ਜਲੰਧਰ, 24 ਅਪ੍ਰੈਲ (ਜਸਪਾਲ ਸਿੰਘ)-ਸੀ. ਟੀ. ਵਰਲਡ ਸਕੂਲ ਵਿਚ 'ਸੀ. ਟੀ. ਐਮ. ਯੂ. ਐਨ.' ਤਹਿਤ ਨੌਜਵਾਨ ਕੂਟਨੀਤੀ ਮੰਚ ਦੇ ਤਿੰਨ ਦਿਨਾਂ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਸ਼ਾਨਦਾਰ ਸਮਾਗਮ ਕਰਵਾਇਆ | 26 ਅਪ੍ਰੈਲ ਤੱਕ ਚੱਲਣ ਵਾਲਾ ਇਹ ਤਿੰਨ ਦਿਨਾਂ ਦਾ ਸੰਮੇਲਨ ਵਿਦਿਆਰਥੀਆਂ ਲਈ ਸਿੱਖਣ, ਵਿਚਾਰ-ਵਟਾਂਦਰੇ ਤੇ ਅਗਵਾਈ ਵਿਕਾਸ ਦਾ ਬੇਮਿਸਾਲ ਮੌਕਾ ਬਣ ਗਿਆ ਹੈ | ਇਸ ਪ੍ਰੋਗਰਾਮ ਦਾ ਉਦਘਾਟਨ ਸੀ. ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼, ਸ਼ਾਹਪੁਰ ਕੈਂਪਸ ਦੇ ਸਰਦਾਰਨੀ ਮਨਜੀਤ ਕੌਰ ਆਡੀਟੋਰੀਅਮ ਵਿਚ ਆਯੋਜਿਤ ਕੀਤਾ | ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਮੁੱਖ ਮਹਿਮਾਨ ਵਜੋਂ, ਜਦ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਡਾ. ਪੂਜਾ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਆਪਣੇ ਸੰਬੋਧਨ ਵਿਚ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ 'ਨੌਜਵਾਨਾਂ ਦੀ ਸੋਚ ਅਤੇ ਸਰਗਰਮ ਭਾਗੀਦਾਰੀ ਹੀ ਵਿਕਾਸਸ਼ੀਲ ਸਮਾਜ ਦੀ ਮਜ਼ਬੂਤ ਨੀਂਹ ਰੱਖਦੀ ਹੈ |' ਇਸ ਮੌਕੇ ਕੈਂਬਰਿਜ ਇਨੋਵੇਟਿਵ ਸਕੂਲ, ਕੈਂਬਰਿਜ ਕੋ-ਐਡ ਇੰਟਰਨੈਸ਼ਨਲ ਸਕੂਲ, ਏ. ਪੀ. ਜੇ. ਸਕੂਲਜ਼, ਦਿੱਲੀ ਪਬਲਿਕ ਸਕੂਲ, ਸੀ. ਟੀ. ਪਬਲਿਕ ਸਕੂਲ ਤੇ ਸੀ. ਟੀ. ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਵਿਦਿਆਰਥੀ ਭਰਪੂਰ ਭਾਗੀਦਾਰੀ ਕਰ ਰਹੇ ਹਨ | ਇਸ ਮੌਕੇ ਸੀ. ਟੀ. ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਕੋ-ਚੇਅਰਪਰਸਨ ਸ੍ਰੀਮਤੀ ਪਰਮਿੰਦਰ ਕੌਰ, ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ, ਵਾਈਸ ਚੇਅਰਮੈਨ ਸਰਦਾਰ ਹਰਪ੍ਰੀਤ ਸਿੰਘ, ਜੁਆਇੰਟ ਮੈਨੇਜਿੰਗ ਡਾਇਰੈਕਟਰ ਤਨਿਕਾ ਚੰਨੀ ਤੇ ਕੋ-ਵਾਈਸ ਚੇਅਰਮੈਨ ਮੰਜਿੰਦਰ ਕੌਰ ਦੀ ਸ਼ਮੂਲੀਅਤ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ 'ਚ ਪੂਰਾ ਯੋਗਦਾਨ ਦਿੱਤਾ | ਪਿ੍ੰਸੀਪਲ ਮਿਸ ਆਰਤੀ ਜਸਵਾਲ ਦੀ ਅਗਵਾਈ ਹੇਠ ਇਸ ਸੰਮੇਲਨ ਵਿਚ ਵੱਖ-ਵੱਖ ਪ੍ਰਭਾਵਸ਼ਾਲੀ ਕਮੇਟੀਆਂ ਬਣਾਈਆਂ ਗਈਆਂ ਹਨ | ਇਨ੍ਹਾਂ ਵਿਚ ਯੂਨਾਈਟਿਡ ਨੈਸ਼ਨਜ਼ ਜਨਰਲ ਅਸੈਂਬਲੀ, ਯੂਨਾਈਟਿਡ ਨੈਸ਼ਨਜ਼ ਕਮਿਸ਼ਨ ਆਨ ਦ ਸਟੇਟਸ ਆਫ ਵੁਮੈਨ, ਲੋਕ ਸਭਾ, ਇੰਟਰਨੈਸ਼ਨਲ ਪੋਲਿਟਿਕਲ ਲੀਗ, ਮੂਟ ਕੋਰਟ, ਆਲ ਇੰਡੀਆ ਫਾਇਨੈਂਸ਼ਲ ਮੀਟ, ਇੰਟਰਨੈਸ਼ਨਲ ਪ੍ਰੈੱਸ ਅਤੇ ਰਚਨਾਤਮਕ ਸ਼ਾਰਕ ਟੈਂਕ ਅਤੇ ਮਾਰਵਲ/ਡੀਸੀ ਕੌਂਸਲਜ਼ ਸ਼ਾਮਿਲ ਹਨ | ਇਸ ਸਾਲ ਦੀ ਖਾਸ ਪਹਿਲ 'ਬੈਂਚ ਸਿਸਟਮ' ਦੀ ਸ਼ੁਰੂਆਤ ਹੈ, ਜੋ ਜਲੰਧਰ ਵਿਚ ਪਹਿਲੀ ਵਾਰ ਲਾਗੂ ਕੀਤਾ ਗਿਆ ਹੈ ਅਤੇ ਡਿਬੇਟ ਪ੍ਰਕਿਰਿਆ ਨੂੰ ਹੋਰ ਵੀ ਹਕੀਕਤੀ ਬਣਾਉਂਦਾ ਹੈ | ਸਮਾਗਮ ਦੌਰਾਨ ਵਿਦਿਆਰਥੀ ਗਹਿਰੇ ਅਧਿਐਨ, ਪੋਜ਼ੀਸ਼ਨ ਪੇਪਰ ਤਿਆਰ ਕਰਨ ਤੇ ਸਾਂਝੇ ਹੱਲ ਲੱਭਣ ਵਿਚ ਸਰਗਰਮ ਹਨ |