15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਨਵੀਂ ਫ੍ਰੀਹੋਲਡ ਪਾਲਿਸੀ ਸੰਬੰਧੀ ਲਾਏ ਕੈਂਪ ਦਾ ਉਦਯੋਗਪਤੀਆਂ ਨੇ ਲਿਆ ਲਾਭ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਜਲੰਧਰ, 25 ਅਪ੍ਰੈਲ (ਜਤਿੰਦਰ ਪੰਮੀ)- ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ. ਐੱਸ. ਆਈ. ਈ. ਸੀ.) ਵਲੋਂ ਪੰਜਾਬ ਸਰਕਾਰ ਦੁਆਰਾ ਹਾਲ ਹੀ 'ਚ ਲਿਆਂਦੀ ਨਵੀਂ ਪਾਲਿਸੀ ਅਧੀਨ ਲੀਜਹੋਲਡ ਪਲਾਟਾਂ ਨੂੰ ਫ੍ਰੀਹੋਲਡ 'ਚ ਤਬਦੀਲ ਕਰਨ ਦਾ ਬਦਲ ਦਿੱਤਾ ਗਿਆ ਹੈ | ਇਸੇ ਪਾਲਿਸੀ ਤਹਿਤ ਫੋਕਲ ਪੁਆਇੰਟ 'ਚ ਫੋਕਲ ਪੁਆਇੰਟ ਐਕਸਟੈਨਸ਼ਨ ਐਸੋਸੀਏਸ਼ਨ ਵਲੋਂ ਵਿਸ਼ੇਸ਼ ਕੈਂਪ ਲਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ ਨੇ ਦੱਸਿਆ ਕਿ ਇਸ ਕੈਂਪ 'ਚ ਪੀ. ਐੱਸ. ਆਈ. ਈ. ਸੀ. ਵਲੋਂ ਸਟੇਟ ਅਫਸਰ ਦੀਪਕ ਕੁਮਾਰ, ਭਰਤ ਅਤੇ ਚੰਡੀਗੜ੍ਹ ਤੋਂ ਆਏ ਹੋਰ ਸਟਾਫ ਮੈਂਬਰਾਂ ਨੇ ਹਿੱਸਾ ਲਿਆ ਅਤੇ ਉਦਯੋਗਪਤੀਆਂ ਨੂੰ ਇਸ ਸਕੀਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਕੈਂਪ ਵਿੱਚ ਵੱਡੀ ਗਿਣਤੀ ਉਦਯੋਗਪਤੀਆਂ (ਅਲਾਟੀਆਂ) ਨੇ ਹਿੱਸਾ ਲਿਆ ਅਤੇ ਇਸ ਸੁਵਿਧਾ ਦਾ ਲਾਭ ਲੈਂਦੇ ਹੋਏ ਫ੍ਰੀਹੋਲਡ ਬਦਲ ਨੂੰ ਅਪਣਾਇਆ | ਅਧਿਕਾਰੀਆਂ ਵਲੋਂ ਮੌਕੇ 'ਤੇ ਹੀ ਲੋਕਾਂ ਦੀਆਂ ਉਦਯੋਗਪਤੀਆਂ ਦੇ ਕਈ ਸ਼ੰਕੇ ਵੀ ਦੂਰ ਕੀਤੇ ਗਏ | ਇਸ ਮੌਕੇ ਉਦਯੋਗ ਨਗਰ ਮੈਨੂਫੈਕਚਰਿੰਗ ਐਸੋਸੀਏਸ਼ਨ ਗੋਦਈਪੁਰ ਦੇ ਪ੍ਰਧਾਨ ਤਜਿੰਦਰ ਸਿੰਘ ਭਸੀਨ, ਰਿਸ਼ੀ ਰਾਜ ਸ਼ਰਮਾ, ਅਮਨਦੀਪ ਸਿੰਘ ਸੱਗੂ, ਭਗਨੇਸ਼, ਅਰਵਿੰਦ ਗੁਪਤਾ, ਸੰਜੀਵ ਗੁਪਤਾ, ਤਰੁਸ਼ ਮਿੱਤਲ, ਆਦਿਤਿਆ ਕੁਮਾਰ, ਕੁਲਦੀਪ ਸਿੰਘ ਪੋਲਿਤ ਸਮੇਤ ਹੋਰ ਅਲਾਟੀਆਂ ਨੇ ਵੀ ਕੈਂਪ ਵਿੱਚ ਸ਼ਿਰਕਤ ਕਰਦੇ ਹੋਏ ਯੋਜਨਾ ਦਾ ਲਾਭ ਪ੍ਰਾਪਤ ਕੀਤਾ | ਉਦਯੋਗਪਤੀਆਂ ਨੇ ਇਸ ਪਹਿਲ ਦਾ ਸਵਾਗਤ ਕਰਦਿਆਂ ਸਰਕਾਰ ਅਤੇ ਪੀ. ਐੱਸ. ਆਈ. ਈ. ਸੀ. ਦਾ ਧੰਨਵਾਦ ਕੀਤਾ ਅਤੇ ਇਸ ਨੂੰ ਉਦਯੋਗਾਂ ਲਈ ਸਕਾਰਾਤਮਕ ਕਦਮ ਕਰਾਰ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਤਾਰਾਂ ਦੇ ਵਾਧੂ ਭਾਰ ਕਰਕੇ ਕਈ ਪਿੰਡਾਂ ਦੇ ਖੰਬੇ ਡਿੱਗਣ ਦੀ ਕਗਾਰ 'ਤੇ, ਪ੍ਰਸ਼ਾਸਨ ਸੁੱਤਾ ਅਗਲੀ ਖ਼ਬਰ ਸੀ. ਟੀ. ਗਰੁੱਪ ਵਲੋਂ ਜਲੰਧਰ ਪ੍ਰੀਮੀਅਰ ਲੀਗ ਦਾ ਆਯੋਜਨ <br/>
Ad Position 24