ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਜਲੰਧਰ ਦੀਆਂ ਦੋ ਖਿਡਾਰਨਾਂ ਦੀ ਪੰਜਾਬ ਸਕੂਲ ਮਹਿਲਾ ਕ੍ਰਿਕਟ ਟੀਮ 'ਚ ਹੋਈ ਚੋਣ

Ad Position 21
No active advertisement
ਅਜੀਤ ਡੈਸਕ 25-04-2026
ਜਲੰਧਰ, 24 ਅਪ੍ਰੈਲ (ਡਾ.ਜਤਿੰਦਰ ਸਾਬੀ)-ਸਕੂਲ ਗੇਮਜ ਫੈਡਰੇਸ਼ਨ ਆਫ ਇੰਡੀਆ ਵਲੋਂ 28 ਅਪ੍ਰੈਲ ਤੋਂ ਰੋਹਤਕ (ਹਰਿਆਣਾ) ਵਿਖੇ ਕਰਵਾਈ ਜਾ ਰਹੀ ਅੰਡਰ 17 ਸਾਲ ਲੜਕੀਆਂ ਦੇ ਵਰਗ ਦੀ ਨੈਸ਼ਨਲ ਸਕੂਲ ਗੇਮਜ਼ ਚੈਂਪੀਅਨਸ਼ਿਪ 'ਚ ਜਲੰਧਰ ਦੀ ਦੋ ਖਿਡਾਰਨਾਂ ਦੀ ਪੰਜਾਬ ਟੀਮ 'ਚ ਚੋਣ ਹੋਈ ਹੈ | ਪੰਜਾਬ ਟੀਮ 'ਚ ਚੁਣੀਆਂ ਗਈਆਂ ਖਿਡਾਰਨਾਂ 'ਚ ਆਰਤੀ ਸ਼ਰਮਾਂ ਜੋ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਆਦਰਸ਼ ਨਗਰ ਜਲੰਧਰ ਤੇ ਇਸ ਦੇ ਨਾਲ ਹੀ ਵਨੀਸ਼ਾ ਜੋ ਗੁਰੂ ਅੰਗਦ ਦੇਵ ਪਬਲਿਕ ਸਕੂਲ ਜਲੰਧਰ ਦੀ ਵਿਦਿਆਰਥਣ ਦੀ ਚੋਣ ਹੋਈ ਹੈ | ਇਸ ਦੇ ਨਾਲ ਹੀ ਇਨ੍ਹਾਂ ਖਿਡਾਰਨਾਂ ਦੀ ਕੋਚ ਸ਼ਰਨਦੀਪ ਕੌਰ ਜੋ ਕਿ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਆਦਰਸ਼ ਨਗਰ ਜਲੰਧਰ ਵਿਖੇ ਬਤੌਰ ਡੀ. ਪੀ. ਈ. ਸੇਵਾ ਨਿਭਾਅ ਰਹੀ ਹੈ ਤੇ ਇਸ ਦੇ ਨਾਲ ਹੀ ਬਰਲਟਨ ਪਾਰਕ ਕਿ੍ਕਟ ਸਟੇਡੀਅਮ 'ਚ ਜੇ. ਡੀ. ਸੀ. ਏ. ਦੀਆਂ ਮਹਿਲਾ ਕ੍ਰਿਕਟ ਖਿਡਾਰਨਾਂ ਨੂੰ ਸਵੇਰ ਤੇ ਸ਼ਾਮ ਵੇਲੇ ਕੋਚਿੰਗ ਵੀ ਦਿੰਦੀ ਹੈ ਜੋ ਕਿ ਜ਼ਿਲ੍ਹਾ ਜਲੰਧਰ ਦੇ ਲਈ ਮਾਣ ਵਾਲੀ ਗੱਲ ਹੈ | ਹੁਣ ਪੰਜਾਬ ਸਕੂਲ ਦੀ ਕ੍ਰਿਕਟ ਟੀਮ ਜੋ ਨੈਸ਼ਨਲ ਸਕੂਲ ਗੇਮਜ 'ਚ ਹਿੱਸਾ ਲੈਣ ਲਈ ਜਾਵੇਗੀ ਉਸ ਟੀਮ ਦੀ ਮਹਿਲਾ ਕੋਚ ਵੀ ਜਲੰਧਰ ਦੀ ਸ਼ਰਨਦੀਪ ਕੌਰ ਨੂੰ ਨਿਯੁਕਤ ਕੀਤਾ ਗਿਆ ਹੈ | ਪੰਜਾਬ ਟੀਮ 'ਚ ਚੁੁਣੀਆਂ ਗਈਆਂ ਖਿਡਾਰਨਾਂ ਤੇ ਕੋਚ ਸ਼ਰਨਦੀਪ ਕੌਰ ਦੀ ਨਿਯੁਕਤੀ ਤੇ ਪਿ੍ੰਸੀਪਲ ਕਮਲ ਗੁਪਤਾ ਨੇ ਵਧਾਈ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਬੱਚਿਆਂ ਦੇ ਸਿਹਤਮੰਦ ਭਵਿੱਖ ਲਈ ਜ਼ਿਲ੍ਹਾ ਵਾਸੀ ਟੀਕਾਕਰਨ ਮੁਹਿੰਮ ਦਾ ਲਾਭ ਜ਼ਰੂਰ ਲੈਣ-ਡਾ. ਗਰਗ ਅਗਲੀ ਖ਼ਬਰ ਸਮਾਜ ਦੀ ਬਿਹਤਰੀ ਲਈ ਵੱਖ-ਵੱਖ ਮੁੱਦਿਆਂ 'ਤੇ ਨੌਜਵਾਨਾਂ ਦੀ ਪਕੜ ਹੋਣਾ ਜ਼ਰੂਰੀ-ਅਮਨ ਅਰੋੜਾ
Ad Position 24
No active advertisement