ਆਦਮਪੁਰ, 5 ਮਾਰਚ (ਹਰਪ੍ਰੀਤ ਸਿੰਘ, ਰਮਨ ਦਵੇਸਰ)-ਵਿਧਾਨ ਸਭਾ ਹਲਕਾ ਆਦਮਪੁਰ ਵਿਚ 'ਆਪ' ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਜਦੋਂ ਬਲਾਕ ਸੰਮਤੀ ਆਦਮਪੁਰ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੋਵਾਂ ਅਹੁਦਿਆਂ 'ਤੇ 'ਆਪ' ਦਾ ਕਬਜ਼ਾ ਹੋ ਗਿਆ | ਇਸ ਦੌਰਾਨ ਦਲਜੀਤ ਸਿੰਘ ਮਿਨਹਾਸ ਚੇਅਰਮੈਨ ਅਤੇ ਕਮਲਜੀਤ ਸਲਾਲਾ ਵਾਈਸ ਚੇਅਰਮੈਨ ਚੁਣੇ ਗਏ | 'ਆਪ' ਕੋਲ ਬਹੁਮਤ ਹੋਣ ਦੇ ਚਲਦਿਆਂ ਇਹ ਦੋਵੇਂ ਅਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ ਹਨ | ਇਸ ਵਿਚ ਆਦਮਪੁਰ ਤੋਂ 'ਆਪ' ਦੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦਾ ਅਹਿਮ ਯੋਗਦਾਨ ਰਿਹਾ | ਜਿੱਥੇ ਦਲਜੀਤ ਸਿੰਘ ਮਿਨਹਾਸ ਮਿਹਨਤੀ ਸੀਨੀਅਰ ਆਗੂ ਹਨ ਉੱਥੇ ਹੀ ਕਮਲਜੀਤ ਸਿੰਘ ਸਲਾਲਾ ਵੀ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਹਨ | ਇਸ ਮੌਕੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਅਸੀਂ ਸਮੂਹ ਇਲਾਕਾ ਨਿਵਾਸੀ ਵੋਟਰਾਂ ਅਤੇ ਸਪੋਰਟਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ 27 ਸੀਟਾਂ 'ਚੋਂ ਸਾਡੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ 18 ਸੀਟਾਂ ਦਿੱਤੀਆਂ ਸਨ ਜਿਸ ਕਰਕੇ ਅੱਜ ਇਹ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਸਰਬਸੰਮਤੀ ਨਾਲ ਹੋ ਗਈ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਤੋਂ ਹੀ ਆਦਮਪੁਰ ਦੇ ਬਹੁਤ ਹੀ ਵਿਕਾਸ ਦੇ ਕੰਮ ਕਰਵਾ ਰਹੀ ਹੈ ਪਰ ਹੁਣ ਬਲਾਕ ਸੰਮਤੀ ਦੀ ਚੋਣ ਹੋਣ ਤੋਂ ਬਾਅਦ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਆਵੇਗੀ | ਉਨ੍ਹਾਂ ਕਿਹਾ ਕਿ ਹੁਣ ਇਹ ਸੰਮਤੀ ਬਣਨ ਨਾਲ ਜੋ ਪੇਂਡੂ ਡਿਵੈਲਪਮੈਂਟ ਦੇ ਫੰਡ ਰੁਕੇ ਹੋਏ ਸਨ ਉਹ ਹੁਣ ਅਸੀਂ ਬਹੁਤ ਜਲਦੀ ਹੀ ਰਿਲੀਜ਼ ਕਰਾਵਾਂਗੇ ਅਤੇ ਆਦਮਪੁਰ ਸ਼ਹਿਰ ਨੂੰ ਵਿਕਾਸ ਦੀਆਂ ਲੀਹਾਂ 'ਤੇ ਲੈ ਕੇ ਜਾਵਾਂਗੇ | ਟੀਨੂੰ ਨੇ ਕਿਹਾ ਕਿ ਬਸਪਾ ਦਾ ਇਕੋਂ ਸੰਮਤੀ ਮੈਂਬਰ ਮਨਜਿੰਦਰ ਕੌਰ ਦਾ ਚੇਅਰਮੈਨ ਬਣਾਉਣ ਲਈ ਵਿਸ਼ੇਸ਼ ਸਹਿਯੋਗ ਰਿਹਾ | ਸਮਾਪਤੀ ਉਪਰੰਤ ਬਲਾਕ ਸੰਮਤੀ ਆਦਮਪੁਰ ਦੇ ਨਵ ਨਿਯੁਕਤ ਚੇਅਰਮੈਨ ਦਲਜੀਤ ਸਿੰਘ ਮਿਨਹਾਸ ਨੇ ਜਿੱਥੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਉੱਥੇ ਹੀ ਹਲਕਾ ਇੰਚਾਰਜ ਆਦਮਪੁਰ ਪਵਨ ਕੁਮਾਰ ਟੀਨੂੰ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿਹਾ ਕਿ ਅਸੀਂ ਸਮੂਹ ਸੰਮਤੀ ਮੈਂਬਰ ਸ੍ਰੀ ਪਵਨ ਕੁਮਾਰ ਦੀ ਅਗਵਾਈ ਹੇਠ ਆਦਮਪੁਰ ਨੂੰ ਵਿਕਾਸ ਦੀਆਂ ਬੁਲੰਦੀਆਂ 'ਤੇ ਲੈ ਕੇ ਜਾਵਾਂਗੇ | ਇਸ ਮੌਕੇ ਜੋਤੀ ਬਾਲਾ, ਕਮਲੇਸ਼ ਰਾਣੀ, ਹਰਜਿੰਦਰ ਕੌਰ, ਸਤਨਾਮ ਸਿੰਘ, ਵਿਨੋਦ ਕੁਮਾਰ, ਪ੍ਰਤਾਪ ਸਿੰਘ, ਜਗਜੀਤ ਸਿੰਘ ਜੱਗੀ, ਮੋਹਣ ਲਾਲ, ਲਖਵੀਰ ਸਿੰਘ, ਰਣਜੀਤ ਕੌਰ, ਸ਼ਸ਼ੀਕਾਂਤ, ਬਲਵਿੰਦਰ ਕੌਰ, ਕੁਲਵੀਰ ਕੌਰ, ਰਸ਼ਪਾਲ ਸਿੰਘ, ਜੀਵਨ ਜੱਸੀ, ਹਰਵਿੰਦਰ ਕੁਮਾਰ ਬੈਂਸ, ਸੁਦਾਗਰ ਸਿੰਘ ਸਾਰੇ ਸੰਮਤੀ ਮੈਂਬਰ, ਪਰਮਜੀਤ ਸਿੰਘ ਪੰਮਾ ਸੰਗਠਨ ਇੰਚਾਰਜ, ਲਖਵੀਰ ਸਿੰਘ ਹਜਾਰਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਤਾਰਾ, ਜਸ ਦਿਆਲ ਸਿੰਘ ਜਸ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਹਿਰਾਮ ਸ਼ਰਿਸ਼ਤਾ, ਸਰਬਜੀਤ ਸਾਬੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੰਡੂ ਸਿੰਘਾ, ਹਰਕੀਤ ਸਿੰਘ ਨਿੱਝਰ ਕੋਆਰਡੀਨੇਟਰ ਕਿਸਾਨ ਵਿੰਗ ਹਲਕਾ ਆਦਮਪੁਰ, ਸੁਖਵੀਰ ਕੁਮਾਰ ਕੋਆਰਡੀਨੇਟਰ ਐਸ.ਸੀ. ਵਿੰਗ ਅਲਾਵਲਪੁਰ, ਹਰਜੀਤ ਸਿੰਘ ਪਰਹਾਰ ਲੁਟੇਰਾ ਖੁਰਦ, ਤਰਸੇਮ ਸਿੰਘ ਚੁਖਿਆਰਾ, ਬਲਵਿੰਦਰ ਸਿੰਘ ਸਰਪੰਚ ਪਤਿਆਲ, ਜੋਗੀ ਗਾਂਧੀ, ਚਰਨਜੀਤ ਸਿੰਘ ਸ਼ੇਰੀ ਲੰਬਰਦਾਰ, ਪਰਜਿੰਦਰ ਸਿੰਘ, ਮੰਗੀ ਸਲਾਲਾ, ਸੁਖਵਿੰਦਰ ਸਿੰਘ ਸਰਪੰਚ ਫਤਿਹਪੁਰ, ਡਾਕਟਰ ਨਿਰਮਲ ਕੌਲ ਸਰਪੰਚ ਹਰੀਪੁਰ, ਅਸ਼ੋਕ ਕੁਮਾਰ ਸਰਪੰਚ ਕਪੂਰ ਪਿੰਡ, ਬਲਜੀਤ ਸਿੰਘ ਰਸਤਗੋ ਮਨਜੀਤ ਸਿੰਘ ਸਰਪੰਚ ਕੰਦੋਲਾ, ਬਲਜੀਤ ਸਿੰਘ ਲੰਬੜਦਾਰ ਪਧਿਆਣਾ, ਲਖਵੀਰ ਸਿੰਘ ਸਾਰੋਬਾਦ, ਤਰਲੋਚਨ ਸਿੰਘ ਸਰਪੰਚ, ਰਣਜੀਤ ਸਿੰਘ ਬੈਂਸ, ਕੈਪਟਨ ਸੁਰਿੰਦਰ ਸਿੰਘ ਸੋਢੀ, ਕਰਨਜੀਤ ਸਿੰਘ ਹੈਪੀ, ਮੰਗਾ ਰਾਮ ਐਸ.ਸੀ ਵਿੰਗ, ਤਲਵਿੰਦਰ ਸਿੰਘ, ਜਸਵੀਰ ਸਿੰਘ ਸਰਪੰਚ ਮਨਸੂਰਪੁਰ, ਜਗਜੀਤ ਸਿੰਘ ਮਾਣਕ ਰਾਈ ਸੁਖਵਿੰਦਰ ਸਿੰਘ ਸਰਪੰਚ, ਮਨਜਿੰਦਰ ਸਿੰਘ, ਰਮਨਦੀਪ ਕੌਰ ਵਡਾਲਾ, ਹਰਜੀਤ ਸਿੰਘ ਘੁੜਿਆਲ, ਅਮਰਜੀਤ ਸਿੰਘ ਸਰਪੰਚ ਲੜੋਆ ਆਦਿ ਹਾਜ਼ਰ ਸਨ |