09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪਿੰਡ ਗਿੱਦੜਪਿੰਡੀ 'ਚ ਨੌਜਵਾਨਾਂ ਦੀ ਲੜਾਈ, 2 ਫੱਟੜ ਜਿਸ ਦੀ ਹੋਈ ਕੁੱਟਮਾਰ, ਉਸੇ ਨੂੰ ਲੋਹੀਆਂ ਪੁਲਿਸ ਨੇ ਹਵਾਲਾਤ 'ਚ ਡੱਕਿਆ : ਐਡਵੋਕੇਟ ਕੋਹਾੜ <br/>

Ad Position 21
repet_subhas-goyals [Copy P29]
ਲੋਹੀਆਂ ਦੇ ਪਿੰਡ ਗਿੱਦੜਪਿੰਡੀ ਵਿਖੇ ਰਾਹੁਲ ਤੇ ਮਰਕਸ ਵਿਚਕਾਰ ਹੋਈ ਲੜਾਈ ਦੀ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ (ਸੱਜੇ) ਜ਼ਖਮੀਂ ਹੋ ਕੇ ਹਸਪਤਾਲ ਪੁੱਜਾ ਮਰਕਸ | (ਸੱਜੇ) ਥਾਣਾ ਲੋਹੀਆਂ 'ਚ ਆਪਣੇ ਪਾਰਟੀ ਵਰਕਰਾਂ ਨਾਲ ਪੁੱਜੇ ਐਡਵੋਕੇਟ ਬਚਿੱਤਰ ਸਿੰਘ ਕੋਹਾੜ, ਕੁਲਵੰਤ ਸਿੰਘ ਮੁਰਾਜਵਾਲਾ, ਬਲਕਾਰ ਸਿੰਘ, ਰਾਹੁਲ ਦੇ ਪਿਤਾ ਸੁਖਵਿੰਦਰ ਤੇ ਹੋਰ ਮੀਡੀਆ ਨੂੰ ਪੁਲਿਸ ਧੱਕੇਸ਼ਾਹੀ ਦੀ ਜਾਣਕਾਰੀ ਦਿੰਦੇ ਹੋਏ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 01-02-2026
ਲੋਹੀਆਂ ਖਾਸ, 31 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) - ਬਲਾਕ ਦੇ ਪਿੰਡ ਗਿੱਦੜ ਪਿੰਡੀ 'ਚ ਦੋ ਧੜਿਆਂ ਦੇ ਨੌਜਵਾਨਾਂ 'ਚ ਦੁਪਹਿਰ ਢਾਈ ਕੁ ਵਜੇ ਹੋਈ ਲੜਾਈ ਦੌਰਾਨ 2 ਨੌਜਵਾਨਾਂ ਦੇ ਜ਼ਖਮੀਂ ਹੋਣ ਦੀ ਖਬਰ ਹੈ | ਇਸ ਸਬੰਧੀ ਥਾਣਾ ਲੋਹੀਆਂ ਵਿਖੇ ਰਾਤ 8 ਵਜੇ ਆਪਣੇ ਪਾਰਟੀ ਵਰਕਰਾਂ ਨਾਲ ਪੁੱਜੇ ਸ਼ੋ੍ਰਮਣੀ ਅਕਾਲੀ ਦਲ ਹਲਕਾ ਸ਼ਾਹਕੋਟ ਦੇ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੇ ਕਿਹਾ ਕਿ ਦੁਪਹਿਰ ਵੇਲੇ ਰਾਹੁਲ ਪੁੱਤਰ ਸੁਖਵਿੰਦਰ ਵਾਸੀ ਗਿੱਦੜ ਪਿੰਡੀ ਨੂੰ ਪਿੰਡ ਮੰਡਾਲਾ ਦੇ ਕੁੱਝ ਨੌਜਵਾਨਾਂ ਵੱਲੋਂ ਪਿੰਡ ਆਣ ਕੇ ਕੁੱਟਮਾਰ ਕੀਤੀ ਹੈ, ਜਿਸ ਦੌਰਾਨ ਉਹ ਜ਼ਖਮੀਂ ਹੋ ਗਿਆ ਅਤੇ ਨੇੜਲੇ ਇੱਕ ਦੁਕਾਨਦਾਰ ਵੱਲੋਂ ਉਸ ਨੂੰ ਆਪਣੀ ਦੁਕਾਨ ਅੰਦਰ ਵਾੜ ਕੇ ਸ਼ਟਰ ਬੰਦ ਕਰਕੇ ਬਚਾਇਆ ਤੇ ਇਸ ਦੀ ਜਾਣਕਾਰੀ ਲੋਹੀਆਂ ਦੇ ਥਾਣੇ ਵਿਖੇ ਦਿੱਤੀ | ਇਸ ਤੋਂ ਬਾਅਦ ਲੋਹੀਆਂ ਦੇ ਥਾਣਾ ਮੁਖੀ ਗੁਰਸ਼ਰਨ ਸਿੰਘ ਆਪ ਖੁਦ ਪਿੰਡ ਗਿੱਦੜ ਪਿੰਡੀ ਜਾਂਦੇ ਹਨ ਤੇ ਜ਼ਖਮੀਂ ਰਾਹੁਲ ਨੂੰ ਆਪਣੇ ਨਾਲ ਲੈ ਕੇ ਆਉਂਦੇ ਹਨ ਕਿ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਜਾਵੇਗਾ ਪਰ ਉਨ੍ਹਾਂ ਨੂੰ ਉਦੋਂ ਹੈਰਾਨੀ ਹੋਈ ਜਦੋਂ ਸਿਆਸੀ ਦਬਾਅ ਦੇ ਚਲਦੇ ਰਾਹੁਲ ਨੂੰ ਸਿਵਲ ਹਸਪਤਾਲ ਦੀ ਥਾਂ ਥਾਣੇ ਹਵਾਲਾਤ 'ਚ ਬੰਦ ਕਰ ਦਿੱਤਾ ਗਿਆ ਤੇ ਸਿਤਮ ਜ਼ਰੀਫ਼ੀ ਇਹ ਰਹੀ ਕਿ ਦੂਜੇ ਪਾਸੇ ਹਮਲਾਵਰ ਨੌਜਵਾਨ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਧਿਰ ਤੇ ਪੁਲਿਸ ਦੀ ਇਸ ਧੱਕੇਸ਼ਾਹੀ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ, ਭਾਵੇਂ ਸਾਨੂੰ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇ | ਇਸ ਸਬੰਧੀ ਜਦੋਂ ਸਿਵਲ ਹਸਪਤਾਲ ਲੋਹੀਆਂ ਵਿਖੇ ਜ਼ੇਰੇ ਇਲਾਜ ਮਰਕਸ ਪੁੱਤਰ ਅਮਰਜੀਤ ਵਾਸੀ ਮੰਡਾਲਾ ਨਾਲ ਹਸਪਤਾਲ 'ਚ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਇੱਕ ਸਾਥੀ ਤੇ ਭਤੀਜੀ ਨਾਲ ਗਿੱਦੜ ਪਿੰਡੀ ਕੋਈ ਸੂਟ ਆਦਿ ਲੈਣ ਗਏ ਸਨ ਤੇ ਰਾਹੁਲ ਨੇ ਹੀ ਪਹਿਲ ਕਰਦਿਆਂ ਉਸ 'ਤੇ ਹਮਲਾ ਕੀਤਾ ਹੈ ਅਤੇ ਇਸ ਹਮਲੇ 'ਚ ਉਸਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ ਹਨ | ਇਸ ਮੌਕੇ ਹਾਜ਼ਰ ਪਿੰਡ ਮੰਡਾਲਾ ਦੇ ਸਰਪੰਚ ਸੈਮਅਲ ਨੇ ਦੱਸਿਆ ਕਿ ਮਰਕਸ ਮੰਡਾਲਾ ਨੂੰ ਪਹਿਲਾਂ ਵੀ ਰਾਹੁਲ ਧੜੇ ਨੇ ਘੇਰਿਆ ਸੀ ਤੇ ਕੁੱਟਮਾਰ ਕੀਤੀ ਸੀ, ਜਿਸ ਦੀਆਂ ਐਮ.ਐੱਲ.ਆਰ. ਵੀ ਸਾਡੇ ਪਾਸ ਸਨ ਪਰ ਹਾਲੇ ਤੱਕ ਫੈਸਲਾ ਨਹੀਂ ਹੋਇਆ ਪਰ ਅੱਜ ਦੀ ਲੜਾਈ ਦੀ ਪਹਿਲ ਵੀ ਰਾਹੁਲ ਨੇ ਉਦੋਂ ਕੀਤੀ ਹੈ ਜਦੋਂ ਮਰਕਸ ਆਪਣੀ ਭਤੀਜੀ ਨਾਲ ਗਿੱਦੜ ਪਿੰਡੀ ਨੂੰ ਕੋਈ ਸੌਦਾ ਲੈਣ ਗਿਆ ਸੀ | ਇਸ ਸੰਬੰਧੀ ਜਦ ਲੋਹੀਆਂ ਦੇ ਥਾਣਾ ਮੁਖੀ ਗੁਰਸ਼ਰਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੰਡਾਲੇ ਵਾਲੇ ਮੁੰਡੇ ਦੇ ਸੱਟਾਂ ਜ਼ਿਆਦੀਆਂ ਹਨ ਪਰ ਉਹ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ ਕਿ ਸੱਟਾਂ ਘੱਟ ਜਾਂ ਵੱਧ ਹੋਣ 'ਤੇ ਕੀ ਤੁਸੀਂ ਇੱਕ ਧਿਰ ਨੂੰ ਹਵਾਲਾਤ 'ਚ ਬੰਦ ਕਰ ਸਕਦੇ ਹੋ? ਕੀ ਇਸ ਨੌਜਵਾਨ ਨੂੰ ਮੁੱਢਲੀ ਸਹੂਲਤ ਦੇਣ ਲਈ ਹਸਪਤਾਲ ਦਾਖਲ ਕਰਵਾਉਣ ਦੀ ਜਗ੍ਹਾ ਥਾਣੇ ਬੰਦ ਕਰਨਾ ਜਾਇਜ਼ ਹੈ? ਥਾਣਾ ਮੁਖੀ ਨੇ ਵੀ ਕਿਹਾ ਕਿ ਇਨ੍ਹਾਂ ਦੋਹਾਂ ਨੌਜਵਾਨਾਂ 'ਚ ਪੁਰਾਣੀ ਰੰਜ਼ਿਸ ਚੱਲ ਰਹੀ ਹੈ ਪਰ ਅਸੀਂ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਾਂਗੇ | ਦੇਰ ਰਾਤ 9 ਵਜੇ ਮਿਲੀਆਂ ਖਬਰਾਂ ਮੁਤਾਬਕ ਪੁਲਿਸ ਵੱਲੋਂ ਰਾਹੁਲ ਨੂੰ ਵੀ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਦੱਸਿਆ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਨੂੰ ਟੱਕਰ ਮਾਰਨ ਵਾਲੇ ਸਫ਼ਾਰੀ ਚਾਲਕ ਖ਼ਿਲਾਫ਼ ਕਾਰਵਾਈ ਦੀ ਮੰਗ <br/> ਅਗਲੀ ਖ਼ਬਰ ਪੰਜਾਬ ਸਰਕਾਰ ਸਿਹਤ ਤੇ ਸਿੱਖਿਆ ਨੂੰ ਵਧੇਰੇ ਤਰਜੀਹ ਦੇ ਰਹੀ- ਪਿੰਦਰ ਪੰਡੋਰੀ ਪਿੰਡ ਐਦਲਪੁਰ ਤੇ ਬਾਜਵਾ ਖੁਰਦ ਵਿਖੇ ਆਂ...
Ad Position 24