ਚੁਗਿੱਟੀ/ਜੰਡੂ ਸਿੰਘਾ, 8 ਮਾਰਚ (ਨਰਿੰਦਰ ਲਾਗੂ)-ਆਦਮਪੁਰ ਹਲਕੇ ਅਧੀਨ ਆਉਂਦੇ ਪਿੰਡਾਂ ਦੀਆਂ ਕਈ ਸੜਕਾਂ ਖ਼ਸਤਾ ਹਾਲਤ ਵਿਚ ਹੋਣ ਕਾਰਨ ਲੋਕ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ | ਇਹ ਪ੍ਰਗਟਾਵਾ ਪਿੰਡ ਬੋਲੀਨਾ ਦੋਆਬਾ ਦੇ ਸਾਬਕਾ ਸਰਪੰਚ ਤੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਰਹਿ ਚੁੱਕੇ ਕੁਲਵਿੰਦਰ ਬਾਘਾ ਵਲੋਂ ਕੀਤਾ | ਉਨ੍ਹਾਂ ਕਿਹਾ ਕਿ ਮਾੜੀਆਂ ਸੜਕਾਂ ਕਾਰਨ ਲੋਕਾਂ ਨੂੰ ਆਉਣ-ਜਾਣ ਦੌਰਾਨ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਉਨ੍ਹਾਂ ਲੋਕਾਂ ਨੂੰ ਤਾਂ ਜ਼ਿਆਦਾ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਬੀਮਾਰੀ ਦੀ ਹਾਲਤ ਵਿਚ ਘਰੋਂ ਇਲਾਜ ਲਈ ਨਿਕਲਦੇ ਹਨ | ਸੜਕਾਂ 'ਤੇ ਪ ਏ ਟੋਇਆਂ ਕਾਰਨ ਉਨ੍ਹਾਂ ਦੀ ਹਾਲਤ ਹੋਰ ਜ਼ਿਆਦਾ ਵਿਗੜ ਜਾਂਦੀ ਹੈ | ਉਨ੍ਹਾਂ ਕਿਹਾ ਕਿ ਟੁੱਟੀਆਂ ਸੜਕਾਂ ਦਾ ਲਾਹਾ ਚੋਰ ਤੇ ਲੁਟੇਰਿਆਂ ਵਲੋਂ ਵੀ ਲਿਆ ਜਾ ਰਿਹਾ ਹੈ, ਜੋ ਰਾਹ ਜਾਂਦੇ ਲੋਕਾਂ ਨੂੰ ਘੇਰ ਕੇ ਉਨ੍ਹਾਂ ਦਾ ਨੁਕਸਾਨ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਲੁਟੇਰਿਆਂ ਵਲੋਂ ਉਕਤ ਪਿੰਡ ਦੇ ਇਕ ਵਿਅਕਤੀ ਨੂੰ ਘੇਰ ਲਿਆ ਜੋ ਕੰਮ ਤੋਂ ਵਾਪਸ ਆ ਰਿਹਾ ਸੀ | ਉਕਤ ਵਲੋਂ ਰੋਲਾ ਪਾਉਂਣ 'ਤੇ ਮੋਟਰਸਾਈਕਲ ਸਵਾਰ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ | ਉਨ੍ਹਾਂ ਵਲੋਂ ਪ੍ਰਸ਼ਾਸਨ ਨੂੰ ਇਸ ਮਾਮਲੇ ਵੱਲ ਧਿਆਨ ਦੇਣਾ ਦੀ ਅਪੀਲ ਕੀਤੀ ਗਈ ਹੈ |
ਪਿੰਡਾਂ ਦੇ ਖ਼ਸਤਾ ਹਾਲਤ ਰਸਤੇ ਬਣੇ ਲੋਕਾਂ ਲਈ ਮੁਸੀਬਤ-ਕੁਲਵਿੰਦਰ ਬਾਘਾ
ਅਜੀਤ ਡੈਸਕ
09-03-2026