ਅੰਮਿ੍ਤਸਰ, 24 ਅਪ੍ਰੈਲ (ਜਸਵੰਤ ਸਿੰਘ ਜੱਸ)-ਪੰਜਾਬੀ ਨਾਵਲ ਦੇ ਪਿਤਾਮਾ (ਸਵ:) ਨਾਨਕ ਸਿੰਘ ਨਾਵਲਕਾਰ ਦੇ ਬੇਟੇ, ਇਪਟਾ ਪੰਜਾਬ ਦੇ ਮੋਢੀਆਂ 'ਚੋਂ ਇਕ ਤੇ ਨਾਮਵਰ ਗਾਇਕ, ਬੰਸਰੀ ਵਾਦਕ ਤੇ ਸਾਹਿਤਕਾਰ ਕੰਵਲਜੀਤ ਸਿੰਘ ਸੂਰੀ, ਜੋ ਕੁੱਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਨਮਿਤ ਰੱਖੇ ਅਖੰਡ ਪਾਠ ਦੇ ਭੋਗ ਉਪਰੰਤ ਸ਼ਬਦ ਕੀਰਤਨ ਤੇ ਅੰਤਿਮ ਅਰਦਾਸ ਸਮਾਗਮ 26 ਅਪ੍ਰੈਲ ਨੂੰ ਬਾਅਦ ਦੁਪਹਿਰ 12.30 ਤੋਂ 2 ਵਜੇ ਦੌਰਾਨ ਗੁਰਦੁਆਰਾ ਸਿੰਘ ਸਭਾ ਅਰਬਨ ਇਸਟੇਟ, ਫੇਜ਼-2, ਜਲੰਧਰ ਵਿਖੇ ਹੋਵੇਗਾ | ਇਹ ਜਾਣਕਾਰੀ ਸਵ: ਕੰਵਲਜੀਤ ਸਿੰਘ ਸੂਰੀ ਦੀ ਧਰਮ ਪਤਨੀ ਸ੍ਰੀਮਤੀ ਮਹਿੰਦਰ ਕੌਰ, ਬੇਟੇ ਦਿਲਰਾਜ ਸਿੰਘ ਸੂਰੀ ਤੇ ਬੇਟੀ ਅਮਨਜੋਤ ਕੌਰ ਨੇ ਸਾਂਝੇ ਤੌਰ 'ਤੇ ਦਿੱਤੀ |