ਜਲੰਧਰ, 2 ਫਰਵਰੀ (ਜਸਪਾਲ ਸਿੰਘ)- ਪੀ.ਸੀ.ਐਮ.ਐਸ.ਡੀ. ਕਾਲਜ ਫਾਰ ਵੂਮੈਨ ਦੀ ਇਕਨਾਮਿਕਸ ਐਸੋਸੀਏਸ਼ਨ ਨੇ 'ਮੌਜੂਦਾ ਕੇਂਦਰੀ ਬਜਟ ਆਮ ਲੋਕਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?' ਵਿਸ਼ੇ 'ਤੇ ਇੱਕ ਚਰਚਾ ਕਰਵਾਈ ਜਿਸ ਵਿਚ ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ ਤੇ ਚਰਚਾ ਕੀਤੀ ਕਿ ਮੌਜੂਦਾ ਕੇਂਦਰੀ ਬਜਟ ਆਮ ਲੋਕਾਂ ਨੂੰ ਸਿੱਧੇ ਤੇ ਅਸਿੱਧੇ ਤੌਰ 'ਤੇ ਆਮਦਨ, ਰੋਜ਼ਾਨਾ ਖਰਚਿਆਂ, ਨੌਕਰੀ ਦੇ ਮੌਕਿਆਂ ਅਤੇ ਜਨਤਕ ਸੇਵਾਵਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ? ਚਰਚਾ ਦੌਰਾਨ ਸਿੱਟਾ ਕੱਢਿਆ ਗਿਆ ਕਿ ਬਜਟ ਆਰਥਿਕ ਵਿਕਾਸ ਤੇ ਜਨਤਕ ਭਲਾਈ ਵਿਚਕਾਰ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਕਰਦਾ ਹੈ ਤੇ ਇਸਦਾ ਅਸਲ ਪ੍ਰਭਾਵ ਇੱਕ ਵਿਅਕਤੀ ਦੀ ਆਮਦਨ ਤੇ ਪੇਸ਼ੇ 'ਤੇ ਨਿਰਭਰ ਕਰਦਾ ਹੈ | ਇੰਟਰਐਕਟਿਵ ਸੈਸ਼ਨ ਬਹੁਤ ਲਾਭਕਾਰੀ ਸਾਬਤ ਹੋਇਆ | ਡਾ. ਦਿਵਿਆ ਬੁਧੀਆ ਮੁਖੀ ਅਰਥ ਸ਼ਾਸਤਰ ਵਿਭਾਗ ਤੇ ਹੋਰ ਫੈਕਲਟੀ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਸਮੁੱਚੇ ਸ਼ਖਸੀਅਤ ਵਿਕਾਸ ਲਈ ਵਿਭਾਗੀ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਪ੍ਰਧਾਨ ਸ੍ਰੀ ਨਰੇਸ਼ ਬੁਧੀਆ, ਸੀਨੀਅਰ ਉਪ ਪ੍ਰਧਾਨ ਵਿਨੋਦ ਦਾਦਾ ਤੇ ਪਿ੍ੰਸੀਪਲ ਡਾ. ਪੂਜਾ ਪਰਾਸ਼ਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਭਾਗੀਦਾਰੀ ਲਈ ਵਧਾਈ ਦਿੱਤੀ ¢