16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਵਰਿਆਣਾ ਡੰਪ ਦਾ ਕੂੜਾ ਖ਼ਤਮ ਹੋਣ ਲਈ 42 ਕਰੋੜ ਦਾ ਲੱਗਾ ਨਵਾਂ ਟੈਂਡਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-04-2026
ਜਲੰਧਰ, 2 ਅਪ੍ਰੈਲ (ਸ਼ਿਵ)-ਨਗਰ ਨਿਗਮ ਪ੍ਰਸ਼ਾਸਨ ਨੇ ਵਰਿਆਣਾ ਡੰਪ ਦੇ 15 ਲੱਖ ਮੀਟਰਿਕ ਟਨ ਕੂੜੇ ਨੂੰ ਖ਼ਤਮ ਕਰਨ ਲਈ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਲਈ 11 ਲੱਖ ਮੀਟਰਿਕ ਟਨ ਕੂੜੇ ਨੂੰ ਬਾਇਓ ਮਾਈਨਿੰਗ ਵਿਧੀ ਰਾਹੀਂ ਖ਼ਤਮ ਕਰਨ ਲਈ 42 ਕਰੋੜ ਦੇ ਪ੍ਰਾਜੈਕਟ ਲਈ ਨਵਾਂ ਟੈਂਡਰ ਲਗਾ ਦਿੱਤਾ ਸੀ | ਇਸ ਟੈਂਡਰ ਨੂੰ ਕੁੱਝ ਸਮਾਂ ਪਹਿਲਾਂ ਕੀਤੀ ਗਈ ਨਿਗਮ ਹਾਊਸ ਦੀ ਮੀਟਿੰਗ ਵਿਚ ਮਨਜੂਰੀ ਦਿੱਤੀ ਗਈ ਸੀ ਤੇ ਨਿਗਮ ਵਲੋਂ ਹੁਣ ਇਸ ਕੂੜੇ ਨੂੰ ਖ਼ਤਮ ਕਰਨ ਲਈ ਨਵਾਂ ਟੈਂਡਰ ਲਗਾਇਆ ਗਿਆ ਹੈ | ਨਗਰ ਨਿਗਮ ਪ੍ਰਸ਼ਾਸਨ ਵਲੋਂ 11 ਲੱਖ ਮੀਟਰਿਕ ਟਨ ਕੂੜੇ ਨੂੰ ਖ਼ਤਮ ਕਰਨ ਲਈ ਚਾਹੇ ਨਵਾਂ ਟੈਂਡਰ ਲਗਾਇਆ ਗਿਆ ਹੈ ਪਰ ਪਿਛਲੇ ਸਾਲ ਨਿਗਮ ਵਲੋਂ 36 ਲੱਖ ਲਾਗਤ ਵਾਲੇ ਇਕ ਹੋਰ ਕੂੜਾ ਸੰਭਾਲ ਪ੍ਰਾਜੈਕਟ ਦਾ ਠੇਕਾ ਕੰਪਨੀ ਨੂੰ ਦਿੱਤਾ ਗਿਆ ਸੀ | ਇਹ ਕੰਮ ਧੀਮੀ ਗਤੀ ਨਾਲ ਚੱਲਦਾ ਰਿਹਾ ਹੈ | ਨਗਰ ਨਿਗਮ ਵਲੋਂ 42 ਕਰੋੜ ਦੀ ਲਾਗਤ ਨਾਲ ਹੋਰ ਟੈਂਡਰ ਲਗਾ ਦਿੱਤਾ ਗਿਆ ਹੈ ਤੇ ਪਰ ਨਾਲ ਹੀ ਨਿਗਮ ਨੂੰ ਹੁਣ ਕੰਪਨੀਆਂ ਕੋਲ ਸਮੇਂ ਸਿਰ ਕੰਮ ਕਰਵਾਉਣਾ ਵੀ ਵੱਡੀ ਚੁਨੌਤੀ ਹੋਵੇਗੀ | ਐਨ. ਜੀ. ਟੀ. ਨੇ ਕੁਝ ਸਾਲ ਪਹਿਲਾਂ ਵਰਿਆਣਾ ਡੰਪ ਬਾਰੇ ਇਕ ਆਦੇਸ਼ ਜਾਰੀ ਕੀਤਾ ਸੀ ਤਾਂ ਇਸ ਜਗ੍ਹਾਂ 'ਤੇ 15 ਲੱਖ ਮੀਟਰਿਕ ਟਨ ਕੂੜਾ ਹੋਣ ਦੀ ਗੱਲ ਕਹੀ ਗਈ ਸੀ ਜਿਸ ਕਰਕੇ ਹੁਣ ਇਸ ਡੰਪ 'ਤੇ ਸਾਰੇ ਕੂੜੇ ਨੂੰ ਖ਼ਤਮ ਕਰਨ ਲਈ ਹੋਰ ਟੈਂਡਰ ਅਲਾਟ ਕਰਨਾ ਜ਼ਰੂਰੀ ਹੋ ਗਿਆ ਹੈ | ਐਨ. ਜੀ. ਟੀ. ਇਸ ਡੰਪ ਨੂੰ ਲੈ ਕੇ ਕਾਫੀ ਸਖ਼ਤ ਹੈ ਕਿਉਂਕਿ ਇਸ ਬਾਰੇ ਇਕ ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਤੇਜੱਸਵੀ ਮਿਨਹਾਸ ਨੇ ਇਸ ਡੰਪ ਦੀ ਮਾੜੀ ਹਾਲਤ ਬਾਰੇ ਐਨ. ਜੀ. ਟੀ. 'ਚ ਪਟੀਸ਼ਨ ਕੀਤਾ ਸੀ | ਇਸ ਬਾਰੇ ਕੁੱਝ ਦਿਨ ਪਹਿਲਾਂ ਸ੍ਰੀ ਮਿਨਹਾਸ ਨੇ ਐਨ. ਜੀ. ਟੀ. ਨੂੰ ਹਲਫ਼ੀਆ ਬਿਆਨ ਦਿੱਤਾ ਸੀ ਕਿ ਨਿਗਮ ਵਲੋਂ ਕੁੱਝ ਗ਼ਲਤ ਅੰਕੜੇ ਦਿੱਤੇ ਗਏ ਸਨ, ਜਿਸ ਦੇ ਆਧਾਰ 'ਤੇ ਐਨ. ਜੀ. ਟੀ. ਵਲੋਂ ਸਰਕਾਰ ਨੂੰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਸੀ | ਬਾਅਦ 'ਚ ਸਰਕਾਰ ਨੇ ਇਸ ਮਾਮਲੇ 'ਚ ਐਨ. ਜੀ. ਟੀ. ਨੂੰ ਗ਼ਲਤ ਜਾਣਕਾਰੀ ਦੇਣ ਦੇ ਮਾਮਲੇ ਵਿਚ ਸਿਹਤ ਅਫ਼ਸਰ ਡਾ. ਸ੍ਰੀ ਕ੍ਰਿਸ਼ਨ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਸੀ | ਵਰਿਆਣਾ ਡੰਪ ਨੂੰ ਖ਼ਤਮ ਹੋਣ ਤੋਂ ਬਾਅਦ ਹੀ ਸ਼ਹਿਰ ਦੀ ਕੂੜਾ ਸਮੱਸਿਆ ਖ਼ਤਮ ਹੋਣ ਦੀ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਨੇ ਮਗਰਲੀ ਕਾਂਗਰਸ ਸਰਕਾਰ ਤੋਂ ਜੀ.ਐਸ.ਟੀ. ਆਮਦਨ ਦੁੱਗਣੀ ਕੀਤੀ-ਚੀਮਾ ਅਗਲੀ ਖ਼ਬਰ ਵਰਿਆਣਾ ਡੰਪ ਦਾ ਕੂੜਾ ਖ਼ਤਮ ਹੋਣ ਲਈ 42 ਕਰੋੜ ਦਾ ਲੱਗਾ ਨਵਾਂ ਟੈਂਡਰ <br/>
Ad Position 24