20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਪਿੰਡ ਵਡਾਲਾ 'ਚ ਸ਼ਮਸ਼ਾਨਘਾਟ ਦੇ ਨਵੀਨੀਕਰਨ ਦਾ ਕੰਮ ਹੋਇਆ ਸ਼ੁਰੂ <br/>

Ad Position 21
No active advertisement
ਵਡਾਲਾ ਪਿੰਡ 'ਚ ਸ਼ਮਸ਼ਾਨਘਾਟ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਨ ਦੌਰਾਨ ਸਰਪੰਚ ਐਡਵੋਕੇਟ ਸੰਗੀਤਾ ਰਾਣੀ ਸੋਨੀ, ਪੰਚ ਐਡਵੋਕੇਟ ਅਸ਼ਵਨੀ ਕੁਮਾਰ ਬੱਬੂ ਤੇ ਹੋਰ ਪੰਚ ਤੇ ਇਲਾਕਾ ਵਾਸੀ | ਤਸਵੀਰ-ਜੀ.ਪੀ.ਸਿੰਘ <br/> 26-02-2026
ਜਲੰਧਰ, 25 ਫਰਵਰੀ (ਚੰਦੀਪ ਭੱਲਾ)- ਅੱਜ ਪਿੰਡ ਵਡਾਲਾ ਦੇ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਹੋਣ ਤੋਂ ਬਾਅਦ ਅੰਦਰਲੇ ਨਵੀਨੀਕਰਨ ਦਾ ਕੰਮ ਅਰਦਾਸ ਕਰਕੇ ਪਿੰਡ ਦੀ ਸਰਪੰਚ ਐਡਵੋਕੇਟ ਸੰਗੀਤਾ ਸੋਨੀ ਦੀ ਅਗਵਾਈ ਹੇਠ ਸ਼ੁਰੂ ਕਰ ਦਿੱਤਾ ਗਿਆ ਜਿੱਥੇ ਗਰਾਮ ਪੰਚਾਇਤ ਵਡਾਲਾ ਤੇ ਮੁਹਤਬਰ ਹਾਜ਼ਰ ਹੋਏ | ਸਰਪੰਚ ਐਡਵੋਕੇਟ ਸੰਗੀਤਾ ਰਾਣੀ ਸੋਨੀ, ਐਡਵੋਕੇਟ ਅਸ਼ਵਨੀ ਕੁਮਾਰ ਬੱਬੂ ਨੇ ਕਿਹਾ ਉਹ ਆਪਣੇ ਸਾਰੇ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਤੇ ਇੱਕਜੁੱਟ ਹੋ ਕੇ ਪਿੰਡ ਦੇ ਵਿਕਾਸ ਲਈ ਜ਼ੋਰ ਲਗਾਉਣਗੇ | ਸਰਪੰਚ ਸੰਗੀਤਾ ਰਾਣੀ ਸੋਨੀ ਨੇ ਕਿਹਾ ਕਿ ਉਨ੍ਹਾਂ ਦਾ ਇੱਕੋ ਇੱਕ ਮੰਤਵ ਹੈ ਕਿ ਪਿੰਡ ਦੇ ਵਿਕਾਸ ਦਾ ਕੰਮ ਤੇਜ਼ੀ ਨਾਲ ਅੱਗੇ ਵਧਦਾ ਰਹੇ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਸਾਰੇ ਵਡਾਲਾ ਪਿੰਡ, ਟਾਵਰ ਇਨਕਲੇਵ 'ਚ ਵਿਕਾਸ ਦੇ ਕੰਮਾਂ 'ਚ ਹੋਰ ਵੀ ਤੇਜ਼ੀ ਲਿਆਂਦੀ ਜਾਵੇਗੀ | ਇਸ ਮੌਕੇ ਅਲੀ ਸਾਈ ਬਾਬਾ ਬਿੱਟੂ ਸ਼ਾਹ, ਰਮਨਦੀਪ ਸਿੰਘ ਰੈਣੀ, ਪੰਚ ਜੋਗਿੰਦਰ ਪਾਲ, ਮੰਗਤ ਰਾਮ ਚੋਪੜਾ, ਪੰਚ ਸੋਮਰਾਜ, ਪੰਚ ਦਰਸ਼ਨ ਸਿੰਘ, ਪੰਚ ਬਰਿੰਦਰ ਕੁਮਾਰ, ਪੰਚ ਮਨਜਿੰਦਰ, ਪੰਚ ਹਰਦੀਪ ਕੌਰ, ਬਲਾਕ ਸੰਮਤੀ ਅਮਨਪ੍ਰੀਤ ਕੌਰ , ਚਰਨਜੀਤ ਸਿੰਘ, ਦੇਵਰਾਜ, ਹਰਦੇਵ ਚੋਪੜਾ, ਚਰਨਜੀਤ ਸਿੰਘ ਮੱਟੂ, ਬੀਰਬਲ, ਟੋਨੀ, ਅਰਵਿੰਦ ਆਰ.ਐੱਸ., ਸੰਦੀਪ ਲਾਖਾ, ਰਾਮ ਸਿੰਘ ਤੇਜ਼ੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੀ.ਆਈ.ਜੀ. ਨਵੀਨ ਸਿੰਗਲਾ ਵਲੋਂ ਪੰਜਾਬ ਪ੍ਰੈੱਸ ਕਲੱਬ ਦਾ ਵਿਸ਼ੇਸ਼ ਦੌਰਾ <br/> ਅਗਲੀ ਖ਼ਬਰ ਬਲਾਕ ਪੱਧਰੀ ਬੈਂਕਰਜ਼ ਕਮੇਟੀ ਦੀਆਂ ਮੀਟਿੰਗਾਂ ਸ਼ੁਰੂ
Ad Position 24