ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ' ਖ਼ਿਲਾਫ਼ ਪਟੀਸ਼ਨ ਪਾਉਣ ਵਾਲੇ ਵਿਰੁੱਧ ਸਿੱਖ ਜਥੇਬੰਦੀਆਂ ਦਾ ਰੋਸ

Ad Position 21
No active advertisement
ਅਜੀਤ ਡੈਸਕ 25-04-2026
ਜਲੰਧਰ, 24 ਅਪ੍ਰੈਲ (ਐੱਮ. ਐੱਸ. ਲੋਹੀਆ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਹਾਲ ਹੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕਾਨੂੰਨ 'ਚ ਸੋਧ ਕਰਕੇ ਲਿਆਂਦੇ ਨਵੇਂ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ' ਖ਼ਿਲਾਫ਼ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਨ ਵਾਲੇ ਸਿਮਰਨਜੀਤ ਸਿੰਘ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਸਿੱਖ ਜਥੇਬੰਦੀਆਂ ਨੇ ਇਕ ਪੱਤਰਕਾਰ ਸੰਮੇਲਨ ਕੀਤਾ, ਜਿਸ 'ਚ ਸੰਬੋਧਨ ਕਰਦੇ ਹੋਏ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਖੋਸੇ ਨੇ ਕਿਹਾ ਕਿ ਸਿਮਰਨਜੀਤ ਸਿੰਘ ਵਲੋਂ ਕੁਝ ਸ਼ਰਾਰਤੀ ਅਨਸਰਾਂ ਦੇ ਕਹਿਣ 'ਤੇ ਇਹ ਪਟੀਸ਼ਨ ਪਾਈ ਗਈ ਹੈ, ਤਾਂ ਜੋ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਤੋਂ ਬਚਾਇਆ ਜਾ ਸਕੇ | ਵਕੀਲ ਪਰਮਿੰਦਰ ਸਿੰਘ ਵਿੱਗ ਨੇ ਕਿਹਾ ਕਿ ਸਿਮਰਨਜੀਤ ਸਿੰਘ ਵਲੋਂ ਪਟੀਸ਼ਨ ਪਾਉਣ ਤੋਂ ਪਹਿਲਾਂ ਗੱਲਬਾਤ ਜ਼ਰੀਏ ਆਪਣੇ ਸ਼ੰਕੇ ਦੂਰ ਕਰ ਲੈਣੇ ਚਾਹੀਦੇ ਸਨ | ਸਿੱਖ ਪ੍ਰਚਾਰਕ ਹਰਪ੍ਰੀਤ ਸਿੰਘ ਮੱਖੂ ਨੇ ਕਿਹਾ ਕਿ ਜੇਕਰ ਗੱਲ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਹੋ ਰਹੀ ਹੋਵੇ, ਤਾਂ ਕੋਈ ਵੀ ਸਿੱਖ ਉਸ 'ਚ ਕਿਸੇ ਕਿਸਮ ਦੀ ਰੁਕਾਵਟ ਨਹੀਂ ਬਣੇਗਾ | ਇਸ ਮੌਕੇ ਹਰਜਿੰਦਰ ਸਿੰਘ ਜਿੰਦਾ, ਬਲਦੇਵ ਸਿੰਘ, ਕੁਲਵਿੰਦਰ ਸਿੰਘ ਮੱਛਿਆਣਾ, ਹਰਮਨਜੀਤ ਸਿੰਘ ਬਾਜਵਾ, ਬਾਬਾ ਜਸਵਿੰਦਰ ਸਿੰਘ, ਭਾਈ ਰਜਿੰਦਰ ਸਿੰਘ ਸਭਰਾ, ਅਜੈਪਾਲ ਸਿੰਘ ਮੁਰੀਦਵਾਲ, ਜੋਰਾ ਸਿੰਘ ਹਰੀਮਪੁਰ, ਬਾਬਾ ਕੁਲਜੀਤ ਸਿੰਘ, ਗੁਰਮੇਲ ਸਿੰਘ, ਮਹਿਮੂਵਾਲ, ਬਲਕਾਰ ਸਿੰਘ ਮਹਿਮੂਲਵਾਲ, ਸੁਖਬੀਰ ਸਿੰਘ ਮਾਲੂਪੁਰ, ਬਾਬਾ ਹਰੀਸ਼ ਸਿੰਘ ਲੋਹੀਆਂ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਨੂੰ ਜਲਦੀ ਬਹਾਲ ਕਰਨ ਦੀ ਮੰਗ-ਪੀ.ਐਸ. ਸੰਧੂ <br/> ਅਗਲੀ ਖ਼ਬਰ ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਦੀ ਅਧਿਆਪਕਾ ਅਨੀਤਾ ਨੇ ਟਾਟਾ ਕਲਾਸ ਐਜ ਕਲਾਸਰੂਮ 'ਚ ਰਾਸ਼ਟਰੀ ਪੁਰਸਕਾਰ ਜਿੱਤਿਆ
Ad Position 24
No active advertisement