21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪ੍ਰਸ਼ਾਸਨ ਦੀ ਪਕੜ ਹੋਈ ਢਿੱਲੀ, ਬੇਖ਼ੌਫ ਹੋਏ ਚੋਰ ਲੁਟੇਰੇ

Ad Position 21
No active advertisement
ਚੋਰੀ ਸੰਬੰਧੀ ਜਾਣਕਾਰੀ ਦੇ ਰਹੇ ਪਰਿਵਾਰਕ ਮੈਂਬਰ ਤੇ ਮੁਹਤਬਰ ਅਤੇ ਖਿੱਲਰਿਆ ਸਰਹਾਣਾ ਜਿਸ 'ਚ ਲਕੋਏ ਸਨ ਗਹਿਣੇ ਤੇ ਹੋਰ ਕੀਮਤੀ ਸਮਾਨ | ਤਸਵੀਰਾਂ:ਗੈਰੀ ਫਿਲੌਰ <br/> 23-04-2026
ਫਿਲੌਰ, 22 ਅਪ੍ਰੈਲ (ਵਿਪਨ ਗੈਰੀ)-ਸਬ ਡਵੀਜ਼ਨ ਫਿਲੌਰ ਅੰਦਰ ਲਗਾਤਾਰ ਹੋ ਰਹੀਆਂ ਲੁੱਟਾ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਪੁਲਿਸ ਪ੍ਰਸ਼ਾਸਨ ਦੇ ਡਰ ਭੈਅ ਤੋਂ ਬਿਨਾਂ ਲਗਾਤਾਰ ਜਾਰੀ ਹਨ | ਜਿੱਥੇ ਪਹਿਲਾ ਕਈ ਦਿਨਾਂ ਤੋਂ ਗੁਰਾਇਆ ਥਾਣੇ ਅਧੀਨ ਆਉਂਦੇ ਖੇਤਰ ਵਿਚ ਕਈ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋਈਆਂ ਉੱਥੇ ਹੀ ਥਾਣਾ ਬਿਲਗਾ ਅਧੀਨ ਆਉਂਦੇ ਖੇਤਰ ਵਿਚ ਵੀ ਕਿਸਾਨ ਦੇ ਬਾੜੇ 'ਚੋਂ 7 ਮੱਝਾਂ ਚੋਰੀ ਕਰ ਲਈਆਂ ਗਈਆਂ ਜਿਸ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵਲੋਂ ਥਾਣੇ ਦਾ ਘਿਰਾਓ ਵੀ ਕੀਤਾ ਗਿਆ ਅਤੇ 29 ਅਪ੍ਰੈਲ ਤੱਕ ਚੋਰਾਂ ਨੂੰ ਗਿ੍ਫ਼ਤਾਰ ਕਰਨ ਦਾ ਅਲਟੀਮੇਟਮ ਵੀ ਦਿੱਤਾ | ਇਸੇ ਲੜੀ ਨੂੰ ਬਰਕਰਾਰ ਰੱਖਦੇ ਹੋਏ ਬੇਖ਼ੌਫ ਚੋਰਾਂ ਨੇ ਹੁਣ ਫਿਲੌਰ ਅੰਦਰ ਵੀ ਆਪਣੀ ਧਾਕ ਜਮਾਉਣੀ ਸ਼ੁਰੂ ਕਰ ਦਿੱਤੀ ਹੈ | ਜਿਸ ਦੀ ਤਾਜ਼ਾ ਮਿਸਾਲ ਹੈ ਕਿ ਮੁਹੱਲਾ ਸੰਤੋਖਪੁਰਾ ਦੇ ਇੱਕ ਗਰੀਬ ਪਰਿਵਾਰ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ | ਘਟਨਾ ਸਬੰਧੀ ਘਰ ਦੇ ਮਾਲਕ ਕਨ੍ਹਈਆ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਗਏ ਹੋਏ ਸਨ ਤੇ ਮਗਰੋਂ ਚੋਰਾਂ ਵਲੋਂ ਉਨ੍ਹਾਂ ਦੇ ਘਰ ਦੇ ਜਿੰਦਰੇ ਭੰਨ ਕੇ ਅੰਦਰ ਦਾਖਲ ਹੋ ਕੇ ਸਾਰੇ ਘਰ ਨੂੰ ਖੰਘਾਲਿਆ ਅਤੇ ਉਨ੍ਹਾਂ ਦਾ ਕੀਮਤੀ ਸਾਮਾਨ ਅਤੇ ਨਕਦੀ ਲੈ ਫ਼ਰਾਰ ਹੋ ਗਏ | ਮੌਕੇ 'ਤੇ ਪੁੱਜੇ ਕੌਂਸਲਰ ਯਸ਼ਪਾਲ ਗਿੰਡਾ ਨੇ ਦੱਸਿਆ ਕਿ ਗਰੀਬ ਪਰਿਵਾਰ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ ਉਨ੍ਹਾਂ ਨੇ ਮਿਹਨਤ ਮਜ਼ਦੂਰੀ ਕਰਕੇ ਆਪਣੀ ਲੜਕੀ ਦੇ ਵਿਆਹ ਲਈ ਦਹੇਜ ਵਾਸਤੇ ਬਣਾਏ ਗਹਿਣੇ ਗੱਟੇ ਅਤੇ ਹੋਰ ਕੀਮਤੀ ਸਾਮਾਨ ਜਿਸ 'ਚ ਜ਼ਿਆਦਾਤਰ ਪਿੱਤਲ ਦੇ ਬਰਤਨ ਸਨ ਵੀ ਚੋਰ ਲੈ ਕੇ ਫ਼ਰਾਰ ਹੋ ਚੁੱਕੇ ਹਨ | ਕੌਂਸਲਰ ਨੇ ਦੱਸਿਆ ਕਿ ਚੋਰਾਂ ਨੇ ਦਹੇਜ ਲਈ ਬਣਾਏ ਸਾਮਾਨ 'ਚੋਂ ਕੁੱਝ ਨਹੀ ਛੱਡਿਆ ਤੇ ਇੱਥੋਂ ਤੱਕ ਕੀ ਸਰਹਾਣੇ ਵਿਚ ਛੁਪਾ ਕੇ ਰੱਖੇ ਸੋਨੇ ਦੇ ਤਵੀਤ, ਚਾਂਦੀ ਦੀਆਂ ਝਾਂਜਰਾਂ ਤੇ ਹੋਰ ਕੀਮਤੀ ਸਾਮਾਨ ਵੀ ਕੱਢ ਕੇ ਲੈ ਗਏ | ਮੁਹਤਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੱਥ 'ਤੇ ਹੱਥ ਧਰ ਕੇ ਬੈਠਣ ਨਾਲੋ ਚੋਰਾਂ ਨੂੰ ਗਿ੍ਫ਼ਤਾਰ ਕਰਕੇ ਮਿਹਨਤ ਮਜ਼ਦੂਰੀ ਕਰਨ ਵਾਲੇ ਗਰੀਬ ਪਰਿਵਾਰ ਦਾ ਸਾਮਾਨ ਵਾਪਸ ਕਰਵਾਇਆਂ ਜਾਵੇ | ਉਧਰੋਂ ਘਟਨਾ ਸਥਾਨ 'ਤੇ ਪਹੁੰਚੇ ਡਿਊਟੀ ਅਫ਼ਸਰ ਗੋਬਿੰਦਰ ਸਿੰਘ ਨੇ ਕਿਹਾ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ, ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਹਵੇਲੀ ਪੱਤੀ ਤੋਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਸੰਗ ਦੀ ਰਵਾਨਗੀ ਅਗਲੀ ਖ਼ਬਰ ਆਦਮਪੁਰ 'ਚ ਬਣੀ ਆਈ. ਟੀ .ਆਈ ਦਾ ਜਲਦ ਹੀ ਕੀਤਾ ਜਾਵੇਗਾ ਨਵੀਨੀਕਰਨ-ਟੀਨੂੰ
Ad Position 24