21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਹਵੇਲੀ ਪੱਤੀ ਤੋਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਸੰਗ ਦੀ ਰਵਾਨਗੀ

Ad Position 21
No active advertisement
ਅਜੀਤ ਡੈਸਕ 23-04-2026
ਮਲਸੀਆਂ, 22 ਅਪ੍ਰੈਲ (ਸੁਖਦੀਪ ਸਿੰਘ)-ਹਵੇਲੀ ਪੱਤੀ (ਮਲਸੀਆਂ) ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿੱਧ ਬਾਬਾ ਬਾਲਕ ਨਾਥ ਜੀ ਦੇ ਦਰਬਾਰ 'ਤੇ ਬਾਬਾ ਬਾਲਕ ਨਾਥ ਅਤੇ ਲੱਖ ਦਾਤਾ ਪੀਰ ਸਖੀ ਸੁਲਤਾਨ ਦਾ ਸਾਲਾਨਾ ਮੇਲਾ ਕਰਾਉਣ ਉਪਰੰਤ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਮਾਣੇ ਸ਼ਾਹ ਕਾਦਰੀ ਦੀ ਅਗਵਾਈ ਹੇਠ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਜੈਕਾਰਿਆਂ ਦੀ ਗੂੰਜ 'ਚ ਸੰਗ ਦੀ ਰਵਾਨਗੀ ਹੋਈ | ਬਾਬਾ ਮਾਣੇ ਸ਼ਾਹ ਕਾਦਰੀ ਤੇ ਸੇਵਾਦਾਰ ਸਾਹਬੀ ਦਾਸੀਕੇ ਨੇ ਦੱਸਿਆ ਕਿ ਸੰਗ 'ਚ ਸੰਗਤਾਂ ਨੂੰ ਪੀਰ ਨਿਗਾਹੇ, ਰਾਜਾ ਭਰਥਰੀ, ਗਰੂਨਾਝਾਰੀ, ਮਾਤਾ ਰਤਨੋ, ਬਾਬਾ ਬਾਲਕ ਨਾਥ ਜੀ ਦੇ ਮੰਦਰ, ਮਾਤਾ ਚਿੰਤਪੁਰਨੀ (ਹਿਮਾਚਲ ਪ੍ਰਦੇਸ਼) ਦੇ ਦਰਸ਼ਨ ਕਰਵਾਏ ਜਾਣਗੇ | ਇਸ ਮੌਕੇ ਸੰਗਤਾਂ ਵਲੋਂ ਬਾਬਾ ਬਾਲਕ ਨਾਥ ਜੀ ਦਾ ਗੁਣਗਾਣ ਕੀਤਾ ਗਿਆ | ਇਸ ਮੌਕੇ ਸੇਵਾਦਾਰ ਨਵਰਾਜ ਸਿੰਘ ਸੰਧੇ, ਮਾਤਾ ਸੰਦੀਪ ਕੌਰ, ਸੇਵਾਦਾਰ ਸਾਹਬੀ ਦਾਸੀਕੇ, ਸੁਖਵਿੰਦਰ ਕੌਰ ਦਾਸੀਕੇ, ਯੁਵਨੀਤ ਕੌਰ, ਚਾਹਤਪ੍ਰੀਤ ਕੌਰ, ਲਵਜੀਤ ਭੱਟੀ, ਪਵਨ ਕੁਮਾਰ, ਸੁਨੀਤਾ, ਰੁਲਦੂ ਰਾਮ, ਕੁਲਦੀਪ ਸਿੰਘ, ਰਾਜਵਿੰਦਰ ਕੌਰ, ਰੌਸ਼ਨ ਲਾਲ, ਜਸ਼ਨ ਸ਼ੇਰੋਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਸੈਦਪੁਰ ਝਿੜੀ ਵਿਖੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਪ੍ਰਸ਼ਾਸਨ ਦੀ ਪਕੜ ਹੋਈ ਢਿੱਲੀ, ਬੇਖ਼ੌਫ ਹੋਏ ਚੋਰ ਲੁਟੇਰੇ
Ad Position 24