ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਯੂਨੀਕ ਹੋਮ 'ਚ ਬੱਚਿਆਂ ਦਾ ਸਾਂਝਾ ਜਨਮ ਦਿਨ ਮਨਾਇਆ

Ad Position 21
No active advertisement
ਅਜੀਤ ਡੈਸਕ 25-04-2026
ਜਲੰਧਰ, 24 ਅਪ੍ਰੈਲ (ਜਤਿੰਦਰ ਪੰਮੀ)-ਇਥੋਂ ਬਦਲ ਕੇ ਜਾ ਰਹੇ ਜ਼ਿਲ੍ਹਾ ਤੇ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ ਨੇ ਸ਼ੁੱਕਰਵਾਰ ਨੂੰ ਯੂਨੀਕ ਹੋਮ ਦਾ ਦੌਰਾ ਕਰਕੇ ਉਥੋਂ ਦੇ ਬੱਚਿਆਂ ਦਾ ਸਾਂਝਾ ਜਨਮ ਦਿਨ ਮਨਾਇਆ ਅਤੇ ਖੁਸ਼ੀਆਂ ਸਾਂਝੀਆਂ ਕੀਤੀਆਂ | ਇਸ ਮੌਕੇ ਸੀ. ਜੇ. ਐਮ.-ਕਮ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਰਾਹੁਲ ਕੁਮਾਰ ਆਜ਼ਾਦ ਵੀ ਮੌਜੂਦ ਸਨ | ਇਸ ਦੌਰੇ ਦਾ ਮੁੱਖ ਉਦੇਸ਼ ਬੱਚਿਆਂ ਦੇ ਚਿਹਰਿਆਂ 'ਤੇ ਖਸ਼ੀ ਲਿਆਉਣਾ ਤੇ ਕਾਨੂੰਨੀ ਤੇ ਸਮਾਜਿਕ ਸੁਰੱਖਿਆ ਤਹਿਤ ਉਨ੍ਹਾਂ ਦੀ ਭਲਾਈ ਯਕੀਨੀ ਬਣਾਉਣਾ ਸੀ | ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ ਤੇ ਸੀ. ਜੇ. ਐਮ. ਰਾਹੁਲ ਕੁਮਾਰ ਆਜ਼ਾਦ ਨੇ ਬੱਚਿਆਂ ਨਾਲ ਗੱਲਬਾਤ ਕੀਤੀ | ਉਨ੍ਹਾਂ ਨੇ ਬੱਚਿਆਂ ਨਾਲ ਮਿਲ ਕੇ ਕੇਕ ਕੱਟਿਆ | ਇਹ ਕੇਕ ਉਨ੍ਹਾਂ ਸਾਰੇ ਬੱਚਿਆਂ ਦੇ ਪ੍ਰਤੀਕਾਤਮਕ ਜਨਮ ਦਿਨ ਵਜੋਂ ਕੱਟਿਆ ਗਿਆ, ਜਿਨ੍ਹਾਂ ਨੂੰ ਆਪਣੀ ਜਨਮ ਮਿਤੀ ਬਾਰੇ ਪਤਾ ਨਹੀਂ ਹੈ | ਸਮਾਗਮ ਦੌਰਾਨ ਜੱਜ ਨਿਰਭਉ ਸਿੰਘ ਗਿੱਲ ਨੇ ਕਿਹਾ ਕਿ ਬੱਚੇ ਸਾਡੇ ਭਵਿੱਖ ਦੇ ਸਮਾਜ ਦੀ ਰੀੜ੍ਹ ਦੀ ਹੱਡੀ ਹਨ | ਇਹ ਸਾਡਾ ਸਮੂਹਿਕ ਨੈਤਿਕ ਅਤੇ ਕਾਨੂੰਨੀ ਫਰਜ਼ ਹੈ ਕਿ ਅਸੀਂ ਇਹ ਯਕੀਨੀ ਬਣਾਈਏ ਕਿ ਹਰ ਬੱਚਾ, ਚਾਹੇ ਉਸ ਦੇ ਹਾਲਾਤ ਕੁਝ ਵੀ ਹੋਣ, ਆਪਣੇ ਆਪ ਨੂੰ ਕੀਮਤੀ, ਪਿਆਰਿਆ ਤੇ ਸੁਰੱਖਿਅਤ ਮਹਿਸੂਸ ਕਰੇ | ਉਨ੍ਹਾਂ ਯੂਨੀਕ ਹੋਮ ਵਿਚ ਬੱਚਿਆਂ ਦੇ ਰਹਿਣ-ਸਹਿਣ, ਖੁਰਾਕ ਤੇ ਵਿੱਦਿਅਕ ਸਹੂਲਤਾਂ ਦਾ ਜਾਇਜ਼ਾ ਵੀ ਲਿਆ | ਸੀ. ਜੇ. ਐਮ. ਰਾਹੁਲ ਕੁਮਾਰ ਆਜ਼ਾਦ ਨੇ 'ਕਾਨੂੰਨੀ ਸੇਵਾਵਾਂ ਅਥਾਰਟੀਜ ਐਕਟ' ਤਹਿਤ ਉਪਲਬਧ ਵੱਖ-ਵੱਖ ਸਕੀਮਾਂ ਬਾਰੇ ਚਰਚਾ ਕੀਤੀ | ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਡੀ. ਐਲ. ਐਸ. ਏ. ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਤੇ ਕੇਅਰ ਹੋਮਜ਼ 'ਚ ਰਹਿ ਰਹੇ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹੈ | ਨਿਆਇਕ ਅਧਿਕਾਰੀਆਂ ਨੇ ਯੂਨੀਕ ਹੋਮ ਦੇ ਪ੍ਰਬੰਧਕਾਂ ਨਾਲ ਇਕ ਸੰਖੇਪ ਮੀਟਿੰਗ ਵੀ ਕੀਤੀ ਤਾਂ ਜੋ ਉਨ੍ਹਾਂ ਦੀਆਂ ਸ਼ਿਕਾਇਤਾਂ ਜਾਂ ਲੋੜਾਂ ਨੂੰ ਹੱਲ ਕੀਤਾ ਜਾ ਸਕੇ, ਜਿਨ੍ਹਾਂ ਲਈ ਨਿਆਇਕ ਜਾਂ ਪ੍ਰਸ਼ਾਸਨਿਕ ਦਖਲ ਦੀ ਲੋੜ ਹੋ ਸਕਦੀ ਹੈ | ਯੂਨੀਕ ਹੋਮ ਦੇ ਪ੍ਰਬੰਧਕਾਂ ਨੇ ਨਿਆਇਕ ਅਧਿਕਾਰੀਆਂ ਦਾ ਆਪਣੇ ਰੁੱਝੇ ਹੋਏ ਸਡਿਊਲ 'ਚੋਂ ਸਮਾਂ ਕੱਢਣ ਲਈ ਧੰਨਵਾਦ ਕੀਤਾ | ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸੀਨੀਅਰ ਸਹਾਇਕ ਜਗਨ ਨਾਥ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਟਰੈਕ 'ਤੇ ਕੰਮ ਪ੍ਰਭਾਵਿਤ ਹੋਣ ਕਰਕੇ ਆਰ. ਟੀ. ਓ. ਨੇ ਕੀਤੀ ਜਵਾਬਤਲਬੀ <br/> ਅਗਲੀ ਖ਼ਬਰ ਸਿਹਤ ਵਿਭਾਗ ਬੱਚਿਆਂ ਦੇ ਸਿਹਤਮੰਦ ਭਵਿੱਖ ਲਈ ਜ਼ਿਲ੍ਹਾ ਵਾਸੀ ਟੀਕਾਕਰਨ ਮੁਹਿੰਮ ਦਾ ਲਾਭ ਜ਼ਰੂਰ ਲੈਣ-ਡਾ. ਗਰਗ
Ad Position 24
No active advertisement