16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਨਿਊ ਸੰਤੋਖਪੁਰਾ 'ਚ ਨੌਜਵਾਨ ਦੀ ਮੌਤ ਮਾਮਲਾ ਭੜਕਿਆ ਪਰਿਵਾਰ ਵਲੋਂ ਹੰਗਾਮਾ

Ad Position 21
repet_subhas-goyals [Copy P29]
ਅਜੀਤ ਡੈਸਕ 03-04-2026
ਮਕਸੂਦਾਂ, 2 ਅਪ੍ਰੈਲ (ਸੌਰਵ ਮਹਿਤਾ)-ਨਿਊ ਸੰਤੋਖਪੁਰਾ ਇਲਾਕੇ 'ਚ ਇਕ ਨੌਜਵਾਨ ਦੀ ਮੌਤ ਨਾਲ ਜੁੜੇ ਮਾਮਲੇ ਨੇ ਵੀਰਵਾਰ ਗੰਭੀਰ ਰੂਪ ਧਾਰ ਲਿਆ, ਜਦੋਂ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੇ ਥਾਣਾ ਡਵੀਜ਼ਨ ਨੰਬਰ 8 ਦੇ ਬਾਹਰ ਤਿੱਖਾ ਰੋਸ ਪ੍ਰਗਟਾਇਆ | ਪਰਿਵਾਰ ਦਾ ਦੋਸ਼ ਹੈ ਕਿ ਨੌਜਵਾਨ ਨੂੰ ਉਸ ਦੀ ਮਿੱਤਰ ਤੇ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਤੰਗ ਕੀਤਾ ਜਾ ਰਿਹਾ ਸੀ, ਜਿਸ ਕਾਰਨ ਇਹ ਘਟਨਾ ਵਾਪਰੀ | ਮਿ੍ਤਕ ਦੀ ਪਹਿਚਾਣ ਕਰਨ ਕਲਿਆਣ ਵਜੋਂ ਹੋਈ ਹੈ, ਜੋ ਇਕ ਨਿੱਜੀ ਕੰਪਨੀ 'ਚ ਕੰਮ ਕਰਦਾ ਸੀ | ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਦੋਸ਼ੀਆਂ ਦੀ ਗਿ੍ਫ਼ਤਾਰੀ ਦੀ ਮੰਗ ਲਈ ਥਾਣਾ ਡਵੀਜ਼ਨ ਨੰਬਰ 8 ਪਹੁੰਚੇ ਸਨ | ਇਸ ਦੌਰਾਨ ਥਾਣੇ ਦੇ ਬਾਹਰ ਇਕ ਕਥਿਤ ਮਹਿਲਾ ਵਲੋਂ ਉਨ੍ਹਾਂ ਨੂੰ ਧਮਕੀਆਂ ਦੇਣ ਤੇ ਅਪਮਾਨਜਨਕ ਬੋਲ ਬੋਲਣ ਦੇ ਦੋਸ਼ ਲੱਗੇ ਹਨ, ਜਿਸ ਨਾਲ ਮਾਹੌਲ ਹੋਰ ਵੀ ਤਣਾਅਪੂਰਨ ਹੋ ਗਿਆ | ਪਰਿਵਾਰ ਵਲੋਂ ਦੱਸਿਆ ਗਿਆ ਕਿ ਉਕਤ ਮਹਿਲਾ ਮਿ੍ਤਕ ਦੇ ਮਾਮਲੇ 'ਚ ਦੂਜੇ ਪੱਖ ਦੀ ਹਮਾਇਤ ਕਰ ਰਹੀ ਸੀ ਅਤੇ ਉਹ ਕਾਰਵਾਈ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ | ਇਸ ਕਾਰਨ ਥਾਣੇ ਦੇ ਬਾਹਰ ਕਰੀਬ ਅੱਧਾ ਘੰਟਾ ਹੰਗਾਮਾ ਚਲਦਾ ਰਿਹਾ | ਸਥਿਤੀ ਨੂੰ ਗੰਭੀਰ ਹੁੰਦਾ ਦੇਖਦੇ ਹੋਏ ਥਾਣਾ ਡਵੀਜ਼ਨ ਨੰਬਰ 8 ਦੇ ਮੁਖੀ ਸਾਹਿਲ ਚੌਧਰੀ ਮੌਕੇ 'ਤੇ ਪਹੁੰਚੇ ਤੇ ਲੋਕਾਂ ਨੂੰ ਸ਼ਾਂਤ ਕੀਤਾ | ਉਨ੍ਹਾਂ ਵਲੋਂ ਦੱਸਿਆ ਗਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਨਾਮਜ਼ਦ ਕੀਤੇ ਗਏ ਵਿਅਕਤੀਆਂ ਦੀ ਗਿ੍ਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ | ਦੂਜੇ ਪਾਸੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਅਜੇ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਤੇ ਉਹ ਨਿਆਂ ਦੀ ਉਡੀਕ ਕਰ ਰਹੇ ਹਨ | ਉਨ੍ਹਾਂ ਦਾ ਸਪੱਸ਼ਟ ਕਹਿਣਾ ਹੈ ਕਿ ਜਦ ਤੱਕ ਦੋਸ਼ੀਆਂ ਦੀ ਗਿ੍ਫ਼ਤਾਰੀ ਨਹੀਂ ਹੁੰਦੀ, ਉਹ ਆਪਣਾ
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਵਲੋਂ ਵੋਟਰਾਂ ਨੂੰ ਵੈਰੀਫਿਕੇਸ਼ਨ 'ਚ ਸਹਿਯੋਗ ਦੇਣ ਦੀ ਅਪੀਲ ਅਗਲੀ ਖ਼ਬਰ 13 ਸਾਲਾ ਬੱਚੀ 'ਤੇ ਤਸ਼ੱਦਦ ਕਰਕੇ ਹੱਤਿਆ ਕਰਨ ਵਾਲੇ ਦਾ ਪਰਿਵਾਰ ਘਰ ਆਇਆ, ਤਾਂ ਪੀੜਤ ਪਰਿਵਾਰ ਤੇ ਮੁਹੱਲੇ ਵਾਲਿਆਂ ਨੇ...
Ad Position 24