ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸ਼ਾਹਕੋਟ 'ਚ ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਡੀ. ਐੱਸ. ਪੀ. ਸਰਵਣ ਸਿੰਘ ਬੱਲ

Ad Position 21
No active advertisement
ਅਜੀਤ ਡੈਸਕ 25-04-2026
ਲੋਹੀਆਂ ਖਾਸ, 24 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪੁਲਿਸ ਸਬ ਡਵੀਜਨ ਸ਼ਾਹਕੋਟ 'ਚ ਨਵੇਂ ਨਿਯੁਕਤ ਹੋਏ ਡੀ. ਐੱਸ. ਪੀ. ਸਰਵਣ ਸਿੰਘ ਬੱਲ ਨੇ ਅੱਜ ਥਾਣਾ ਲੋਹੀਆਂ ਖਾਸ 'ਚ ਮੀਡੀਆ ਨਾਲ ਮੀਟਿੰਗ ਕੀਤੀ | ਉਨ੍ਹਾਂ ਆਪਣੀ ਪਹਿਲੀ ਮਿਲਣੀ ਮੌਕੇ ਜਿਥੇ ਪੱਤਰਕਾਰਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਉਥੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ 'ਚ ਦਿੰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਲੋਹੀਆਂ ਸ਼ਹਿਰ 'ਚ ਮਾੜੇ ਅਨਸਰਾਂ ਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਤਿਆਰ ਹਨ ਤੇ ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ | ਇਸ ਮੌਕੇ ਡੀ. ਐੱਸ. ਪੀ. ਸਰਵਣ ਸਿੰਘ ਬੱਲ ਨੇ ਦੱਸਿਆ ਕਿ ਉਨ੍ਹਾਂ ਨੇ ਨਗਰ ਪੰਚਾਇਤ ਲੋਹੀਆਂ ਖਾਸ ਦੇ ਈ. ਓ. ਨਾਲ ਮੀਟਿੰਗ ਕਰ ਲਈ ਹੈ ਅਤੇ ਜਲਦ ਹੀ ਅਗਲੀ ਮੀਟਿੰਗ ਕਰਕੇ ਸ਼ਹਿਰ 'ਚ ਮਾੜੀ ਆਵਾਜਾਈ ਸਮੱਸਿਆ ਨੂੰ ਸੁਖਾਲਾ ਬਣਾਉਣ ਲਈ ਇਕ ਤੈਅ ਹੱਦ ਤੱਕ ਮੇਨ ਰੋਡ (ਬਾਜ਼ਾਰ) 'ਚ ਪੀਲੀ ਪੱਟੀ ਲਗਾ ਦਿੱਤੀ ਜਾਵੇਗੀ | ਇਸ ਮੌਕੇ ਏ. ਐੱਸ. ਆਈ. ਅੰਗਰੇਜ ਸਿੰਘ, ਮੀਡੀਆ ਕਰਮੀਆਂ 'ਚ ਸੁਰਜੀਤ ਸਿੰਘ ਜੰਮੂ, ਹਰਸ਼ ਜੀ, ਸੁਭਾਸ਼ ਸੱਦੀ, ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ, ਸਵਰਨ ਸਿੰਘ ਚੰਦੀ, ਪ੍ਰੀਤਮ ਸਿੰਘ ਪ੍ਰੀਤ ਤੇ ਰਾਜੀਵ ਕੁਮਾਰ ਬੱਬੂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ ਲੋਹੀਆਂ ਖਾਸ ਵਿਖੇ ਮਨਾਈ ਇਨਵੈਸਟੀਚਰ ਸੈਰੇਮਨੀ ਅਗਲੀ ਖ਼ਬਰ ਆਦਮਪੁਰ ਦੇ ਪੱਤਰਕਾਰਾਂ ਨੂੰ ਜਲਦ ਮਿਲੇਗਾ ਪ੍ਰੈੱਸ ਕਲੱਬ-ਦਰਸ਼ਨ ਸਿੰਘ ਕਰਵਲ
Ad Position 24
No active advertisement