20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਭਰਾ ਨੂੰ ਬਚਾਉਣ ਆਏ ਨੌਜਵਾਨ ਦੇ ਦੇਸੀ ਕੱਟੇ ਨਾਲ ਮਾਰੀ ਗੋਲੀ, ਹਾਲਤ ਨਾਜ਼ੁਕ <br/>

Ad Position 21
No active advertisement
ਅਜੀਤ ਡੈਸਕ 26-02-2026
ਮਕਸੂਦਾਂ, 25 ਫਰਵਰੀ (ਸੌਰਵ ਮਹਿਤਾ) - ਜਲੰਧਰ ਦੀ ਕਾਲੀਆ ਕਾਲੋਨੀ ਸਥਿਤ ਬਲ ਹਸਪਤਾਲ ਦੇ ਬਾਹਰ ਮੰਗਲਵਾਰ ਦੇਰ ਰਾਤ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕੁੱਝ ਨੌਜਵਾਨਾਂ ਵਿਚਾਲੇ ਹੋਈ ਤਕਰਾਰ ਨੇ ਅਚਾਨਕ ਹਿੰਸਕ ਰੂਪ ਧਾਰ ਲਿਆ ਤੇ ਇਕ ਨੌਜਵਾਨ ਨੂੰ ਦੇਸੀ ਕੱਟੇ ਨਾਲ ਗੋਲੀ ਮਾਰ ਦਿੱਤੀ ਗਈ | ਗੋਲੀ ਪੇਟ ਦੇ ਨੇੜੇ ਲੱਗਣ ਕਾਰਨ ਜ਼ਖ਼ਮੀ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਮਿਲੀ ਜਾਣਕਾਰੀ ਮੁਤਾਬਿਕ ਸ਼ਿਵ ਨਗਰ, ਸੋਢਲ ਦਾ ਰਹਿਣ ਵਾਲਾ ਬੌਬੀ ਆਪਣੇ ਵੱਡੇ ਭਰਾ ਸੌਰਵ ਸਿੰਘ ਉਰਫ਼ ਨੰਨੂੰ ਤੇ ਹੋਰ ਦੋਸਤਾਂ ਨਾਲ ਬਲ ਹਸਪਤਾਲ ਵਿਚ ਦਾਖ਼ਲ ਆਪਣੇ ਜਾਣ-ਪਹਿਚਾਣ ਵਾਲੇ ਦੋਸਤ ਅਤੇ ਉਸ ਦੀ ਪਤਨੀ ਦਾ ਹਾਲ-ਚਾਲ ਪੁੱਛਣ ਗਿਆ ਹੋਇਆ ਸੀ | ਇਸ ਦੌਰਾਨ ਹਸਪਤਾਲ ਵਿਚ ਪਾਣੀ ਨਾ ਹੋਣ ਕਾਰਨ ਇਕ ਦੋਸਤ ਨੂੰ ਨੇੜਲੇ ਪੈਟਰੋਲ ਪੰਪ ਤੋਂ ਪਾਣੀ ਲੈਣ ਭੇਜਿਆ ਗਿਆ | ਕੁੱਝ ਸਮੇਂ ਬਾਅਦ ਉਹ ਦੋਸਤ ਘਬਰਾਇਆ ਹੋਇਆ ਵਾਪਸ ਦੌੜਦਾ ਹਸਪਤਾਲ ਅੰਦਰ ਦਾਖ਼ਲ ਹੋਇਆ ਜਿਸ ਦੇ ਪਿੱਛੇ ਤਿੰਨ-ਚਾਰ ਨੌਜਵਾਨ ਵੀ ਆ ਗਏ | ਦੱਸਿਆ ਜਾਂਦਾ ਹੈ ਕਿ ਆਉਂਦੇ ਹੀ ਉਕਤ ਨੌਜਵਾਨਾਂ ਨੇ ਗਾਲੀ-ਗਲੋਚ ਸ਼ੁਰੂ ਕਰ ਦਿੱਤੀ | ਮਾਮਲੇ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਤਕਰਾਰ ਵਧਦੀ ਗਈ | ਦੋਸ਼ ਹੈ ਕਿ ਇਸ ਦੌਰਾਨ ਇਕ ਨੌਜਵਾਨ ਨੇ ਅਚਾਨਕ ਚਾਕੂ ਕੱਢ ਲਿਆ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ | ਬੌਬੀ ਨੇ ਉਸ ਦਾ ਹੱਥ ਫੜ ਕੇ ਰੋਕਣ ਦੀ ਕੋਸ਼ਿਸ਼ ਕੀਤੀ | ਇਸੇ ਵੇਲੇ ਸੌਰਵ ਵੀ ਮੁੜ ਮੌਕੇ 'ਤੇ ਪਹੁੰਚ ਗਿਆ ਤੇ ਉਸ ਨੇ ਵੀ ਹਮਲਾਵਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ | ਇਸ ਹੰਗਾਮੇ ਦੌਰਾਨ ਹਮਲਾਵਰਾਂ ਵਿਚ ਸ਼ਾਮਲ ਇਕ ਨੌਜਵਾਨ ਜਿਸ ਦੀ ਪਹਿਚਾਣ ਅਨਮੋਲ ਵਜੋਂ ਹੋਈ ਹੈ, ਨੇ ਦੇਸੀ ਕੱਟੇ ਨਾਲ ਸੌਰਵ ਦੇ ਪੇਟ ਵਿਚ ਗੋਲੀ ਮਾਰ ਦਿੱਤੀ | ਗੋਲੀ ਲੱਗਦੇ ਹੀ ਸੌਰਵ ਖੂਨ ਨਾਲ ਲੱਥਪੱਥ ਹੋ ਕੇ ਜ਼ਮੀਨ 'ਤੇ ਡਿਗ ਪਿਆ | ਘਟਨਾ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ | ਜ਼ਖ਼ਮੀ ਸੌਰਵ ਨੂੰ ਤੁਰੰਤ ਜਲੰਧਰ-ਪਠਾਨਕੋਟ ਹਾਈਵੇ ਸਥਿਤ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਦੀ ਹਾਲਤ ਨਾਜ਼ੁਕ ਦੱਸੀ ਗਈ ਹੈ | ਡਾਕਟਰਾਂ ਮੁਤਾਬਿਕ ਅਗਲੇ 48 ਘੰਟੇ ਅਹਿਮ ਹਨ, ਜਿਸ ਤੋਂ ਬਾਅਦ ਹੀ ਸਥਿਤੀ ਸਪਸ਼ਟ ਹੋ ਸਕੇਗੀ | ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਵੱਲੋਂ ਬੌਬੀ ਦੇ ਬਿਆਨਾਂ ਦੇ ਆਧਾਰ 'ਤੇ ਅਨਮੋਲ, ਵਿਸ਼ਨੰੂ, ਸ਼ਰਮਾ ਤੇ ਕੁੱਝ ਅਣਪਛਾਤੇ ਹਮਲਾਵਰਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਨੇ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਤੇ ਦਾਅਵਾ ਕੀਤਾ ਹੈ ਕਿ ਜਲਦੀ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ 'ਮਾਂ ਬੋਲੀ ਪੰਜਾਬੀ ਮਾਰਚ' ਅੱਜ, ਤਿਆਰੀਆਂ ਮੁਕੰਮਲ- ਦੀਪਕ ਬਾਲੀ ਅਗਲੀ ਖ਼ਬਰ ਫਗਵਾੜਾ ਗੇਟ ਇਲੈਕਟ੍ਰੀਕਲ ਮਾਰਕੀਟ ਦੀਆਂ ਤਿੰਨ ਦੁਕਾਨਾਂ 'ਚ ਚੋਰੀ <br/>
Ad Position 24