ਜਲੰਧਰ, 25 ਫਰਵਰੀ (ਸ਼ਿਵ)- ਨਗਰ ਨਿਗਮ ਦੇ ਵਾਰਡ ਨੰਬਰ 61 ਅਤੇ 83 ਦੇ ਵਾਰਡ ਵਿਚ ਜਿਹੜੀ ਨਾਗਰਾ ਫਾਟਕ ਤੋਂ ਸ਼ਿਵ ਨਗਰ ਜਾਂਦੀ ਹੈ, ਉਸ ਦੀ ਹਾਲਤ ਖ਼ਰਾਬ ਹੋਣ ਕਰ ਕੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਦਾ ਕਹਿਣਾ ਸੀ ਕਿ ਅੱਠ ਸਾਲ ਪਹਿਲਾਂ ਇਹ ਸੜਕ ਬਣੀ ਸੀ ਪਰ ਇਸ ਦੀ ਹਾਲਤ ਐਨੀ ਜ਼ਿਆਦਾ ਖ਼ਰਾਬ ਹੋ ਗਈ ਹੈ ਕਿ ਹੁਣ ਸੜਕ 'ਤੇ ਚੱਲਣਾ ਮੁਸ਼ਕਲ ਹੋ ਗਿਆ ਹੈ | ਲੋਕਾਂ ਦਾ ਪੈਦਲ ਚੱਲਣਾ ਵੀ ਔਖਾ ਹੋ ਗਿਆ ਹੈ | ਸਮਾਜ ਸੇਵੀ ਬਲਵੀਰ ਕੌਰ ਨੇ ਦੱਸਿਆ ਹੈ ਕਿ ਬਰਸਾਤਾਂ ਵਿਚ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ | ਇਲਾਕੇ ਦੀ ਸੰਘਣੀ ਆਬਾਦੀ ਹੈ | ਇੱਥੋਂ ਰੋਜ਼ਾਨਾ ਹੀ ਲੋਕ ਆਉਂਦੇ ਜਾਂਦੇ ਹਨ | ਨਗਰ ਨਿਗਮ ਨੂੰ ਚਾਹੀਦਾ ਹੈ ਕਿ ਕਈ ਸਾਲ ਪਹਿਲੇ ਬਣੀ ਸੜਕ ਦਾ ਦੁਬਾਰਾ ਐਸਟੀਮੇਟ ਬਣਾ ਕੇ ਇਸ ਨੂੰ ਬਣਾਇਆ ਜਾਵੇ ਕਿਉਂਕਿ ਦੋ ਤਿੰਨ ਵਾਰਡਾਂ 'ਚ ਸੜਕ ਜਾਂਦੀ ਹੈ | ਇਸ ਦੇ ਕੋਲ ਹੀ ਸ਼ਮਸ਼ਾਨ ਘਾਟ ਹੈ ਅਤੇ ਮੰਦਰ ਗੁਰਦੁਆਰਾ ਵੀ ਹੈ | ਲੋਕਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਨਾਗਰਾ ਫਾਟਕ ਤੋਂ ਲੈ ਕੇ ਵਰਿਆਣਾ ਪਿੰਡ ਰੋਡ ਤੱਕ ਸੜਕ ਟੁੱਟੀ ਪਈ ਹੈ |