20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਟੈਂਡਰ ਰੱਦ ਕਰਨ 'ਤੇ ਠੇਕੇਦਾਰ ਨੇ ਰੋਸ ਜਤਾਇਆ <br/>

Ad Position 21
No active advertisement
ਪੁਰਾਣੀ ਸਬਜ਼ੀ ਮੰਡੀ ਦੇ ਪਿਛਲੇ ਪਾਸੇ ਜਿੱਥੇ ਸ਼ੈੱਡ ਬਣਾਈ ਜਾਣੀ ਸੀ | ਤਸਵੀਰ: ਮੁਨੀਸ਼ <br/> 26-02-2026
ਜਲੰਧਰ, 25 ਫਰਵਰੀ (ਸ਼ਿਵ)- ਨਗਰ ਨਿਗਮ ਦੇ ਠੇਕੇਦਾਰ ਆਕਾਸ਼ ਠੇਕੇਦਾਰ ਦੇ ਪਿਤਾ ਸਤਪਾਲ ਗਿੱਲ ਨੇ ਉਨ੍ਹਾਂ ਦਾ ਟੈਂਡਰ ਰੱਦ ਕਰਨ 'ਤੇ ਰੋਸ ਜ਼ਾਹਿਰ ਕੀਤਾ ਹੈ | ਸਤਪਾਲ ਗਿੱਲ ਦਾ ਕਹਿਣਾ ਸੀ ਕਿ ਪੁਰਾਣੀ ਸਬਜ਼ੀ ਮੰਡੀ ਵਿਚ ਨਗਰ ਨਿਗਮ ਦਾ ਡਿਸਪੋਜ਼ਲ ਹੈ ਜਿੱਥੇ ਕਿ ਸ਼ੈੱਡ ਬਣਾਉਣ ਤੋਂ ਇਲਾਵਾ ਹੋਰ ਕੰਮ ਕੀਤਾ ਜਾਣਾ ਸੀ | ਉਨ੍ਹਾਂ ਨੇ ਜਿਹੜਾ ਟੈਂਡਰ ਭਰਿਆ ਸੀ, ਉਸ ਨੂੰ ਰੱਦ ਕਰ ਦਿੱਤਾ ਗਿਆ ਸੀ | ਸਤਪਾਲ ਗਿੱਲ ਦਾ ਕਹਿਣਾ ਸੀ ਕਿ ਪਹਿਲਾਂ ਕਾਫੀ ਸਮੇਂ ਤੱਕ ਇਹ ਟੈਂਡਰ ਲੱਗਾ ਸੀ ਪਰ ਕਿਸੇ ਨੇ ਨਹੀਂ ਭਰਿਆ | ਜਦੋਂ ਉਨ੍ਹਾਂ ਨੇ ਕੰਮ ਕਰਨ ਲਈ ਟੈਂਡਰ ਭਰਿਆ ਤਾਂ ਐੱਸ.ਡੀ.ਓ. ਵੱਲੋਂ ਰੱਦ ਕਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਟੈਂਡਰ ਰੱਦ ਹੋਣ ਨਾਲ ਉਨ੍ਹਾਂ ਦਾ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਉਹ ਟੈਂਡਰ ਰੱਦ ਹੋਣ 'ਤੇ ਹਾਈਕੋਰਟ ਵਿਚ ਜਾਣਗੇ ਕਿਉਂਕਿ ਉਨ੍ਹਾਂ ਦਾ ਟੈਂਡਰ ਗ਼ਲਤ ਤਰੀਕੇ ਨਾਲ ਰੱਦ ਕੀਤਾ ਗਿਆ ਹੈ | ਅਧਿਕਾਰੀਆਂ ਵੱਲੋਂ ਇਸ ਤਰ੍ਹਾਂ ਨਾਲ ਟੈਂਡਰ ਰੱਦ ਨਹੀਂ ਕੀਤਾ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਨਾਗਰਾ ਫਾਟਕ ਤੋਂ ਸ਼ਿਵ ਨਗਰ ਵਾਲੇ ਪਾਸੇ ਜਾਂਦੀ ਸੜਕ ਦੀ ਖ਼ਰਾਬ ਹਾਲਤ ਤੋਂ ਲੋਕ ਪੇ੍ਰਸ਼ਾਨ <br/> ਅਗਲੀ ਖ਼ਬਰ ਫੋਕਲ ਪੁਆਇੰਟ 'ਚ ਚਿੱਟੇ ਦਾ ਸੇਵਨ ਕਰਦਾ ਨੌਜਵਾਨ ਕਾਬੂ
Ad Position 24