੇਟਰ, ਅਨਿਲ ਕੁਮਾਰ ਅਗਰਵਾਲ ਚੇਅਰਮੈਨ, ਨਿਰਮਲ ਸਿੰਘ ਸਰਾਭਾ ਸ਼ਹਿਰੀ ਪ੍ਰਧਾਨ, ਦਲਬੀਰ ਸਿੰਘ ਸਰਪੰਚ, ਕੁਲਵੰਤ ਸਿੰਘ ਸਿੱਧੂ, ਹਰਭਜਨ ਸਿੰਘ ਸੈਂਹਬੀ, ਕਰਮਜੀਤ ਸਿੰਘ ਹੁੰਦਲ, ਸੁਰਜੀਤ ਸਿੰਘ ਬਾਬਾ ਗੋਰਾ, ਜੋਤੀ ਸਰਪੰਚ, ਸੁਖਦੇਵ ਸਿੰਘ ਭਵਰਾ, ਸਤਨਾਮ ਸਿੰਘ ਪੰਚ, ਅਮਰਜੀਤ ਪੰਚ, ਬਲਵਿੰਦਰ ਸਿੰਘ ਭਿੰਦਾ ਪੰਚ, ਗੁਰਮੀਤ ਸਿੰਘ ਸਭਰਵਾਲ, ਦਰਬਾਰਾ ਸਿੰਘ ਨੰਬਰਦਾਰ, ਬਲਜਿੰਦਰ ਸਿੰਘ ਪੰਚ, ਜਗਦੀਸ਼ ਸਿੰਘ ਮਹਿਤਾ, ਰਿੰਕੂ ਪੰਚ, ਬਬਰੀਕ ਨਾਥ ਸਕੱਤਰ, ਦਲਬੀਰ ਸਿੰਘ ਪੰਚ, ਜਗਜੀਤ ਲੇਖਾਕਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰੂਪ ਪਬਲਿਕ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਗੁਰਬਾਜ ਸਿੰਘ ਨਮਿਤ ਅੰਤਿਮ ਅਰਦਾਸ ਅੱਜ
Ad Position 24