ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਅੰਤਰ ਜ਼ਿਲ੍ਹਾ ਅੰਡਰ 23 ਸਾਲ ਕ੍ਰਿਕਟ ਟੂਰਨਾਮੈਂਟ 'ਚੋਂ ਜਲੰਧਰ ਦੀ ਅੰਮਿ੍ਤਸਰ 'ਤੇ ਸ਼ਾਨਦਾਰ ਜਿੱਤ

Ad Position 21
No active advertisement
ਅਜੀਤ ਡੈਸਕ 25-04-2026
ਜਲੰਧਰ, 24 ਅਪ੍ਰੈਲ (ਡਾ.ਜਤਿੰਦਰ ਸਾਬੀ)-ਸਥਾਨਕ ਸੇਂਟ ਸੋਲਜਰ ਕੈਂਪਸ ਦੇ ਕ੍ਰਿਕਟ ਮੈਦਾਨ 'ਚ ਖੇਡੇ ਅੰਤਰ ਜਿਲ੍ਹਾ ਅੰਡਰ 23 ਸਾਲ ਲੜਕੇ ਵਰਗ ਦੇ ਕ੍ਰਿਕਟ ਮੈਚ 'ਚੋਂ ਜਲੰਧਰ ਨੇ ਆਪਣਾ ਦਬਦਬਾ ਕਾਇਮ ਕਰਦੇ ਹੋਏ ਅੰਮਿ੍ਤਸਰ ਦੀ ਟੀਮ ਨੂੰ 8 ਵਿਕਟਾਂ ਨਾਲ ਹਰਾ ਕੇ ਧੂੜ ਚਟਾਈ | ਜਲੰਧਰ ਦੇ ਖਿਡਾਰੀਆਂ ਨੇ ਚੰਗੇ ਤਾਲਮੇਲ ਦਾ ਸਬੂਤ ਦਿੰਦੇ ਹੋਏ ਅੰਮਿ੍ਤਸਰ ਦੀ ਟੀਮ ਨੂੰ ਬੇਵੱਸ ਕਰ ਦਿੱਤਾ | ਟਾਸ ਜਿੱਤ ਕੇ ਅੰਮਿ੍ਤਸਰ ਦੀ ਟੀਮ ਨੇ ਪਹਿਲਾ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਪੂਰੀ ਟੀਮ 148 ਦੌੜਾਂ 'ਤੇ ਆਲ ਆਊਟ ਹੋ ਗਈ | ਜਲੰਧਰ ਵਲੋਂ ਕਾਰਤਿਕ ਚੱਢਾ ਨੇ ਘਾਤਕ ਗੇਂਦਬਾਜ਼ੀ ਕਰਦੇ ਹੋਏ 3 ਵਿਕਟਾਂ ਹਾਸਿਲ ਕੀਤੀਆਂ ਤੇ ਵੰਸ਼ ਕੌਸ਼ਲ ਤੇ ਪੰਕਜ ਰੱਤੂ ਨੇ 2-2 ਵਿਕਟਾਂ ਹਾਸਿਲ ਕਰਕੇ ਕੀਤੀਆਂ | ਜਲੰਧਰ ਦੀ ਟੀਮ ਨੇ ਟੀਚੇ ਦਾ ਪਿੱੱਛਾ ਕਰਦੇ ਹੋਏ ਅਰਜੁਨ ਤੇ ਮਿ੍ਦੁਲ ਨੇ ਸ਼ਾਨਦਾਰ ਪਾਰੀ ਖੇਡੀ ਤੇ ਅਰਜਨ ਰਾਜਪੂਤ ਨੇ ਕਪਤਾਨੀ ਪਾਰੀ ਖੇਡਦੇ ਹੋਏ ਅਜੇਤੂ 58 ਦੌੜਾਂ ਦਾ ਯੋਗਦਾਨ ਪਾਇਆ ਤੇ ਮਿ੍ਦੁਲ ਨੇ 38 ਦੌੜਾਂ ਦਾ ਅਹਿਮ ਯੋਗਦਾਨ ਪਾ ਕੇ ਟੀਮ ਨੂੰ ਜੇਤੂ ਬਣਾਉਣ 'ਚ ਅਹਿਮ ਯੋਗਦਾਨ ਪਾਇਆ | ਜਲੰਧਰ ਦੀ ਟੀਮ ਨੇ ਸਿਰਫ ਦੋ ਵਿਕਟਾਂ ਗੁਆ ਕੇ ਇਸ ਮੈਚ 'ਚ ਸ਼ਾਨਦਾਰ ਜਿੱਤ ਦਰਜ ਕੀਤੀ | ਜੇਤੂ ਜਲੰਧਰ ਦੀ ਟੀਮ ਨੂੰ ਜੇ. ਡੀ. ਸੀ. ਏ. ਦੇ ਅਹੁਦੇਦਾਰਾਂ ਨੇ ਵਧਾਈ ਦਿੱਤੀ | ਇਸ ਮੌਕੇ ਪੀ. ਸੀ. ਏ. ਦੇ ਅਪੈਕਸ ਕਮੇਟੀ ਦੇ ਮੈਂਬਰ ਅਰਮਿੰਦਰ ਸਿੰਘ, ਸੰਯੁਕਤ ਸਕੱਤਰ ਸੰਜੀਵ ਅੰਗਰੀਸ਼, ਪ੍ਰਧਾਨ ਸੰਜੀਵ ਕੁਮਾਰ, ਉਪ ਪ੍ਰਧਾਨ ਰਾਜਨ ਚੋਪੜਾ, ਖਜਾਨਚੀ ਰਿਸ਼ੀ ਰਾਜ ਸ਼ਰਮਾਂ, ਚੋਣਕਰਤਾ ਲਲਿਤ ਕਪੂਰ ਨੇ ਸਾਰੀ ਜੇਤੂ ਟੀਮ ਦੇ ਖਿਡਾਰੀਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਜਲੰਧਰ ਦੀਆਂ ਦੋ ਖਿਡਾਰਨਾਂ ਦੀ ਪੰਜਾਬ ਸਕੂਲ ਮਹਿਲਾ ਕ੍ਰਿਕਟ ਟੀਮ 'ਚ ਹੋਈ ਚੋਣ ਅਗਲੀ ਖ਼ਬਰ ਨਾਨਕ ਸਿੰਘ ਨਾਵਲਕਾਰ ਦੇ ਬੇਟੇ ਕੰਵਲਜੀਤ ਸਿੰਘ ਸੂਰੀ ਨਮਿਤ ਜਲੰਧਰ ਵਿਖੇ ਅੰਤਿਮ ਅਰਦਾਸ ਭਲਕੇ
Ad Position 24
No active advertisement