02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਕਰਿਆਨੇ ਦੀ ਦੁਕਾਨ 'ਚੋਂ ਨਕਦੀ ਤੇ ਸਾਮਾਨ ਚੋਰੀ

Ad Position 21
No active advertisement
ਅਜੀਤ ਡੈਸਕ 03-02-2026
ਮਕਸੂਦਾਂ, 2 ਫਰਵਰੀ (ਸੌਰਵ ਮਹਿਤਾ)- ਸ਼ਹਿਰ ਵਿਚ ਰਾਤ ਸਮੇਂ ਸੁਰੱਖਿਆ ਪ੍ਰਬੰਧਾਂ ਅਤੇ ਪੁਲਿਸ ਗਸ਼ਤ ਦੀ ਹਕੀਕਤ ਨੂੰ ਉਜਾਗਰ ਕਰਦੀ ਇਕ ਹੋਰ ਵਾਰਦਾਤ ਗੁੱਜਾ ਪੀਰ ਰੋਡ 'ਤੇ ਸਾਹਮਣੇ ਆਈ ਹੈ ਜਿੱਥੇ ਚੋਰਾਂ ਨੇ ਬਿਨਾਂ ਕਿਸੇ ਡਰ-ਭੈ ਦੇ ਕਰਿਆਨਾ ਸਟੋਰ ਦੇ ਤਾਲੇ ਤੋੜ ਕੇ ਨਗਦੀ ਤੇ ਕੀਮਤੀ ਸਾਮਾਨ ਚੋਰੀ ਕਰ ਲਿਆ | ਚੋਰਾਂ ਦੀ ਨਿਸ਼ਚਿੰਤਾਂ ਇਸ ਕਦਰ ਸੀ ਕਿ ਉਹ ਦੁਕਾਨ ਅੰਦਰ ਕੁਰਸੀਆਂ 'ਤੇ ਬੈਠ ਕੇ ਮੱਠੀਆਂ ਖਾਂਦੇ ਰਹੇ ਤੇ ਫਿਰ ਆਰਾਮ ਨਾਲ ਫ਼ਰਾਰ ਹੋ ਗਏ, ਜੋ ਰਾਤਰੀ ਪੁਲਿਸ ਨਿਗਰਾਨੀ ਦੀ ਨਾਕਾਮੀ ਨੂੰ ਸਾਫ਼ ਦਰਸਾਉਂਦਾ ਹੈ | ਮਾਈ ਹੀਰਾ ਗੇਟ ਦੇ ਵਸਨੀਕ ਸੰਜੀਵ ਕੁਮਾਰ ਮੋਦੀ ਪਿਛਲੇ ਕਰੀਬ 15 ਸਾਲਾਂ ਤੋਂ ਗੁੱਜਾ ਪੀਰ ਰੋਡ 'ਤੇ ਐਸ.ਕੇ. ਟਰੇਡਰਜ਼ ਨਾਂਅ ਨਾਲ ਕਰਿਆਨਾ ਸਟੋਰ ਚਲਾ ਰਹੇ ਹਨ | ਜਾਣਕਾਰੀ ਮੁਤਾਬਿਕ ਉਹ ਐਤਵਾਰ ਰਾਤ ਕਰੀਬ 9 ਵਜੇ ਦੁਕਾਨ ਬੰਦ ਕਰ ਕੇ ਘਰ ਗਏ ਸਨ | ਸੋਮਵਾਰ ਸਵੇਰੇ ਕਰੀਬ 6 ਵਜੇ ਉਨ੍ਹਾਂ ਨੂੰ ਗੁਆਂਢੀ ਵੱਲੋਂ ਫ਼ੋਨ ਰਾਹੀਂ ਸੂਚਨਾ ਮਿਲੀ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ | ਦੁਕਾਨ 'ਤੇ ਪਹੁੰਚਣ 'ਤੇ ਵੇਖਿਆ ਗਿਆ ਕਿ ਚੋਰਾਂ ਵੱਲੋਂ ਤਾਲੇ ਤੋੜ ਕੇ ਕੁੱਝ ਦੂਰੀ 'ਤੇ ਸੁੱਟੇ ਹੋਏ ਸਨ | ਅੰਦਰੋਂ ਤਿੰਨ ਪੇਟੀਆਂ ਸਰੋਂ੍ਹ ਦੇ ਤੇਲ ਦੀਆਂ, ਤਿੰਨ ਬੋਰੀਆਂ ਵੱਖ-ਵੱਖ ਕਿਸਮ ਦੀਆਂ ਦਾਲਾਂ ਦੀਆਂ ਤੇ ਮੰਦਰ ਵਿਚ ਭੰਡਾਰੇ ਲਈ ਰੱਖੇ 2200 ਰੁਪਏ ਨਗਦ ਚੋਰੀ ਹੋ ਚੁੱਕੇ ਸਨ | ਇਸ ਤੋਂ ਇਲਾਵਾ ਦੁਕਾਨ ਵਿਚ ਰੱਖੀਆਂ ਮੱਠੀਆਂ ਵੀ ਗ਼ਾਇਬ ਮਿਲੀਆਂ | ਚੋਰੀ ਕਾਰਨ ਦੁਕਾਨ ਮਾਲਕ ਨੂੰ ਕਰੀਬ 45 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ | ਸੰਜੀਵ ਮੋਦੀ ਨੇ ਦੱਸਿਆ ਕਿ ਉਹ ਦੁਕਾਨ ਬੰਦ ਕਰਦੇ ਸਮੇਂ ਕੁਰਸੀਆਂ ਸਾਈਡ 'ਤੇ ਰੱਖ ਕੇ ਗਏ ਸਨ, ਪਰ ਸਵੇਰੇ ਕੁਰਸੀਆਂ ਆਹਮੋ-ਸਾਹਮਣੇ ਪਈਆਂ ਹੋਈਆਂ ਸਨ, ਜਿਸ ਨਾਲ ਸਪਸ਼ਟ ਹੁੰਦਾ ਹੈ ਕਿ ਚੋਰਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਸੀ | ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਕਾਰਵਾਈ ਕਰਦਿਆਂ ਨੇੜੇ ਡਾਕਟਰ ਦੀ ਦੁਕਾਨ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਕਬਜ਼ੇ 'ਚ ਲਈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਪਹਿਚਾਣ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਐਸ. ਡੀ. ਕਾਲਜ 'ਚ ਕੇਂਦਰੀ ਬਜਟ 'ਤੇ ਚਰਚਾ <br/> ਅਗਲੀ ਖ਼ਬਰ ਕਰਿਆਨੇ ਦੀ ਦੁਕਾਨ 'ਚੋਂ ਨਕਦੀ ਤੇ ਸਾਮਾਨ ਚੋਰੀ
Ad Position 24