ਜਲੰਧਰ, 24 ਅਪ੍ਰੈਲ (ਪਵਨ ਖਰਬੰਦਾ)-ਗੁਰੂ ਨਾਨਕ ਫਾਊਾਡੇਸ਼ਨ ਗਲੋਬਲ ਸਕੂਲ ਵਿਚ ਕਲਾਸ 12 ਦੇ ਵਿਦਿਆਰਥੀਆਂ ਵਲੋਂ 'ਸੋਸ਼ਲ ਮੀਡੀਆ ਜਾਗਰੂਕਤਾ' ਵਿਸ਼ੇ 'ਤੇ ਇਕ ਮਹੱਤਵਪੂਰਨ ਸੈਮੀਨਾਰ ਲਾਇਆ | ਇਸ ਸਭਾ ਦੌਰਾਨ ਵਿਦਿਆਰਥੀਆਂ ਨੇ ਛੋਟੇ ਨਾਟਕ, ਭਾਸ਼ਨ ਤੇ ਪ੍ਰੇਰਣਾਦਾਇਕ ਸੰਦੇਸ਼ਾਂ ਰਾਹੀਂ ਸੋਸ਼ਲ ਮੀਡੀਆ ਦੇ ਸਕਾਰਾਤਮਿਕ ਤੇ ਨਕਾਰਾਤਮਕ ਪੱਖਾਂ ਨੂੰ ਦਰਸਾਇਆ ਅਤੇ ਇਸ ਦੇ ਸੁਰੱਖਿਅਤ ਤੇ ਜ਼ਿੰਮੇਵਾਰ ਉਪਯੋਗ ਬਾਰੇ ਜਾਣਕਾਰੀ ਦਿੱਤੀ | ਪਿ੍ੰਸੀਪਲ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਭ ਨੂੰ ਸੋਸ਼ਲ ਮੀਡੀਆ ਦਾ ਸਮਝਦਾਰੀ ਨਾਲ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ | ਸਭਾ ਦਾ ਸਮਾਪਨ ਜ਼ਿੰਮੇਵਾਰ ਡਿਜ਼ਿਟਲ ਨਾਗਰਿਕ ਬਣਨ ਦੀ ਸਹੰੁ ਨਾਲ ਕੀਤਾ | ਇਹ ਸੈਮੀਨਾਰ ਬਹੁਤ ਹੀ ਜਾਣਕਾਰੀ ਭਰਪੂਰ ਰਿਹਾ |