ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

'ਆਪ' ਦੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਖੇਮੇ 'ਚ ਜਾਣ ਦਾ ਘਟਨਾਕ੍ਰਮ ਰਾਜਨੀਤੀ 'ਚ ਨਿਘਾਰ-ਸੀ. ਪੀ. ਆਈ. ਐੱਮ. ਐੱਲ. ਲਿਬਰੇਸ਼ਨ

Ad Position 21
No active advertisement
ਅਜੀਤ ਡੈਸਕ 25-04-2026
ਜਲੰਧਰ, 24 ਅਪ੍ਰੈਲ (ਐੱਮ. ਐੱਸ. ਲੋਹੀਆ)-ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਖੇਮੇ 'ਚ ਜਾਣ ਦੇ ਘਟਨਾਕ੍ਰਮ ਨੂੰ ਸੀ. ਪੀ. ਆਈ., ਐੱਮ. ਐੱਲ. ਲਿਬਰੇਸ਼ਨ ਨੇ ਪੰਜਾਬ ਤੇ ਦੇਸ਼ ਦੀ ਰਾਜਨੀਤੀ ਦਾ ਨਿਘਾਰ ਦੱਸਿਆ ਹੈ | ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖ਼ਤਪੁਰਾ ਨੇ ਕਿਹਾ ਕਿ ਸਾਡੀ ਪਾਰਟੀ ਸਮਝਦੀ ਹੈ, ਕਿ ਭਾਜਪਾ ਇਕ ਫਾਸਿਸਟ ਪਾਰਟੀ ਹੈ ਅਤੇ ਫਾਸਿਸਟਾਂ ਦੇ ਕੋਈ ਅਸੂਲ ਕਾਇਦੇ ਨਹੀਂ ਹੁੰਦੇ, ਪਰ ਇਥੇ ਇਹ ਕਹਿਣਾ ਜ਼ਰੂਰੀ ਹੈ, ਕਿ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਅਤੇ ਇਨ੍ਹਾਂ ਦੇ ਰਾਜਨੀਤਿਕ ਅਮਲ 'ਚ ਕੋਈ ਜ਼ਿਆਦਾ ਅੰਤਰ ਨਹੀਂ ਹੈ | ਆਮ ਆਦਮੀ ਪਾਰਟੀ ਨੇ ਜਦੋਂ ਪੰਜਾਬ ਦੇ ਇਨ੍ਹਾਂ ਰਾਜ ਸਭਾ ਮੈਂਬਰਾਂ ਦੀ ਚੋਣ ਕੀਤੀ ਸੀ, ਤਾਂ ਖੁਲ੍ਹੇਆਮ ਪਾਰਟੀ ਉੱਪਰ ਸੌਦੇਬਾਜ਼ੀ ਦੇ ਦੋਸ਼ ਲੱਗੇ ਸਨ, ਇਹ ਵੀ ਦਰੁਸਤ ਹੈ ਕਿ ਚੁਣੇ ਜਾਣ ਸਮੇਂ ਮੌਜੂਦਾ ਦਲ ਬਦਲਣ ਵਾਲੇ ਰਾਜ ਸਭਾ ਦੇ ਮੈਂਬਰਾਂ 'ਚੋਂ ਜ਼ਿਆਦਾ ਤਰ੍ਹ ਆਮ ਆਦਮੀ ਪਾਰਟੀ ਦੇ ਮੁੱਢਲੇ ਮੈਂਬਰ ਜਾਂ ਹਮਦਰਦ ਵੀ ਨਹੀਂ ਸਨ | ਇਸ ਹਾਲਤ 'ਚ ਆਮ ਆਦਮੀ ਪਾਰਟੀ ਵਲੋਂ ਚੁਣੇ ਗਏ ਇਨ੍ਹਾਂ ਮੈਂਬਰਾਂ ਵਲੋਂ ਦਲ ਬਦਲੀ ਕਰ ਜਾਣ ਦਾ ਕਿਸੇ ਨੂੰ ਕੋਈ ਅਚੰਭਾ ਨਹੀਂ ਹੋਣ ਚਾਹੀਦਾ |
Ad Position 22
No active advertisement
ਪਿਛਲੀ ਖ਼ਬਰ ਨਾਨਕ ਸਿੰਘ ਨਾਵਲਕਾਰ ਦੇ ਬੇਟੇ ਕੰਵਲਜੀਤ ਸਿੰਘ ਸੂਰੀ ਨਮਿਤ ਜਲੰਧਰ ਵਿਖੇ ਅੰਤਿਮ ਅਰਦਾਸ ਭਲਕੇ ਅਗਲੀ ਖ਼ਬਰ ਪੰਜਾਬ ਨੂੰ ਲੁੱਟ ਕੇ 'ਆਪ' ਆਗੂ ਭੱਜਣੇ ਸ਼ੁਰੂ ਹੋਏ-ਪਾਲੀ ਸ਼ੇਖੇ
Ad Position 24
No active advertisement