21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਸਕੂਲ ਮਲਸੀਆਂ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

Ad Position 21
No active advertisement
ਅਜੀਤ ਡੈਸਕ 23-04-2026
ਮਲਸੀਆਂ, 22 ਅਪ੍ਰੈਲ (ਸੁਖਦੀਪ ਸਿੰਘ)- ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਪੀ.ਐੱਮ. ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਲਸੀਆਂ ਵਿਖੇ ਨਵੇਂ ਵਿੱਦਿਅਕ ਸੈਸ਼ਨ 2026-27 ਦੀ ਅਰੰਭਤਾ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ | ਪਿ੍ੰਸੀਪਲ ਕਮਲ ਗੁਪਤਾ ਦੀ ਅਗਵਾਈ ਅਤੇ ਸਕੂਲ ਇੰਚਾਰਜ ਲੈਕਚਰਾਰ ਰਾਜਵਿੰਦਰ ਕੌਰ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਪਿ੍ੰਸੀਪਲ ਜਸਪਾਲਜੀਤ ਕੌਰ ਬਲਾਕ ਨੋਡਲ ਅਫ਼ਸਰ ਸ਼ਾਹਕੋਟ-1, ਡਾ. ਗੁਰਸ਼ਰਨ ਸਿੰਘ ਰੰਧਾਵਾ ਵਾਈਸ ਚਾਂਸਲਰ ਗੁਰੂਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਹੈੱਡਮਾਸਟਰ ਸੁਖਵਿੰਦਰਪ੍ਰੀਤ ਸਿੰਘ, ਮਨਜੀਤ ਸਿੰਘ ਸੇਵਾ-ਮੁਕਤ ਪਿ੍ੰਸੀਪਲ, ਕਸ਼ਮੀਰ ਸਿੰਘ ਸੈਂਟਰ ਹੈੱਡ ਟੀਚਰ ਕੋਹਾੜ ਕਲਾਂ, ਸੁਰਿੰਦਰ ਵਿੱਗ ਸੈਂਟਰ ਹੈੱਡ ਟੀਚਰ ਸ਼ਾਹਕੋਟ, ਚੇਅਰਮੈਨ ਅਨਿਲ ਕੁਮਾਰ ਅਗਰਵਾਲ, ਸਰਪੰਚ ਜੋਤੀ ਆਦਿ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ | ਮੁੱਖ ਮਹਿਮਾਨ ਪਰਮਿੰਦਰ ਸਿੰਘ ਪੰਡੋਰੀ ਨੇ ਸਕੂਲ 'ਚ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਕਰਵਾਏ ਕੰਮਾਂ ਦੀ ਸ਼ਲਾਘਾ ਕਰਦਿਆਂ ਸੰਗਤਾਂ ਨੂੰ ਸਕੂਲ 'ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੀ ਅਪੀਲ ਕੀਤੀ | ਉਨ੍ਹਾਂ ਸਕੂਲ 'ਚ ਨਵੀਆਂ ਬਣੀਆਂ ਲੈਬ, ਖੇਡ ਦੇ ਮੈਦਾਨ, ਸਿੱਖਿਆ ਪਾਰਕ, ਵਿਦਿਆਰਥੀਆਂ ਦੀ ਤਕਨੀਕੀ ਸਿੱਖਿਆ ਲਈ ਸਰਕਾਰ ਵੱਲੋਂ ਪ੍ਰਾਪਤ ਹੋਏ ਇੰਨਟਰੇਕਿਟਿਵ ਪੈਨਲ ਅਤੇ ਕੰਪਿਊਟਰ ਲੈਬ ਦਾ ਵੀ ਨਿਰੀਖਣ ਕੀਤਾ | ਲੈਕਚਰਾਰ ਬਾਇਓਲੋਜੀ ਰਾਜਦੀਪ ਸਿੰਘ ਨੇ ਸਕੂਲ 'ਚ ਚੱਲ ਰਹੇ ਨਵੇਂ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਸਕੂਲ ਮੈਨਜਮੈਂਟ ਕਮੇਟੀ, ਪਿ੍ੰਸੀਪਲ ਤੇ ਸਟਾਫ਼ ਵੱਲੋਂ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਪਿ੍ੰਸੀਪਲ ਕਮਲ ਗੁਪਤਾ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਕੂਲ ਇੰਚਾਰਜ ਲੈਕਚਰਾਰ ਰਾਜਵਿੰਦਰ ਕੌਰ, ਲੈਕਚਰਾਰ ਹਰਿੰਦਰਪਾਲ ਕੌਰ, ਨੀਰ ਕਮਲ, ਸਤਪਾਲ ਸਿੰਘ, ਕੁਲਬੀਰ ਕੌਰ, ਸੁਰਜੀਤ ਸਿੰਘ, ਹਰਵਿੰਦਰਪਾਲ ਸਿੰਘ, ਸਕੂਲ ਮੈਨਜਮੈਂਟ ਕਮੇਟੀ ਦੇ ਅਹੁਦੇਦਾਰ, ਮੈਂਬਰ ਤੇ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਆਦਮਪੁਰ 'ਚ ਬਣੀ ਆਈ. ਟੀ .ਆਈ ਦਾ ਜਲਦ ਹੀ ਕੀਤਾ ਜਾਵੇਗਾ ਨਵੀਨੀਕਰਨ-ਟੀਨੂੰ ਅਗਲੀ ਖ਼ਬਰ ਮਾਤਾ ਪੰਜਾਬ ਕÏਰ ਦੇ ਸਾਲਾਨਾ ਮੇਲੇ ਦÏਰਾਨ ਨÏਜਵਾਨਾਂ ਨੇ ਕੀਤੀ ਜੋੜਿਆਂ ਦੀ ਸੇਵਾ
Ad Position 24