ਨਕੋਦਰ, 22 ਅਪ੍ਰੈਲ (ਗੁਰਵਿੰਦਰ ਸਿੰਘ)-ਸਟੇਟ ਪਬਲਿਕ ਸਕੂਲ ਨਕੋਦਰ ਵਿਚ ਧਰਤੀ ਦਿਵਸ ਮਨਾਇਆ ਗਿਆ¢ ਇਸ ਮÏਕੇ ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਵਿਦਿਆਰਥੀਆਂ ਨੇ ਕਵਿਤਾ, ਭਾਸ਼ਨ, ਗੀਤ, ਸੁਵਿਚਾਰ ਅਤੇ ਨਾਚ ਪੇਸ਼ ਕੀਤੇ¢ ਅਧਿਆਪਕਾ ਕਮਲਜੋਤ ਨੇ ਧਰਤੀ ਦੀ ਸੁਰੱਖਿਆ ਅਤੇ ਸੰਭਾਲ ਸੰਬੰਧੀ ਸੁਝਾਅ ਦਿੱਤੇ¢ ਨਰਸਰੀ ਵਿੰਗ 'ਚ ਨਰਸਰੀ ਕਲਾਸ ਨੇ 'ਡਰਾਇੰਗ ਬੁੱਕ', ਐਲ.ਕੇ.ਜੀ ਨੇ 'ਪÏਦਿਆਂ ਨੂੰ ਪਾਣੀ ਦੇਣ' ਅਤੇ ਯੂ.ਕੇ.ਜੀ ਨੇ 'ਸਕ੍ਰੈਪ ਬੁੱਕ' ਗਤੀਵਿਧੀਆਂ ਵਿਚ ਭਾਗ ਲਿਆ¢ ਪਿ੍ੰਸੀਪਲ ਡਾ. ਸੋਨੀਆ ਸਚਦੇਵਾ ਨੇ 'ਧਰਤੀ ਦਿਵਸ' ਦੇ ਮਹੱਤਵ ਬਾਰੇ ਦੱਸਿਆ ਅਤੇ ਸਾਰਿਆਂ ਨੂੰ ਧਰਤੀ ਨੂੰ ਸਾਫ਼-ਸੁਥਰਾ ਅਤੇ ਹਰਾ-ਭਰਾ ਰੱਖਣ ਦੀ ਸਹੁੰ ਚੁਕਾਈ ਅਤੇ ਰੁੱਖ ਲਗਾਓ ,ਧਰਤੀ ਬਚਾਓ' ਨਾਲ ਸੰਬੰਧਿਤ ਰੈਲੀ ਵੀ ਕਰਵਾਈ ਗਈ , ਜਿਸ 'ਚ ਵਿਦਿਆਰਥੀਆਂ, ਅਧਿਆਪਕਾਂ ਅਤੇ ਪਿ੍ੰਸੀਪਲ ਨੇ ਭਾਗ ਲਿਆ |