01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ 'ਤੇ ਵੱਖ-ਵੱਖ ਆਗੂਆਂ ਦੇ ਪ੍ਰਤੀਕਰਮ ਵਪਾਰ ਦੀ ਕੀਤੀ ਗਈ ਅਣਦੇਖੀ-ਧੀਰ <br/>

Ad Position 21
No active advertisement
ਪੇਸ਼ ਕੀਤੇ ਗਏ ਬਜਟ ਦਾ ਸਿੱਧਾ ਪ੍ਰਸਾਰਨ ਦੇਖਦੇ ਹੋਏ ਕਾਰੋਬਾਰੀ ਆਗੂ ਰਵਿੰਦਰ ਧੀਰ | ਤਸਵੀਰ : ਜੀ. ਪੀ. ਸਿੰਘ <br/> 09-03-2026
ਮਹਿਲਾਵਾਂ ਨੂੰ 48000 ਰੁਪਏ ਦੇਣ ਦਾ ਵਾਅਦਾ ਪੂਰਾ ਕਰੇ ਸਰਕਾਰ-ਬੇਰੀ
ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਆਪਣੇ ਇਕ ਜਾਰੀ ਬਿਆਨ ਵਿਚ ਕਿਹਾ ਹੈ ਕਿ 1000 ਰੁਪਏ ਮਹੀਨਾ ਜੋ ਪੰਜਾਬ ਦੀਆਂ ਔਰਤਾਂ ਨੂੰ ਦੇਣ ਦਾ ਅੱਜ ਦੇ ਬਜਟ ਵਿਚ ਐਲਾਨ ਕੀਤਾ ਗਿਆ ਹੈ, ਉਹ ਸਿਰਫ਼ ਐਲਾਨ ਹੀ ਬਣ ਕੇ ਰਹਿ ਜਾਣ ਵਾਲਾ ਹੈ | 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਵੀ ਕਿਹਾ ਸੀ ਕਿ ਮਾਰਚ 2022 ਵਿਚ ਸਰਕਾਰ ਬਣਦਿਆ ਹੀ ਅਪ੍ਰੈਲ ਵਿਚ ਪੰਜਾਬ ਦੀਆਂ ਮਹਿਲਾਵਾਂ ਦੇ ਖਾਤਿਆਂ ਵਿਚ ਪੈਸੇ ਆਉਣ ਲੱਗ ਪੈਣਗੇ | ਉਨ੍ਹਾਂ ਕਿਹਾ ਕਿ ਹਾਲੇ ਵੀ ਸਿਰਫ਼ ਡਾਟਾ ਇਕੱਠਾ ਕਰਨ ਲਈ ਫਾਰਮ ਹੀ ਆਉਣਗੇ ਪਰ ਪੈਸੇ ਅਜੇ ਨਹੀਂ ਆਉਣਗੇ | ਬੇਰੀ ਨੇ 'ਆਪ' ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਇਸ ਐਲਾਨ ਨੂੰ ਲੈ ਕੇ ਖੁਸ਼ੀਆਂ ਮਨਾਉਣ ਪਰ ਮਹਿਲਾਵਾਂ ਦੇ ਖਾਤਿਆਂ 'ਚ 48 ਹਜ਼ਾਰ ਰੁਪਈਆ ਪਾਉਣ ਦਾ ਆਪਣਾ ਵਾਅਦਾ ਜ਼ਰੂਰ ਪੂਰਾ ਕਰਨ |


ਸਾਰੀਆਂ ਮਹਿਲਾਵਾਂ ਨੂੰ 48 ਹਜ਼ਾਰ ਦੇਣ ਦਾ ਵਾਅਦਾ ਪੂਰਾ ਨਹੀਂ ਹੋਇਆ-ਸੁਰਿੰਦਰ ਕੌਰ
ਸਾਬਕਾ ਸੀਨੀਅਰ ਡਿਪਟੀ ਮੇਅਰ ਤੇ ਪੱਛਮੀ ਵਿਧਾਨ ਸਭਾ ਹਲਕੇ ਦੇ ਇੰਚਾਰਜ ਸ੍ਰੀਮਤੀ ਸੁਰਿੰਦਰ ਕੌਰ ਨੇ ਆਪਣੇ ਜਾਰੀ ਬਿਆਨ 'ਚ 'ਆਪ' ਸਰਕਾਰ 'ਤੇ ਮਹਿਲਾਵਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ 'ਆਪ' ਸਰਕਾਰ ਨੇ ਮਹਿਲਾਵਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਹੈ ਕਿਉਂਕਿ ਮਹਿਲਾਵਾਂ ਨੂੰ 48000 ਦੇਣ ਦੀ ਜਗਾ ਸਿਰਫ਼ 1000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ ਤੇ ਜੇਕਰ ਸਰਕਾਰ ਨੇ ਇਹ ਰਕਮ ਦੇਣੀ ਸੀ ਤਾਂ ਸਾਰੀ 48 ਹਜ਼ਾਰ ਦੀ ਰਕਮ ਦੇਣੀ ਚਾਹੀਦੀ ਸੀ ਪਰ ਇਸ ਯੋਜਨਾ 'ਚ ਵੀ ਕਈ ਮਹਿਲਾਵਾਂ ਨੂੰ ਯੋਗ ਨਾ ਦੱਸ ਕੇ ਬਾਹਰ ਕੱਢ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਯੋਜਨਾ ਨੂੰ ਲਾਗੂ ਹੋਣ ਦੀ ਪ੍ਰਕਿਰਿਆ ਨੂੰ ਪੂਰੇ ਹੋਣ ਨੂੰ ਕਈ ਮਹੀਨੇ ਲੱਗ ਜਾਣੇ ਹਨ ਤੇ ਕੁਝ ਮਹੀਨੇ ਬਾਅਦ ਵਿਧਾਨ ਸਭਾ ਚੋਣਾਂ ਲਈ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਤਾਂ ਇਸ ਦੀ ਰਕਮ ਵੀ ਸਾਰੀਆਂ ਮਹਿਲਾਵਾਂ ਨੂੰ ਮਿਲਣ ਦੀ ਆਸ ਨਹੀਂ ਹੈ |


ਮਹਿਲਾਵਾਂ ਨੂੰ ਪੂਰੀ ਰਕਮ ਨਾ ਦੇ ਕੇ ਗੁੰਮਰਾਹ ਕਰਨ ਦਾ ਯਤਨ-ਭੰਡਾਰੀ
ਸਾਬਕਾ ਮੁੱਖ ਸੰਸਦੀ ਸਕੱਤਰ ਕਿ੍ਸ਼ਨ ਦੇਵ ਭੰਡਾਰੀ ਨੇ ਕਿਹਾ ਹੈ ਕਿ 'ਆਪ' ਸਰਕਾਰ ਨੇ ਆਪਣੇ ਆਖ਼ਰੀ ਬਜਟ ਵਿਚ ਮਹਿਲਾਵਾਂ ਦੇ ਖਾਤਿਆਂ 'ਚ 1500 ਰੁਪਏ ਤੇ 1000 ਰੁਪਏ ਪਾਉਣ ਦੀ ਯੋਜਨਾ ਸ਼ੁਰੂਆਤ ਕੀਤੀ ਹੈ ਪਰ ਪਾਰਟੀ ਵਲੋਂ 2022 'ਚ ਐਲਾਨ ਕੀਤਾ ਗਿਆ ਸੀ ਕਿ ਸਰਕਾਰ ਬਣਨ ਤੋਂ ਬਾਅਦ ਇਹ ਰਕਮ ਲੋਕਾਂ ਦੇ ਖਾਤਿਆਂ 'ਚ ਪਾਈ ਜਾਵੇਗੀ ਤੇ ਹੁਣ ਵਾਅਦੇ ਮੁਤਾਬਿਕ ਸਰਕਾਰ ਨੇ 48000 ਤੇ 72000 ਰੁਪਏ ਦੀ ਰਕਮ ਮਹਿਲਾਵਾਂ ਦੇ ਖਾਤਿਆਂ ਵਿਚ ਪਾਉਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਚੋਣ ਵਰਾਂ ਹੋਣ ਕਰਕੇ ਮਹਿਲਾਵਾਂ ਨੂੰ ਪੂਰੀ ਰਕਮ ਨਾ ਦੇ ਕੇ ਗੁੰਮਰਾਹ ਕਰਨ ਦਾ ਯਤਨ ਕੀਤਾ ਗਿਆ ਹੈ |


ਆਪ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ-ਕਵਿਤਾ ਸੇਠ
ਆਮ ਆਦਮੀ ਪਾਰਟੀ ਦੀ ਵਾਰਡ ਨੰਬਰ 57 ਦੀ ਕੌਂਸਲਰ ਸ੍ਰੀਮਤੀ ਕਵਿਤਾ ਸੇਠ ਨੇ ਕਿਹਾ ਹੈ ਕਿ ਬਜਟ 'ਚ ਮਹਿਲਾਵਾਂ ਦੇ ਖਾਤਿਆਂ ਵਿਚ ਪੈਸੇ ਪਾਉਣ ਵਾਲੀ ਯੋਜਨਾ ਸ਼ੁਰੂ ਕੀਤੀ ਗਈ ਹੈ | ਉਸ ਯੋਜਨਾ ਦੇ ਲਾਗੂ ਕਰਕੇ 'ਆਪ' ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ ਕਿ ਮਾਵਾਂ, ਧੀਆਂ ਦੇ ਕਲਿਆਣ ਲਈ ਸਰਕਾਰ ਆਪਣਾ ਵਾਅਦਾ ਪੂਰਾ ਕਰਨ ਲਈ ਵਚਨਬੱਧ ਹੈ | ਸ੍ਰੀਮਤੀ ਸੇਠ ਨੇ ਕਿਹਾ ਕਿ 'ਆਪ' ਸਰਕਾਰ ਨੇ ਹਰ ਵਰਗ ਲਈ ਕਲਿਆਣਕਾਰੀ ਨੀਤੀਆਂ ਲਾਗੂ ਕੀਤੀਆਂ ਹਨ | ਬਿਜਲੀ ਸਸਤੀ ਕਰਨ ਤੋਂ ਇਲਾਵਾ ਸਨਅਤੀ ਇਕਾਈਆਂ ਨੂੰ ਪ੍ਰਫੁੱਲਿਤ ਕਰਨ ਲਈ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ, ਜਿਨ੍ਹਾਂ ਨਾਲ ਸੂਬੇ ਦੇ ਲੋਕਾਂ ਨੂੰ ਫ਼ਾਇਦਾ ਹੋਵੇਗਾ |


1000 ਰੁਪਏ ਦੇਣ ਦੀ ਯੋਜਨਾ ਨਾਲ ਮਹਿਲਾਵਾਂ 'ਚ ਖ਼ੁਸ਼ੀ ਦੀ ਲਹਿਰ
ਜਲੰਧਰ, 8 ਮਾਰਚ (ਸ਼ਿਵ)-ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਹੈ ਕਿ ਮੁੱਖ ਮੰਤਰੀ ਵਲੋਂ ਰਾਜ ਦੀਆਂ ਮਹਿਲਾਵਾਂ ਦੇ ਸਨਮਾਨ ਤੇ ਸਸ਼ਕਤੀਕਰਨ ਲਈ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਸ਼ੁਰੂ ਕਰਨ ਦਾ ਐਲਾਨ ਕੀਤਾ ਹੈ | ਇਸ ਯੋਜਨਾ ਤਹਿਤ ਪੰਜਾਬ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ ਆਰਥਿਕ ਸਹਾਇਤਾ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸਰਕਾਰ ਵਿਸਾਖੀ ਦੇ ਦਿਨ ਤੋਂ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਜੇਬ ਖ਼ਰਚ ਦੇ ਤੌਰ 'ਤੇ ਦੇਣ ਦੀ ਸ਼ੁਰੂਆਤ ਕਰਨ ਜਾ ਰਹੀ ਹੈ | ਇਸ ਐਲਾਨ ਤੋਂ ਬਾਅਦ ਪੰਜਾਬ ਭਰ ਦੀਆਂ ਮਹਿਲਾਵਾਂ 'ਚ ਖ਼ੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ | ਜਦਕਿ ਐਸ. ਸੀ. ਵਰਗ ਦੀਆਂ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ | ਇਹ ਯੋਜਨਾ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਮਹਿਲਾਵਾਂ ਲਈ ਲਾਗੂ ਹੋਵੇਗੀ |


ਪੰਜਾਬ ਸਰਕਾਰ ਦਾ ਬਜਟ ਪੂਰੀ ਤਰ੍ਹਾਂ ਖੋਖਲਾ-ਅੰਗਦ ਦੱਤਾ
ਜਲੰਧਰ, 8 ਮਾਰਚ (ਜਸਪਾਲ ਸਿੰਘ)-ਪੰਜਾਬ ਯੂਥ ਕਾਂਗਰਸ ਦੇ ਸਕੱਤਰ ਅੰਗਦ ਦੱਤਾ ਨੇ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਦੀ ਸਖ਼ਤ ਆਲੋਚਨਾ ਕੀਤੀ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਪੇਸ਼ ਕੀਤਾ ਬਜਟ ਸਿਰਫ਼ ਐਲਾਨਾਂ ਤੱਕ ਸੀਮਤ ਹੈ ਅਤੇ ਇਸ ਵਿਚ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਕੋਈ ਸਪੱਸ਼ਟ ਯੋਜਨਾ ਨਹੀਂ ਦਿੱਤੀ ਗਈ | ਅੰਗਦ ਦੱਤਾ ਨੇ ਸਰਕਾਰ ਵਲੋਂ ਕੀਤੇ ਹਰ ਮਹਿਲਾ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਐਲਾਨ 'ਤੇ ਵੀ ਸਵਾਲ ਉਠਾਏ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਐਲਾਨਾਂ ਨਹੀਂ, ਸਗੋਂ ਪਾਰਦਰਸ਼ੀ ਤੇ ਜ਼ਿੰਮੇਵਾਰ ਸ਼ਾਸਨ ਦੀ ਲੋੜ ਹੈ |


ਕਾਰੋਬਾਰੀ ਆਗੂ ਰਵਿੰਦਰ ਧੀਰ ਨੇ 'ਆਪ' ਸਰਕਾਰ ਵਲੋਂ ਪੇਸ਼ ਕੀਤੇ ਬਜਟ ਬਾਰੇ ਕਿਹਾ ਕਿ ਇਸ ਵਿਚ ਵਪਾਰਕ ਤੇ ਉਦਯੋਗ ਦੀ ਪੂਰਨ ਤੌਰ 'ਤੇ ਅਣਦੇਖੀ ਕੀਤੀ ਗਈ ਹੈ | 2.60 ਲੱਖ ਕਰੋੜ ਦੇ ਬਜਟ 'ਚ ਛੋਟੀਆਂ ਸਨਅਤੀ ਇਕਾਈਆਂ ਲਈ ਕੁੱਝ ਨਹੀਂ ਹੈ ਸਗੋਂ ਜੀ. ਐਸ. ਟੀ. ਵਿਭਾਗ ਦੁਆਰਾ ਕਾਰੋਬਾਰੀ ਇਕਾਈਆਂ ਨੂੰ ਪੇ੍ਰਸ਼ਾਨ ਜਰੂਰ ਹੋਣਾ ਪਿਆ ਹੈ | ਉਨ੍ਹਾਂ ਕਿਹਾ ਕਿ ਜਲੰਧਰ ਵਿਚ ਵਿਸ਼ਵ ਪੱਧਰੀ ਖੇਡ ਯੂਨੀਵਰਸਿਟੀ ਬਣਾਉਣ ਦਾ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ |


ਆਮ ਲੋਕਾਂ ਲਈ ਕੁਝ ਨਹੀਂ ਕੀਤਾ-ਜਸਪ੍ਰੀਤ ਸਿੰਘ ਜੋਣੀ
ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਜਸਪ੍ਰੀਤ ਸਿੰਘ ਜੋਣੀ ਚੌਹਾਨ ਨੇ 'ਆਪ' ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਬਾਰੇ ਦੋਸ਼ ਲਗਾਇਆ ਹੈ ਕਿ ਇਸ 'ਚ ਆਮ ਲੋਕਾਂ ਲਈ ਕੁਝ ਨਹੀਂ ਕੀਤਾ ਗਿਆ ਹੈ ਸਗੋਂ ਲੋਕਾਂ ਨੂੰ ਲੋਕ ਲੁਭਾਉਣ ਯੋਜਨਾ ਰਾਹੀਂ ਲੁਭਾਉਣ ਦਾ ਯਤਨ ਕੀਤਾ ਗਿਆ ਹੈ | ਜਦਕਿ ਇਸ ਵੇਲੇ ਮੁਲਾਜ਼ਮ, ਕਿਸਾਨ, ਵਪਾਰੀ ਵਰਗ ਵਿਚ ਰੋਸ ਹੈ | ਆਮ ਲੋਕਾਂ ਲਈ ਬਜਟ ਵਿਚ ਕੁੱਝ ਨਹੀਂ ਹੈ |


ਪੰਜਾਬ ਹੋਰ ਕਰਜ਼ੇ 'ਚ ਫਸੇਗਾ-ਕਾਲੀਆ
ਸਾਬਕਾ ਮੰਤਰੀ ਤੇ ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਮਨੋਰੰਜਨ ਕਾਲੀਆ ਨੇ 'ਆਪ' ਸਰਕਾਰ ਵਲੋਂ ਪੇਸ਼ ਕੀਤੇ ਗਏ ਵਿੱਤੀ ਬਜਟ 'ਚ ਐਲਾਨੀਆਂ ਯੋਜਨਾਵਾਂ ਨੂੰ ਗੁਮਰਾਹਕੁਨ ਦੱਸਦਿਆਂ ਕਿਹਾ ਹੈ ਕਿ 18 ਸਾਲ ਤੋਂ ਜ਼ਿਆਦਾ ਉਮਰ ਦੀ ਹਰ ਮਹਿਲਾ ਨੂੰ 1000 ਰੁਪਏ ਦੇਣ ਦੀ ਯੋਜਨਾ ਭਵਿੱਖ ਵਿਚ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ ਨਾ ਕਿ ਪਿਛਲੀ ਤਰੀਕਾਂ ਤੋਂ ਲਾਗੂ ਕਰਨ ਦੀ ਗੱਲ ਕਹੀ ਗਈ ਹੈ | ਉਨ੍ਹਾਂ ਕਿਹਾ ਕਿ ਇਹ ਸਕੀਮ 2022 ਤੋਂ ਲਾਗੂ ਕੀਤੀ ਜਾਣੀ ਚਾਹੀਦੀ ਸੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਲੁਭਾਉਣ ਵਾਲੀ ਯੋਜਨਾਵਾਂ ਨਾਲ ਹੋਰ ਕਰਜ਼ੇ 'ਚ ਫਸ ਜਾਵੇਗਾ |


Ad Position 22
No active advertisement
ਪਿਛਲੀ ਖ਼ਬਰ ਸਿਟੀ ਰੇਲਵੇ ਸਟੇਸ਼ਨ 'ਤੇ ਮਨਾਇਆ ਅੰਤਰ ਰਾਸ਼ਟਰੀ ਮਹਿਲਾ ਦਿਵਸ ਸਮੁੱਚੇ ਸੰਚਾਲਨ ਤੇ ਰੱਖ-ਰਖਾਅ ਦੇ ਕੰਮ ਪੂਰੀ ਤਰ੍ਹਾਂ... ਅਗਲੀ ਖ਼ਬਰ ਬਲਜੀਤ ਸਿੰਘ ਸੋਹਲ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਨਿਯੁਕਤ
Ad Position 24