20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਅਰਥੀ ਫ਼ੂਕ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 26-02-2026

ਜਲੰਧਰ, 25 ਫਰਵਰੀ (ਸ਼ਿਵ)- ਪੱਛਮੀ ਵਿਧਾਨ ਸਭਾ ਹਲਕੇ ਦੇ ਕਾਂਗਰਸ ਦੀ ਇੰਚਾਰਜ ਸੁਰਿੰਦਰ ਕੌਰ ਦੀ ਅਗਵਾਈ ਵਿਚ ਅੱਜ ਕਾਂਗਰਸੀ ਵਰਕਰਾਂ ਵੱਲੋਂ ਹਲਕੇ ਦੇ ਕਈ ਇਲਾਕਿਆਂ ਵਿਚ ਟੁੱਟੀਆਂ ਸੜਕਾਂ ਸਮੇਤ ਹੋਰ ਮਾਮਲਿਆਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਅਰਥੀ ਫ਼ੂਕ ਪ੍ਰਦਰਸ਼ਨ ਕੀਤਾ | ਕਾਂਗਰਸੀ ਵਰਕਰ ਜਗਜੀਵਨ ਰਾਮ ਚੌਕ ਤੋਂ ਪੈਦਲ ਹੀ ਬਸਤੀ ਦਾਨਿਸ਼ਮੰਦਾਂ ਤੱਕ ਗਏ ਜਿੱਥੇ ਕਿ ਉਨ੍ਹਾਂ ਨੇ ਸ਼ਮਸ਼ਾਨਘਾਟ ਦੇ ਬਾਹਰ ਹੀ ਅਰਥੀ ਫ਼ੂਕ ਪ੍ਰਦਰਸ਼ਨ ਕੀਤਾ | ਇਸ ਮੌਕੇ ਸ੍ਰੀਮਤੀ ਸੁਰਿੰਦਰ ਕੌਰ ਨੇ ਕਿਹਾ ਕਿ ਇਸ ਵੇਲੇ ਹਲਕੇ ਦੇ ਕਈ ਇਲਾਕਿਆਂ ਵਿਚ ਕਾਨੂੰਨ ਵਿਵਸਥਾ ਦੀ ਹਾਲਤ ਕਾਫੀ ਖ਼ਰਾਬ ਹੈ | ਇਸ ਤੋਂ ਇਲਾਵਾ ਕਈ ਇਲਾਕਿਆਂ ਵਿਚ ਤਾਂ ਸੜਕ ਨਾਂਅ ਦੀ ਕੋਈ ਚੀਜ਼ ਨਹੀਂ ਹੈ | ਟੁੱਟੀਆਂ ਸੜਕਾਂ ਤੋਂ ਇਲਾਵਾ ਕਈ ਇਲਾਕਿਆਂ ਵਿਚ ਸੀਵਰੇਜ ਬੰਦ ਪਏ ਹਨ | ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਜਿਹੜੀ 120 ਫੁੱਟੀ ਰੋਡ ਬਣਾਈ ਗਈ ਸੀ | ਉਹ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ | ਕੈਬਨਿਟ ਮੰਤਰੀ ਆਪਣੇ ਹਲਕੇ 'ਚ ਸੁਧਾਰ ਦੇ ਕੰਮ ਨਹੀਂ ਕਰਵਾ ਸਕੇ ਹਨ | ਇਸ ਮੌਕੇ ਰਛਪਾਲ ਸਿੰਘ ਜਖੂ, ਹਰਮੀਤ ਸਿੰਘ, ਸਤਪਾਲ ਰਾਏ, ਵਿਕਰਮ ਸ਼ਰਮਾ, ਅਵਤਾਰ ਵਿਰਦੀ, ਮੁਨੀਸ਼ ਪਾਹਵਾ, ਜਗਦੀਪ ਸਿੰਘ ਸੋਨੂੰ ਸੰਧੂ, ਅਨਿਲ ਗਿੱਲ, ਨਵਦੀਪ ਜਰੇਵਾਲ, ਪਰਮਜੀਤ ਗੋਲਡੀ, ਨਿਰਮਲ ਕੁਮਾਰ, ਦੀਪਕ ਯਾਦਵ, ਲੱਕੀ ਖ਼ਾਲਸਾ, ਬ੍ਰਹਮਦੇਵ ਸਹੋਤਾ, ਸੰਜੀਵ ਦੂਆ, ਵਿਪਨ ਕੁਮਾਰ, ਡਾ. ਧੀਮਾਨ, ਅਰੁਣ ਰਤਨ, ਵਰਿੰਦਰ ਕਾਲੀ, ਸੁਰੇਸ਼ ਪਾਲ, ਕਮਲ ਕਾਂਸ਼ੀ ਨਗਰ, ਪ੍ਰੇਮ ਪਾਲ ਡੁਮੇਲੀ, ਅਤੁੱਲ ਚੱਢਾ, ਰਮਨ ਜੰਗਰਾਲ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਟਰਾਂਸਪੋਰਟਰ ਆਗੂ ਵਲੋਂ ਆਰ. ਟੀ. ਓ. ਨਾਲ ਮੁਲਾਕਾਤ <br/> ਅਗਲੀ ਖ਼ਬਰ ਸ਼ਹੀਦਾਂ ਦੇ ਬੁੱਤਾਂ ਦੀ ਸਾਂਭ-ਸੰਭਾਲ ਲਈ ਸੀਨੀਅਰ ਡਿਪਟੀ ਮੇਅਰ ਨੇ ਕਮਿਸ਼ਨਰ ਨੂੰ ਲਿਖੀ ਚਿੱਠੀ <br/>
Ad Position 24