09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਮੋਟਰਸਾਈਕਲ ਨੂੰ ਟੱਕਰ ਮਾਰਨ ਵਾਲੇ ਸਫ਼ਾਰੀ ਚਾਲਕ ਖ਼ਿਲਾਫ਼ ਕਾਰਵਾਈ ਦੀ ਮੰਗ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-02-2026
ਜੰਡਿਆਲਾ ਮੰਜਕੀ, 31 ਜਨਵਰੀ (ਸੁਰਜੀਤ ਸਿੰਘ ਜੰਡਿਆਲਾ) - ਨਜ਼ਦੀਕੀ ਪਿੰਡ ਸਮਰਾਏ ਵਾਸੀ ਗੁਰਦੀਪ ਸਿੰਘ ਪੁੱਤਰ ਸੁਖਚਰਨ ਸਿੰਘ ਨੇ ਦੱਸਿਆ ਕਿ ਉਹ 29 ਜਨਵਰੀ ਨੂੰ ਪਿੰਡ ਸਮਰਾਏ ਤੋਂ ਤਲਵਣ ਨੂੰ ਮੋਟਰਸਾਈਕਲ 'ਤੇ ਆਪਣੇ ਨੌਕਰ ਨੂੰ ਛੱਡਣ ਲਈ ਜਾ ਰਿਹਾ ਸੀ ਤਾਂ ਰਸਤੇ 'ਚ ਇੱਕ ਚਿੱਟੇ ਰੰਗ ਦੀ ਸਫਾਰੀ ਗੱਡੀ ਪੀਬੀ08-ਡੀਐਸ-8005 ਜਿਸ ਨੂੰ ਜੁਝਾਰ ਸਿੰਘ ਚਲਾ ਰਿਹਾ ਸੀ, ਨੇ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ | ਜਿੱਥੇ ਉਸਦਾ ਨਵਾਂ ਮੋਟਰਸਾਈਕਲ ਪੂਰੀ ਤਰ੍ਹਾ ਨੁਕਸਾਨਿਆ ਗਿਆ ਉੱਥੇ ਉਸ ਦੀ ਸੱਜੀ ਲੱਤ 'ਤੇ ਫਰੈਕਚਰ ਆ ਗਿਆ ਤੇ ਹੋਰ ਵੀ ਗੰਭੀਰ ਸੱਟਾਂ ਲੱਗੀਆਂ | ਦੁਰਘਟਨਾ ਤੋਂ ਬਾਅਦ ਉਸ ਵੱਲੋਂ ਆਪਣੇ ਘਰਦਿਆਂ ਨੂੰ ਸੂਚਨਾ ਦਿੱਤੀ, ਉਹ ਉਸ ਨੂੰ ਨਕੋਦਰ ਹਸਪਤਾਲ ਲੈ ਗਏ | ਗੁਰਦੀਪ ਸਿੰਘ ਦੇ ਪਰਿਵਾਰ ਵੱਲੋਂ ਥਾਣਾ ਬਿਲਗਾ ਵਿਖੇ ਇਸ ਦੁਰਘਟਨਾ ਸਬੰਧੀ ਸੂਚਨਾ ਦਿੱਤੀ ਗਈ ਪਰ ਪੁਲਿਸ ਅਧਿਕਾਰੀਆਂ ਵੱਲੋਂ ਇਸ ਸਬੰਧੀ ਕੋਈ ਵੀ ਪੜਤਾਲ ਨਹੀਂ ਕੀਤੀ ਤੇ ਸਫਾਰੀ ਚਲਾ ਰਿਹਾ ਚਾਲਕ ਤੇ ਉਸ ਨਾਲ ਬੈਠੀਆਂ ਔਰਤਾਂ ਮੌਕੇ ਤੋਂ ਫਰਾਰ ਹੋ ਗਈਆਂ | ਪਰਿਵਾਰ ਨੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਝਿੰਜਰ ਦੀ ਅਗਵਾਈ 'ਚ 50 ਤੋਂ ਵੱਧ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਅਗਲੀ ਖ਼ਬਰ ਪਿੰਡ ਗਿੱਦੜਪਿੰਡੀ 'ਚ ਨੌਜਵਾਨਾਂ ਦੀ ਲੜਾਈ, 2 ਫੱਟੜ ਜਿਸ ਦੀ ਹੋਈ ਕੁੱਟਮਾਰ, ਉਸੇ ਨੂੰ ਲੋਹੀਆਂ ਪੁਲਿਸ ਨੇ ਹਵਾਲਾਤ 'ਚ...
Ad Position 24