ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸਿਹਤ ਵਿਭਾਗ ਬੱਚਿਆਂ ਦੇ ਸਿਹਤਮੰਦ ਭਵਿੱਖ ਲਈ ਜ਼ਿਲ੍ਹਾ ਵਾਸੀ ਟੀਕਾਕਰਨ ਮੁਹਿੰਮ ਦਾ ਲਾਭ ਜ਼ਰੂਰ ਲੈਣ-ਡਾ. ਗਰਗ

Ad Position 21
No active advertisement
ਅਜੀਤ ਡੈਸਕ 25-04-2026
ਜਲੰਧਰ, 24 ਅਪ੍ਰੈਲ (ਜਤਿੰਦਰ ਪੰਮੀ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਸ਼ੁੱਕਰਵਾਰ ਤੋਂ ਜ਼ਿਲ੍ਹੇ ਵਿਚ 'ਵਿਸ਼ਵ ਟੀਕਾਕਰਨ ਹਫਤਾ' (24 ਤੋਂ 30 ਅਪ੍ਰੈਲ ਤਕ) ਦੀ ਸ਼ੁਰੂਆਤ ਕੀਤੀ ਗਈ ਹੈ | ਸਿਵਲ ਸਰਜਨ ਡਾ. ਰਾਜੇਸ ਗਰਗ ਨੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਫੀਲਡ ਸਟਾਫ ਨਾਲ ਵਰਚੁਅਲ ਮੀਟਿੰਗ ਕੀਤੀ | ਮੀਟਿੰਗ ਵਿਚ ਉਨ੍ਹਾਂ ਨੇ ਫੀਲਡ ਸਟਾਫ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਇਸ ਹਫਤੇ ਦੌਰਾਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਤੇ ਡਰਾਪ-ਆਊਟ ਲਾਭਪਾਤਰੀਆਂ ਦੀ 100 ਫੀਸਦੀ ਕਵਰੇਜ ਯਕੀਨੀ ਬਣਾਈ ਜਾਵੇ | ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਸ਼ਹਿਰੀ ਖੇਤਰਾਂ ਤੇ ਪ੍ਰਵਾਸੀ ਆਬਾਦੀ ਵਿਚ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਝੁੱਗੀਆਂ-ਝੌਂਪੜੀਆਂ, ਭੱਠਿਆਂ ਤੇ ਗੁੱਜਰਾਂ ਦੇ ਡੇਰਿਆਂ ਵਰਗੇ ਹਾਈ-ਰਿਸਕ ਖੇਤਰਾਂ ਵਿਚ ਰਹਿ ਰਹੇ ਬੱਚਿਆਂ ਤੇ ਗਰਭਵਤੀ ਔਰਤਾਂ ਦੀ ਵਿਸ਼ੇਸ਼ ਭਾਲ ਕਰਕੇ ਮੌਕੇ 'ਤੇ ਹੀ ਉਨ੍ਹਾਂ ਦਾ ਟੀਕਾਕਰਨ ਕੀਤਾ ਜਾਵੇਗਾ | ਸਿਵਲ ਸਰਜਨ ਡਾ. ਗਰਗ ਨੇ ਕਿਹਾ ਕਿ ਟੀਕਾਕਰਨ ਬਿਮਾਰੀਆਂ ਵਿਰੁੱਧ ਬੱਚਿਆਂ ਦਾ ਸੁਰੱਖਿਆ ਕਵਚ ਹੁੰਦਾ ਹੈ | ਉਨ੍ਹਾਂ ਨੇ ਸਮੂਹ ਜਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਦੇ ਸਿਹਤਮੰਦ ਭਵਿੱਖ ਲਈ ਇਸ ਮੁਹਿੰਮ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਾਰਨ ਤੁਹਾਡੇ ਬੱਚੇ ਦਾ ਕੋਈ ਵੀ ਟੀਕਾ ਰਹਿ ਗਿਆ ਹੈ, ਤਾਂ ਇਸ ਵਿਸੇਸ ਹਫਤੇ ਦੌਰਾਨ ਲਗਾਏ ਜਾ ਰਹੇ ਕੈਂਪਾਂ ਦਾ ਲਾਭ ਉਠਾਉਂਦੇ ਹੋਏ ਤੁਰੰਤ ਟੀਕਾਕਰਨ ਮੁਕੰਮਲ ਕਰਵਾਓ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਯੂਨੀਕ ਹੋਮ 'ਚ ਬੱਚਿਆਂ ਦਾ ਸਾਂਝਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਜਲੰਧਰ ਦੀਆਂ ਦੋ ਖਿਡਾਰਨਾਂ ਦੀ ਪੰਜਾਬ ਸਕੂਲ ਮਹਿਲਾ ਕ੍ਰਿਕਟ ਟੀਮ 'ਚ ਹੋਈ ਚੋਣ
Ad Position 24
No active advertisement