ਆਦਮਪੁਰ, 22 ਅਪ੍ਰੈਲ (ਰਮਨ ਦਵੇਸਰ)-ਆਦਮਪੁਰ 'ਚ ਬਣੀ ਆਈ.ਟੀ .ਆਈ ਦਾ ਜਲਦ ਹੀ ਨਵੀਨੀਕਰਨ ਕੀਤਾ ਜਾਵੇਗਾ | ਬੀਤੀ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਦਮਪੁਰ ਫੇਰੀ 'ਤੇ ਆਏ ਸੀ ਉਸ ਵਕਤ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਉਨ੍ਹਾਂ ਨੂੰ ਆਦਮਪੁਰ 'ਚ ਬਣੀ ਆਈ.ਟੀ.ਆਈ. ਬਾਰੇ ਦੱਸਿਆ ਸੀ ਜਿਸ ਦੇ ਚਲਦਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਆਈ.ਟੀ.ਆਈ ਕਾਲਜ ਨੂੰ 2 ਕਰੋੜ ਰਪਏ ਦੇਣ ਦਾ ਐਲਾਨ ਕੀਤਾ ਸੀ | ਪਵਨ ਕੁਮਾਰ ਟੀਨੂੰ ਆਦਮਪੁਰ ਦੇ ਆਈ.ਟੀ.ਆਈ ਕਾਲਜ ਦਾ ਦੌਰਾ ਕੀਤਾ ਅਤੇ ਕਾਲਜ ਦੇ ਆਈ.ਐਮ.ਸੀ ਦੇ ਚੇਅਰਮੈਨ ਪਿ੍ਤਪਾਲ ਸਿੰਘ ਚਾਵਲਾ, ਰਮਨ ਚਾਵਲਾ, ਪਰਮਜੀਤ ਸਿੰਘ ਅਤੇ ਪਿ੍ੰਸੀਪਲ ਪੁਸ਼ਪਿੰਦਰ ਸਿੰਘ ਅਤੇ ਸਟਾਫ ਦੇ ਨਾਲ ਮੀਟਿੰਗ ਕੀਤੀ | ਇਸ ਮੌਕੇ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਆਈ.ਟੀ.ਆਈ ਆਦਮਪੁਰ ਨੂੰ ਜਲਦ ਹੀ ਅਪਗ੍ਰੇਡ ਕੀਤਾ ਜਾਵੇਗਾ ਅਤੇ ਇਸ ਕਾਲਜ ਵਿੱਚ ਹੋਰ ਨਵੀਆਂ ਮਸ਼ੀਨਾਂ ਲਿਆਂਦੀਆਂ ਜਾਣਗੀਆਂ | ਜਿਸ ਨਾਲ ਇਸ ਕਾਲਜ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਨੂੰ ਲਾਭ ਮਿਲੇਗਾ | ਉਹਨਾਂ ਕਿਹਾ ਕਿ ਇਸ ਕਾਲਜ ਦੀ ਚਾਰ ਦਿਵਾਰੀ ਨਵੀਂ ਬਣਾਈ ਜਾਏਗੀ ਤੇ ਵਿੱਚ ਨਵਾਂ ਮੇਨ ਗੇਟ ਵੀ ਲਗਾਇਆ ਜਾਵੇਗਾ | ਕਾਲਜ ਦੇ ਆਸ ਪਾਸੇ ਟਾਇਲਾਂ ਲਗਾਈਆਂ ਜਾਣਗੀਆਂ | ਆਈ.ਟੀ.ਆਈ ਇਮਾਰਤ ਦੇ ਸਮਾਨੇ ਇੱਕ ਬਗੀਚਾ ਬਣਾਇਆ ਜਾਵੇਗਾ | ਉਹਨਾਂ ਨੇ ਕਿਹਾ ਕਿ ਵਰਕਸ਼ਾਪ ਨੇੜੇ ਵੀ 18 ਫੁੱਟ ਦੀ ਸੀਮੈਟ ਵਾਲੀ ਸੜਕ ਬਣਾਈ ਜਾਏਗੀ | ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਜਲਦ ਹੀ ਇਸ ਆਈ.ਟੀ.ਆਈ ਕਾਲਜ ਵਿੱਚ ਹੋਰ ਵੀ ਕੋਰਸ ਵਧਾਏ ਜਾਣਗੇ | ਜਿਸ ਨਾਲ ਆਦਮਪੁਰ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਬੱਚਿਆਂ ਨੂੰ ਇਸ ਦਾ ਫਾਇਦਾ ਹੋਵੇਗਾ | ਇਸ ਮੌਕੇ ਚਰਨਜੀਤ ਸਿੰਘ ਸ਼ੇਰੀ, ਪਵਿਤਰ ਸਿੰਘ, ਦਵਿੰਦਰ ਸਿੰਘ ਸੂਰੀ, ਬਲਰਾਜ ਸਿੰਘ, ਸੁਖਵਿੰਦਰ ਕੌਰ, ਦਿਲਬਾਗ ਸਿੰਘ, ਸੰਜੀਵ ਕੁਮਾਰ, ਅਸ਼ਵਨੀ ਕੁਮਾਰ, ਕੁਲਦੀਪ ਸਿੰਘ, ਸੁਮਿਤ ਕੋਡਲ, ਮੈਡਮ ਨਤਾਸ਼ਾ, ਗੁਰਮੀਤ ਸਿੰਘ ਬੋਪਾਰਾਏ, ਹਨੀ ਭੱਟੀ, ਅਸ਼ੋਕ ਕੁਮਾਰ ਬਿਲਾ ਅਤੇ ਹੋਰ ਹਾਜ਼ਰ ਸਨ |