16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

6 ਮਹੀਨੇ ਪਹਿਲਾ ਡਿੱਗਿਆ ਪਰਸ ਵਾਪਸ ਕਰ ਕੇ ਇਮਾਨਦਾਰੀ ਕੀਤੀ ਕਾਇਮ

Ad Position 21
No active advertisement
ਅਜੀਤ ਡੈਸਕ 18-04-2026
ਫਿਲੌਰ, 17 ਅਪ੍ਰੈਲ (ਗੈਰੀ)-ਬੱਸ ਡਰਾਈਵਰ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆ ਕਰੀਬ ਛੇ ਮਹੀਨੇ ਪਹਿਲਾਂ ਬੱਸ 'ਚ ਡਿੱਗਿਆ ਪਾਰਸ ਜ਼ਰੂਰੀ ਕਾਗਜ਼ਾਤਾਂ ਤੇ ਨਕਦੀ ਸਮੇਤ ਮਾਲਕ ਨੂੰ ਵਾਪਸ ਕੀਤਾ | ਇਸ ਖ਼ਬਰ ਨੇ ਸਮਾਜ ਵਿਚ ਸੱਚਾਈ ਤੇ ਇਨਸਾਨੀਅਤ ਦੀ ਇਕ ਵਧੀਆ ਉਦਾਹਰਨ ਪੇਸ਼ ਕੀਤੀ ਹੈ ਤੇ ਇਕ ਆਮ ਡਰਾਈਵਰ ਨੇ ਆਪਣੀ ਇਮਾਨਦਾਰੀ ਨਾਲ ਸਭ ਦਾ ਦਿਲ ਜਿੱਤ ਲਿਆ | ਫਿਲੌਰ ਦੇ ਵਸਨੀਕ ਦਿਨੇਸ਼ ਕੁਮਾਰ ਟੀਟੂ ਨੇ ਦੱਸਿਆ ਕਿ ਉਸ ਦੀ ਬੇਟੀ ਦਾ ਕਰੀਬ 6 ਮਹੀਨੇ ਪਹਿਲਾਂ ਪਰਸ ਕਿਧਰੇ ਗੁੰਮ ਹੋ ਗਿਆ ਸੀ, ਜਿਸ 'ਚ ਉਸ ਦੇ ਸਾਰੇ ਜ਼ਰੂਰੀ ਅਸਲ ਕਾਗ਼ਜ਼ਾਤ ਤੇ ਨਕਦੀ ਸੀ ਜੋ ਗਰੇਵਾਲ ਬੱਸ ਦੇ ਡਰਾਈਵਰ ਸੰਜੀਵ ਕੁਮਾਰ ਨੇ ਫਿਲੌਰ ਵਿਚ ਸੁਨੇਹਾ ਪਹੁੰਚਾ ਕੇ ਅੱਜ ਉਨ੍ਹਾਂ ਨੂੰ ਵਾਪਸ ਕੀਤੇ ਹਨ | ਦਿਨੇਸ਼ ਟੀਟੂ ਨੇ ਦੱਸਿਆ ਕਿ ਉਹ ਇਸ ਬਾਰੇ ਭੁੱਲ ਚੁੱਕੇ ਸਨ ਪਰ ਡਰਾਈਵਰ ਸੰਜੀਵ ਕੁਮਾਰ ਨੇ ਉਨ੍ਹਾਂ ਦਾ ਸਾਰਾ ਸਾਮਾਨ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਦਿੱਤੀ ਹ,ੈ ਜਿਸ ਲਈ ਉਸ ਨੂੰ ਲੋਈ ਭੇਟ ਕਰਕੇ ਧੰਨਵਾਦ ਕਰ ਰਹੇ ਹਾਂ |
Ad Position 22
No active advertisement
ਪਿਛਲੀ ਖ਼ਬਰ #LIVE : Gurdwara Bangla Sahib: ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ 3 ਨੌਜਵਾਨ ਗਿ੍ਫ਼ਤਾਰ
Ad Position 24