01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਬਲਜੀਤ ਸਿੰਘ ਸੋਹਲ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 09-03-2026
ਲਾਂਬੜਾ, 8 ਮਾਰਚ (ਪਰਮੀਤ ਗੁਪਤਾ)- ਸ਼੍ਰੋਮਣੀ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਵੱਲੋਂ ਵਿਧਾਨ ਸਭਾ ਹਲਕਾ ਕਰਤਾਰਪੁਰ ਨਾਲ ਸੰਬੰਧਿਤ ਟਕਸਾਲੀ ਅਕਾਲੀ ਆਗੂ ਜਥੇਦਾਰ ਬਲਜੀਤ ਸਿੰਘ ਸੋਹਲ ਨੂੰ ਸਰਕਲ ਮੰਡ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਜਥੇਦਾਰ ਬਲਜੀਤ ਸਿੰਘ ਸੋਹਲ ਦਾ ਪਰਿਵਾਰ ਪਿਛਲੇ ਤਿੰਨ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਕੇ ਹਰ ਔਖੇ ਸੌਖੇ ਸਮੇਂ ਵਿੱਚ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦਾ ਆ ਰਿਹਾ | ਜਥੇਦਾਰ ਬਲਜੀਤ ਸਿੰਘ ਸੋਹਲ ਪਹਿਲਾਂ ਦੋ ਵਾਰ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ | ਜਿਲ੍ਹਾ ਪ੍ਰਧਾਨ ਵਲੋਂ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਵੱਲੋਂ ਹਲਕਾ ਇੰਚਾਰਜ ਮਹਿੰਦਰ ਸਿੰਘ ਕੇ.ਪੀ ਦੀ ਸਿਫਾਰਿਸ਼ ਤੇ ਕੀਤੀ ਗਈ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਬਲਜੀਤ ਸਿੰਘ ਸੋਹਲ ਹੋਣਾਂ ਨੇ ਆਖਿਆ ਕਿ ਪਾਰਟੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਤਨੋ ਮਨੋ ਨਿਭਾਉਣਗੇ ਅਤੇ ਆਪਣੇ ਸਰਕਲ ਅਧੀਨ ਆਉਂਦੇ ਪਿੰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜਬੂਤ ਕਰਨ ਲਈ ਯਤਨਸ਼ੀਲ ਹੋਣਗੇ | ਇਸ ਮੌਕੇ ਸੀਨੀਅਰ ਅਕਾਲੀ ਆਗੂ ਗੁਰਨੇਕ ਸਿੰਘ ਢਿੱਲੋ, ਅਵਤਾਰ ਸਿੰਘ ਨਿੱਜਰ, ਰੇਸ਼ਮ ਸਿੰਘ ਗੋਨਾ ਚੱਕ, ਕੇਵਲ ਸਿੰਘ ਦਿਓਲ, ਬਲਜੀਤ ਸਿੰਘ ਖੈਹਰਾ, ਇੰਦਰਜੀਤ ਸਿੰਘ ਤਲਵਾੜਾ ਵਲੋਂ ਪਾਰਟੀ ਦੇ ਫੈਸਲੇ ਸਵਾਗਤ ਕਰਦੇ ਹੋਏ ਬਲਜੀਤ ਸਿੰਘ ਸੋਲ ਨੂੰ ਵਧਾਈ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ 'ਤੇ ਵੱਖ-ਵੱਖ ਆਗੂਆਂ ਦੇ ਪ੍ਰਤੀਕਰਮ ਵਪਾਰ ਦੀ ਕੀਤੀ ਗਈ ਅਣਦੇਖੀ-ਧੀਰ <br/>... ਅਗਲੀ ਖ਼ਬਰ ਮਖਦੂਮਪੁਰਾ ਵਿਖੇ ਕਰਵਾਏ ਕੀਰਤਨ ਦਰਬਾਰ 'ਚ ਵੱਡੀ ਗਿਣਤੀ ਸੰਗਤਾਂ ਨੇ ਭਰੀ ਹਾਜ਼ਰੀ <br/>
Ad Position 24