ਜਲੰਧਰ, 24 ਅਪ੍ਰੈਲ (ਪਵਨ ਖਰਬੰਦਾ)-ਪੁੁਲਿਸ ਡੀ. ਏ. ਵੀ. ਪਬਲਿਕ ਸਕੂਲ ਪੀ. ਏ. ਪੀ. ਕੈਂਪਸ ਜਲੰਧਰ ਕੈਂਟ ਦੀ ਸਮਾਜਿਕ ਵਿਗਿਆਨ ਅਧਿਆਪਕਾ ਅਨੀਤਾ ਕੁਮਾਰੀ ਨੂੰ ਮੁੰਬਈ 'ਚ ਕਰਵਾਈ 11ਵੀਂ ਟਾਟਾ ਕਲਾਸ ਐਜ ਕਲਾਸਰੂਮ ਚੈਂਪੀਅਨਸ਼ਿਪ 2026 ਵਿਚ ਰਾਸ਼ਟਰੀ ਜੇਤੂ ਘੋਸ਼ਿਤ ਕੀਤਾ | ਇਹ ਪੁਰਸਕਾਰ ਅਨੀਤਾ ਕੁਮਾਰੀ ਨੂੰ ਟਾਟਾ ਇੰਡਸਟਰੀਜ਼ ਲਿਮਟਿਡ ਦੇ ਕਾਰਜਕਾਰੀ ਨਿਰਦੇਸ਼ਕ ਕੇ. ਆਰ. ਐੱਸ. ਜਾਮਵਾਲ ਤੇ ਟਾਟਾ ਕਲਾਸ ਐਜ ਦੇ ਨਿਰਦੇਸ਼ਕ ਤਰੁਣ ਭੋਜਵਾਨੀ ਵਲੋਂ ਦਿੱਤਾ | ਪ੍ਰਬੰਧਕਾਂ ਨੇ ਦੱਸਿਆ ਕਿ ਮੁਕਾਬਲੇ ਦੇ ਚਾਰ ਦੌਰ ਸਨ | ਪਹਿਲਾ ਦੌਰ ਅਗਸਤ 2025 ਵਿਚ ਇਕ ਕਲਾਸ ਨਿਰੀਖਣ ਦੌਰ ਸੀ | ਦੂਜਾ ਦੌਰ ਅਕਤੂਬਰ ਵਿਚ ਕਲਾਸਰੂਮ ਟੀਚਿੰਗ ਪੈਡਾਗੋਜੀ 'ਤੇ ਲਿਖਤਾਂ ਜਮਾਂ ਕਰਨਾ ਸ਼ਾਮਿਲ ਸੀ, ਜਿਸ ਵਿਚ ਭਾਰਤ ਭਰ ਤੋਂ 2,500 ਐਂਟਰੀਆਂ ਸ਼ਾਮਿਲ ਸਨ | ਮਾਰਚ 2026 ਵਿਚ ਹੋਏ ਤੀਜੇ ਦੌਰ ਵਿਚ ਉੱਤਰੀ ਜ਼ੋਨ ਤੋਂ ਅਨੀਤਾ ਕੁਮਾਰੀ ਨੂੰ ਜ਼ੋਨਲ ਪੱਧਰ 'ਤੇ 2,500 ਐਂਟਰੀਆਂ ਵਿਚੋਂ ਚੋਟੀ ਦੇ ਅੱਠ ਵਿਚ ਚੁਣਿਆ ਗਿਆ ਸੀ ਅਤੇ 21-22 ਅਪ੍ਰੈਲ 2026 ਨੂੰ ਮੁੰਬਈ ਵਿਚ ਹੋਏ ਅੰਤਿਮ ਦੌਰ ਵਿਚ ਉਸ ਨੂੰ ਰਾਸ਼ਟਰੀ ਜੇਤੂ ਘੋਸ਼ਿਤ ਕੀਤਾ ਗਿਆ ਸੀ | ਅਨੀਤਾ ਕੁਮਾਰੀ ਨੇ ਟਾਟਾ ਕਲਾਸ ਐਜ ਕਲਾਸਰੂਮ ਚੈਂਪੀਅਨਸ਼ਿਪ ਟਰਾਫੀ ਅਤੇ ਨਕਦ ਇਨਾਮ ਵੀ ਜਿੱਤਿਆ | ਉਨ੍ਹਾਂ ਦੱਸਿਆ ਕਿ 2023 'ਚ ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਦੀ ਅਧਿਆਪਕਾ ਹਰਪ੍ਰੀਤ ਇਸੇ ਮੁਕਾਬਲੇ 'ਚ ਮੁਕਾਬਲੇ ਵਿਚ ਤੀਸਰੇ ਸਥਾਨ 'ਤੇ ਰਹੀ ਸੀ ਅਤੇ 2024 ਵਿਚ ਅਧਿਆਪਕਾ ਅਮਨਪ੍ਰੀਤ ਨੇ ਚੋਟੀ ਦੇ ਅੱਠ ਵਿਚ ਰਾਸ਼ਟਰੀ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਤੇ 2025 ਵਿਚ ਪਿ੍ੰਸੀਪਲ ਡਾ. ਰਸ਼ਮੀ ਵਿਜ ਨੇ ਚੈਂਪੀਅਨਸ਼ਿਪ ਲਈ ਜੱਜ ਵਜੋਂ ਸੇਵਾ ਨਿਭਾਈ ਸੀ | ਪ੍ਰਬੰਧਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਪਿਛਲੇ ਲਗਾਤਾਰ ਚਾਰ ਸਾਲਾਂ ਤੋਂ ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਰਿਹਾ ਹੈ ਤੇ ਜਿੱਤ ਰਿਹਾ ਹੈ | ਪਿ੍ੰਸੀਪਲ ਡਾ. ਰਸ਼ਮੀ ਵਿਜ ਨੇ ਅਨੀਤਾ ਕੁਮਾਰੀ ਨੂੰ ਉਸ ਦੀ ਸਫਲਤਾ 'ਤੇ ਵਧਾਈ ਦਿੱਤੀ |