30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਿੱਖ ਸੇਵਕ ਸੁਸਾਇਟੀ ਨੇ ਹੜ੍ਹ ਪੀੜਤ ਕਿਸਾਨ ਦੇ ਘਰ ਦੀ ਕਰਵਾਈ ਨਵ-ਉਸਾਰੀ <br/>

Ad Position 21
No active advertisement
ਹੜ੍ਹਾਂ ਦੌਰਾਨ ਢਹਿ ਗਏ ਘਰ ਦੇ ਨਵ ਨਿਰਮਾਣ ਦਾ ਜਾਇਜ਼ਾ ਲੈਣ ਸਮੇਂ ਜਥੇਦਾਰ ਪਰਮਿੰਦਰਪਾਲ ਸਿੰਘ ਖ਼ਾਲਸਾ ਤੇ ਉਨ੍ਹਾਂ ਦੀ ਟੀਮ ਦੇ ਮੈਂਬਰ | ਅਜੀਤ ਤਸਵੀਰ <br/> 09-03-2026

ਜਲੰਧਰ, 8 ਮਾਰਚ (ਹਰਵਿੰਦਰ ਸਿੰਘ ਫੁੱਲ)-ਬੀਤੇ ਸਾਲ ਪੰਜਾਬ 'ਚ ਆਏ ਹੜ੍ਹਾਂ 'ਚ ਅਜਨਾਲਾ ਤਹਿਸੀਲ, ਅੰਮਿ੍ਤਸਰ ਦੇ ਨੇੜੇ ਪਿੰਡ 'ਚ ਹਰਿ ਭਜਨ ਸਿੰਘ ਨਾਂਅ ਦੇ ਛੋਟੇ ਕਿਸਾਨ ਦਾ ਘਰ ਹੜ੍ਹਾਂ ਕਾਰਨ ਢਹਿ ਗਿਆ ਸੀ | ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਇਸ ਪਰਿਵਾਰ ਲਈ ਨਵਾਂ ਘਰ ਬਣਾਉਣ ਦਾ ਫ਼ੈਸਲਾ ਕੀਤਾ | ਇਸ ਘਰ ਦੇ ਨਿਰਮਾਣ ਦਾ ਸੁਸਾਇਟੀ ਦੇ ਮੁੱਖ ਜਥੇਦਾਰ ਪਰਮਿੰਦਰ ਪਾਲ ਸਿੰਘ ਖ਼ਾਲਸਾ ਤੇ ਉਨ੍ਹਾਂ ਦੀ ਟੀਮ ਨੇ ਨਿੱਜੀ ਤੌਰ 'ਤੇ ਮੁਆਇਨਾ ਕਰਨ ਉਪਰੰਤ ਦੱਸਿਆ ਕਿ ਸੁਸਾਇਟੀ ਨੇ ਇਸ ਤੋਂ ਪਹਿਲਾਂ ਵੀ ਚਾਰ ਹੋਰ ਪੀੜਤ ਕਿਰਤੀ ਕਿਸਾਨਾਂ ਤੇ ਦਲਿਤ ਪਰਿਵਾਰਾਂ ਦੇ ਘਰ ਬਣਾ ਕੇ ਦਿੱਤੇ ਹਨ | ਇਹ ਕੰਮ ਰੁਕਣ ਵਾਲਾ ਨਹੀਂ, ਸਗੋਂ ਵਧਦਾ ਜਾ ਰਿਹਾ ਹੈ | ਇਸ ਤੋਂ ਇਲਾਵਾ, ਪੀੜਤ ਲੋਕਾਂ ਦੇ ਇਲਾਜ, ਅੰਗਹੀਣ ਗ਼ਰੀਬਾਂ ਨੂੰ ਵੀਲ੍ਹਚੇਅਰਾਂ ਦੇਣ ਤੇ ਹੋਰ ਸੇਵਾਵਾਂ ਵੀ ਜਾਰੀ ਹਨ | ਇਸ ਮੌਕੇ ਪ੍ਰੋ. ਬਲਵਿੰਦਰ ਪਾਲ ਸਿੰਘ, ਹਰਭਜਨ ਸਿੰਘ ਬੈਂਸ, ਸੰਦੀਪ ਸਿੰਘ ਚਾਵਲਾ, ਹਰਦੇਵ ਸਿੰਘ ਗਰਚਾ, ਸਾਹਿਬ ਸਿੰਘ ਆਰਟਿਸਟ ਵਰਗੇ ਸੇਵਾਦਾਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਿਨ-ਦਿਹਾੜੇ ਬਜ਼ੁਰਗ ਔਰਤ ਦੀਆਂ ਲੁਟੇਰੇ ਸੋਨੇ ਦੀਆਂ ਵਾਲੀਆਂ ਲਾਹ ਕੇ ਫਰਾਰ ਅਗਲੀ ਖ਼ਬਰ ਪਿੰਡਾਂ ਦੇ ਖ਼ਸਤਾ ਹਾਲਤ ਰਸਤੇ ਬਣੇ ਲੋਕਾਂ ਲਈ ਮੁਸੀਬਤ-ਕੁਲਵਿੰਦਰ ਬਾਘਾ
Ad Position 24