ਲੋਹੀਆਂ ਖਾਸ, 22 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਭਾਈ ਸੁਖਜੀਤ ਸਿੰਘ ਖੋਸੇ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋ ਕੇ ਸ਼ੁਕਰਾਨਾ ਅਰਦਾਸ ਬੇਨਤੀ ਕੀਤੀ ਗਈ ਹੈ | ਇਸ ਮੌਕੇ ਭਾਈ ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਇਹ ਪਲ ਸਿੱਖ ਕÏਮ ਲਈ ਬੜੀ ਹੀ ਆਤਮਿਕ ਖੁਸ਼ੀ ਅਤੇ ਸੰਤੋਖ ਵਾਲਾ ਹੈ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਾਰ ਕਿਰਪਾ ਸਦਕਾ, ਬੇਅਦਬੀ ਵਿਰੁੱਧ ਵਿਧਾਨ ਸਭਾ ਵਿਚ ਪਾਸ ਕੀਤਾ ਬਿੱਲ ਹੁਣ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਦੇ ਦਸਤਖ਼ਤਾਂ ਨਾਲ ਕਾਨੂੰਨ ਬਣ ਚੁੱਕਾ ਹੈ | ਇਹ ਸਿਰਫ਼ ਇਕ ਕਾਨੂੰਨ ਨਹੀਂ, ਸਗੋਂ ਸਿੱਖ ਕÏਮ ਦੀ ਲੰਬੇ ਸਮੇਂ ਤੋਂ ਚੱਲ ਰਹੀ ਅਰਦਾਸਾਂ ਤੇ ਸੰਘਰਸ਼ਾਂ ਦਾ ਫਲ ਹੈ | ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਿੱਖ ਕÏਮ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਇਹ ਮਹੱਤਵਪੂਰਨ ਕਦਮ ਚੁੱਕਿਆ | ਨਾਲ ਹੀ, ਸਾਰੀ ਸਿੱਖ ਸੰਗਤ, ਜਥੇਬੰਦੀਆਂ ਅਤੇ ਹਰ ਉਸ ਸਿੰਘ-ਸਿੰਘਣੀ ਦਾ ਵੀ ਧੰਨਵਾਦ, ਜਿਨ੍ਹਾਂ ਨੇ ਇਕਜੁੱਟ ਹੋ ਕੇ ਇਸ ਮਸਲੇ ਨੂੰ ਅੱਗੇ ਵਧਾਇਆ ਅਤੇ ਆਪਣੀ ਆਵਾਜ਼ ਬੁਲੰਦ ਕੀਤੀ | ਇਸ ਮੌਕੇ ਅਜੈਪਾਲ ਸਿੰਘ ਮੁਰੀਦਵਾਲ, ਭੇਜਾ ਸਿੰਘ ਮੁਰੀਦਵਾਲ, ਭਾਈ ਕਰਮਜੀਤ ਸਿੰਘ, ਬਾਬਾ ਮੋਹਣ ਸਿੰਘ ਨੱਲ੍ਹ, ਬਾਬਾ ਹਰੀਸ਼ ਸਿੰਘ ਲੋਹੀਆਂ, ਭਾਈ ਸਾਬ ਸਿੰਘ, ਭਾਈ ਅਮਰੀਕ ਸਿੰਘ ਖੋਸੇ, ਭਾਈ ਗੁਰਦੀਪ ਸਿੰਘ, ਭਾਈ ਜਸਪਾਲ ਸਿੰਘ, ਸੁਖਵੀਰ ਸਿੰਘ ਤੇ ਹੋਰ ਸਿੰਘ ਵੀ ਹਾਜ਼ਰ ਸਨ |