ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਟਰੈਕ 'ਤੇ ਕੰਮ ਪ੍ਰਭਾਵਿਤ ਹੋਣ ਕਰਕੇ ਆਰ. ਟੀ. ਓ. ਨੇ ਕੀਤੀ ਜਵਾਬਤਲਬੀ <br/>

Ad Position 21
No active advertisement
ਅਜੀਤ ਡੈਸਕ 25-04-2026
ਜਲੰਧਰ, 24 ਅਪ੍ਰੈਲ (ਸ਼ਿਵ)-ਬੀਤੇ ਦਿਨੀਂ ਕੰਮ ਡਰਾਈਵਿੰਗ ਟਰੈਕ 'ਤੇ ਕੰਮ ਪ੍ਰਭਾਵਿਤ ਹੋਣ ਕਰਕੇ ਕਈ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਇਕ ਕਰਮਚਾਰੀ ਤੈਅ ਸਮੇਂ ਤੋਂ ਪਹਿਲਾਂ ਹੀ ਘਰ ਚਲੇ ਗਏ ਸਨ ਤਾਂ ਇਸ ਮਾਮਲੇ ਨੂੰ ਆਰ. ਟੀ. ਓ. ਬਲਜਿੰਦਰ ਸਿੰਘ ਢਿੱਲੋਂ ਨੇ ਗੰਭੀਰਤਾ ਨਾਲ ਲਿਆ ਹੈ | ਉਨਾਂ ਨੇ ਇਸ ਮਾਮਲੇ 'ਚ ਸੰਬੰਧਿਤ ਕਰਮਚਾਰੀ ਤੋਂ ਜਵਾਬ ਤਲਬੀ ਕਰਦੇ ਹੋਏ ਕਿਹਾ ਹੈ ਕਿ 22 ਅਪ੍ਰੈਲ ਨੂੰ ਡਰਾਈਵਿੰਗ ਟਰੈਕ 'ਤੇ 2 ਘੰਟੇ ਲਾਈਟ ਚਲੀ ਜਾਣ ਕਾਰਨ ਟਰੈਕ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ | ਸ਼ਾਮ ਨੂੰ ਜਦੋਂ ਟਰੈਕ ਦਾ ਕੰਮ ਚੱਲਿਆ ਤਾਂ ਉਹ 4 ਵਜੇ ਹੀ ਛੁੱਟੀ ਕਰਕੇ ਚਲੇ ਗਏ | ਜਦਕਿ ਛੁੱਟੀ ਦਾ ਸਮਾਂ 5 ਵਜੇ ਦਾ ਹੈ | ਆਪ ਕਿਸੇ ਨੂੰ ਦੱਸੇ ਬਿਨਾਂ ਹੀ ਟਰੈਕ ਤੋਂ ਚਲੇ ਗਏ ਜੋ ਕਿ ਬਿਲਕੁਲ ਗ਼ਲਤ ਹੈ | ਆਰ. ਟੀ. ਓ. ਨੇ ਇਸ ਮਾਮਲੇ 'ਚ ਆਪਣਾ ਸਪੱਸ਼ਟੀਕਰਨ ਦੋ ਦਿਨ ਦੇ ਅੰਦਰ ਪੇਸ਼ ਕਰਨ ਲਈ ਕਿਹਾ ਹੈ ਤੇ ਜਵਾਬ ਨਾ ਦੇਣ ਦੀ ਸੂਰਤ 'ਚ ਕਰਮਚਾਰੀ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਟੇਟ ਮਿੰਨੀ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਹੰਸ ਰਾਜ ਸਟੇਡੀਅਮ ਵਿਖੇ ਸ਼ੁਰੂ ਅਗਲੀ ਖ਼ਬਰ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਯੂਨੀਕ ਹੋਮ 'ਚ ਬੱਚਿਆਂ ਦਾ ਸਾਂਝਾ ਜਨਮ ਦਿਨ ਮਨਾਇਆ
Ad Position 24
No active advertisement