ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਹੇਮਕੁੰਟ ਪਬਲਿਕ ਸਕੂਲ 'ਚ ਅਮੋਲ ਸਿੰਘ ਸਹੋਤਾ ਦੀ ਹੈੱਡ ਬੁਆਏ ਤੇ ਰੀਆ ਮਹਿਮੀ ਦੀ ਹੈੱਡ ਗਰਲ ਵਜੋਂ ਹੋਈ ਚੋਣ

Ad Position 21
No active advertisement
ਅਜੀਤ ਡੈਸਕ 25-04-2026
ਜਲੰਧਰ, 24 ਅਪ੍ਰੈਲ (ਪਵਨ ਖਰਬੰਦਾ)-ਹੇਮਕੁੰਟ ਪਬਲਿਕ ਸਕੂਲ ਪਠਾਨਕੋਟ ਰੋਡ ਜਲੰਧਰ ਵਿਚ 'ਸ਼ਪਥ ਗ੍ਰਹਿਣ ਸਮਾਰੋਹ' ਕਰਵਾਇਆ, ਜਿਸ ਦਾ ਪ੍ਰਬੰਧ ਸਕੂਲ ਦੀ ਪਿ੍ੰਸੀਪਲ ਮੈਡਮ ਮਨਜੋਤ ਕੌਰ ਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਕੀਤਾ | ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਜ਼ਿੰਮੇਵਾਰ ਬਣਾਉਣਾ ਹੈ, ਤਾਂ ਜੋ ਉਹ ਆਪਣੇ ਕਰਤਵਿਆਂ ਪ੍ਰਤੀ ਸਚੇਤ ਰਹਿਣ | ਇਸ ਵਿਚ ਅਮੋਲ ਸਿੰਘ ਸਹੋਤਾ (+2) ਨੂੰ ਹੈੱਡ ਬੁਆਏ ਤੇ ਰੀਆ ਮਹਿਮੀ (+2) ਨੂੰ ਹੈੱਡ ਗਰਲ ਅਤੇ ਵਰੁਣ (10ਵੀਂ) ਨੂੰ ਵਾਈਸ ਹੈੱਡ ਬੁਆਏੇ ਤੇ ਸਿਮਰਨਜੀਤ (10ਵੀਂ) ਨੂੰ ਵਾਈਸ ਹੈੱਡ ਗਰਲ ਚੁਣਿਆ | ਇਸ ਤੋਂ ਇਲਾਵਾ (ਸ਼ਹੀਦ ਭਗਤ ਸਿੰਘ ਸਦਨ ਤੇ ਭਾਈ ਵੀਰ ਸਿੰਘ ਸਦਨ) ਵਿੱਚ ਕਮਲਪ੍ਰੀਤ ਕੌਰ (+2) ਅਤੇ ਚਿਰਾਗ ਕਾਇੱਕਰ (+2) ਨੂੰ ਸਪੋਰਟਸ ਕੈਪਟਨ ਚੁਣਿਆ ਗਿਆ | ਕਸ਼ਿਸ਼, ਹਰਮਨਦੀਪ ਕੌਰ ਤੇ ਜਸਮੀਤ ਕੌਰ (+2) ਨੂੰ ਹਾਊਸ ਕੈਪਟਨ ਅਤੇ ਪੁਨੀਤ, ਹਰਮੀਤ ਕੌਰ ਅਤੇ ਸਮਿ੍ਧੀ (+1) ਨੂੰ ਵਾਇਸ ਕੈਪਟਨ ਚੁਣਿਆ | ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਲਈ ਵੱਖ-ਵੱਖ ਸਦਨਾਂ ਦੇ ਹਾਊਸ ਇੰਚਾਰਜ ਵੀ ਨਿਯੁਕਤ ਕੀਤੇ ਗਏ | ਸਕੂਲ ਦੇ ਚੇਅਰਮੈਨ ਪ੍ਰੋਫੈਸਰ ਮਨਜੀਤ ਸਿੰਘ, ਪ੍ਰਬੰਧਕ ਕਮੇਟੀ ਦੇ ਮੈਂਬਰ ਮੈਡਮ ਹਰਪ੍ਰੀਤ ਕੌਰ ਜÏਲੀ, ਗੁਰਪ੍ਰੀਤ ਕੌਰ ਜÏਲੀ, ਰਮਨਜੀਤ ਕÏਰ ਜੌਲੀ ਤੇ ਪਿ੍ੰਸਿਪਲ ਮੈਡਮ ਮਨਜੋਤ ਕੌਰ ਨੇ ਉਨ੍ਹਾਂ ਨੂੰ ਬੈਜ ਲਗਾ ਕੇ ਸਨਮਾਨਿਤ ਕੀਤਾ | ਇਸ ਤੋਂ ਬਾਅਦ ਵਿਦਿਆਰਥੀਆਂ ਨੇ ਪੂਰੀ ਨਿਸ਼ਚਾ ਤੇ ਵਿਸ਼ਵਾਸ ਨਾਲ ਆਪਣੇ ਕਰਤਵਿਆਂ ਨੂੰ ਨਿਭਾਉਣ ਦੀ ਸ਼ਪਥ ਲਈ | ਅੰਤ ਵਿਚ ਸਕੂਲ ਦੇ ਚੇਅਰਮੈਨ ਪ੍ਰੋਫੈਸਰ ਮਨਜੀਤ ਸਿੰਘ ਨੇ ਵਿਦਿਆਰਥੀਆਂ ਦੀ ਇਸ ਭਾਵਨਾ ਦੀ ਸਰਾਹਨਾ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਕਰਤਵਿਆਂ ਪ੍ਰਤੀ ਜਾਗਰੂਕ ਕਰਦੇ ਹੋਏ ਇਸ ਮÏਕੇ ਦਾ ਲਾਭ ਚੁੱਕਣ ਦਾ ਸੰਦੇਸ਼ ਦਿੱਤਾ ¢
Ad Position 22
No active advertisement
ਪਿਛਲੀ ਖ਼ਬਰ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਗੁਰੂ ਨਾਨਕ ਫਾਊਾਡੇਸ਼ਨ ਗਲੋਬਲ ਸਕੂਲ 'ਚ ਸੋਸ਼ਲ ਮੀਡੀਆ ਜਾਗਰੂਕਤਾ ਸੈਮੀਨਾਰ
Ad Position 24
No active advertisement