ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ ਲੋਹੀਆਂ ਖਾਸ ਵਿਖੇ ਮਨਾਈ ਇਨਵੈਸਟੀਚਰ ਸੈਰੇਮਨੀ

Ad Position 21
No active advertisement
ਅਜੀਤ ਡੈਸਕ 25-04-2026
ਲੋਹੀਆਂ ਖਾਸ, 24 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ ਲੋਹੀਆਂ ਖਾਸ ਵਿਖੇ ਪਿ੍ੰਸੀਪਲ ਮੈਡਮ ਅਮਨਪ੍ਰੀਤ ਕÏਰ ਦੀ ਯੋਗ ਅਗਵਾਈ ਸਦਕਾ 'ਇਨਵੈਸਟੀਚਰ ਸੈਰੇਮਨੀ' ਮਨਾਉਂਦਿਆਂ ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ | ਇਸ ਮÏਕੇ ਮੁੱਖ ਮਹਿਮਾਨ ਵਜੋਂ ਸਰਬਜੀਤ ਸਿੰਘ ਚਤਰੱਥ ਜੀ (ਚੇਅਰਮੈਨ, ਮਾਰਕੀਟ ਕਮੇਟੀ, ਲੋਹੀਆਂ ਖਾਸ ਤੇ ਸਰਦਾਰ ਯਾਦਵਿੰਦਰ ਸਿੰਘ ਸਰਪੰਚ ਆਗੂ, ਸਿੱਧੂਪੁਰ ਸਮਾਰੋਹ ਦੀ ਸ਼ਾਨ ਬਣੇ, ਜਿਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਹਰ ਦਿਨ ਨੂੰ ਮਨਾਉਣ ਤੇ ਮਾਨਣ ਨੂੰ ਹੀ ਸਿੱਖਿਆ ਦਾ ਵਿਲੱਖਣ ਨਮੂਨਾ ਮੰਨਿਆ ਜਾ ਰਿਹਾ ਹੈ | ਇਸ ਤਾੋਂ ਪਹਿਲਾਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਸੁਖਦੇਵ ਸਿੰਘ ਜੱਜ, ਵਾਈਸ ਪ੍ਰੈਜੀਡੈਂਟ ਕੁਲਵਿੰਦਰ ਸਿੰਘ ਜੱਜ, ਅਸਿਸਟੈਂਟ ਮੈਨੇਜਿੰਗ ਡਾਇਰੈਕਟਰ ਪ੍ਰਗਟ ਸਿੰਘ ਜੱਜ, ਸਕੂਲ ਪਿ੍ੰਸੀਪਲ ਮੈਡਮ ਅਮਨਪ੍ਰੀਤ ਕÏਰ ਤੇ ਕੋਆਰਡੀਨੇਟਰਜ਼ ਦੁਆਰਾ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ | ਸਕੂਲ ਵਿਦਿਆਰਥੀਆਂ ਦੁਆਰਾ ਮਾਰਚ ਪਾਸ ਕੀਤਾ ਗਿਆ ਸਮਾਰੋਹ ਦਾ ਆਰੰਭ ਸਕੂਲ ਦੇ ਮੈਨੇਜਮੈਂਟ ਮੈਂਬਰਜ਼, ਸਕੂਲ ਪਿ੍ੰਸੀਪਲ ਅਤੇ ਖਾਸ ਤÏਰ 'ਤੇ ਪਹੁੰਚੇ ਮੁੱਖ ਮਹਿਮਾਨਾਂ ਦੁਆਰਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹੋਏ ਕੀਤਾ | ਉਪਰੰਤ ਸਟੂਡੈਂਟ ਕਾਊਾਸਲ ਦੀ ਬੈਗਜ਼ ਸੈਰੇਮਨੀ ਕੀਤੀ ਗਈ | ਸਮਾਰੋਹ ਮÏਕੇ ਸਕੂਲ ਦੇ ਚਾਰ ਹਾਊਸ ਬਣਾਏ ਗਏ ਐਮਾਜ਼ਾਨ, ਗੰਗਾ, ਨਾਇਲ ਤੇ ਥੇਮਜ਼ | ਸਕੂਲ ਦੇ ਹੈੱਡ ਬੁਆਏ, ਵਾਇਸ ਹੈੱਡ ਬੁਆਏ, ਹੈੱਡ ਗਰਲ, ਵਾਇਸ ਹੈੱਡ ਗਰਲ, ਹਾਊਸਸ ਦੇ ਕੈਪਟਨ ਤੇ ਵਾਈਸ ਕੈਪਟਨ, ਸਪੋਰਟਸ ਕੈਪਟਨ, ਵਾਇਸ ਸਪੋਰਟਸ ਕੈਪਟਨ, ਡਿਸਪਲਨ ਇੰਚਾਰਜ, ਵਾਇਸ ਡਿਸਪਲਨ ਇੰਚਾਰਜ ਚੁਣੇ ਗਏ | ਸਕੂਲ ਦੇ ਕੁਝ ਅਧਿਆਪਕਾਂ ਨੂੰ ਕੋਆਰਡੀਨੇਟਰ ਅਤੇ ਸੁਪਰਵਾਈਜ਼ਰ ਦੇ ਅਹੁਦੇ ਸੌਂਪੇ ਗਏ | ਸਕੂਲ ਵਾਇਸ ਪ੍ਰੈਜੀਡੈਂਟ ਸਰਦਾਰ ਕੁਲਵਿੰਦਰ ਸਿੰਘ ਜੱਜ ਦੁਆਰਾ ਪਿ੍ੰਸੀਪਲ ਮੈਡਮ ਅਮਨਪ੍ਰੀਤ ਕÏਰ ਤੇ ਸਮੂਹ ਸਟਾਫ ਨੂੰ ਸਮਾਰੋਹ ਦੀ ਵਧਾਈ ਦਿੱਤੀ ਗਈ | ਇਸ ਮੌਕੇ ਸਮੂਹ ਅਹੁਦੇਦਾਰਾਂ ਅਧਿਆਪਕਾਂ ਤੇ ਵਿਦਿਆਰਥੀਆਂ ਦੁਆਰਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਲਈ ਸਹੁੰ ਵੀ ਚੁੱਕੀ ਗਈ | ਸਟੇਜ ਸੰਚਾਲਨ ਦੀ ਭੂਮਿਕਾ ਮੈਡਮ ਦੀਪਿਕਾ ਦੁਆਰਾ ਨਿਭਾਈ ਗਈ | ਪੂਰੀ ਇਨਵੈਸਟੀਚਰ ਸੈਰੇਮਨੀ ਅਨੁਸ਼ਾਸਨ ਬੱਧ ਢੰਗ ਨਾਲ ਆਯੋਜਿਤ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਪੁਲਿਸ ਨੇ ਕਿਸਾਨ ਦੀ 8 ਕਿੱਲੇ ਕਣਕ ਚੋਰੀ ਵੱਢਣ ਵਾਲੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਅਗਲੀ ਖ਼ਬਰ ਸ਼ਾਹਕੋਟ 'ਚ ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਡੀ. ਐੱਸ. ਪੀ. ਸਰਵਣ ਸਿੰਘ ਬੱਲ
Ad Position 24
No active advertisement